ਕਪੂਰਥਲਾ/ਜਲੰਧਰ 13 ਫਰਵਰੀ 2019: ਪੰਜਾਬ ਸਰਕਾਰ ਆਪਣੇ ਵਾਅਦੇ ਉਪਰ ਪੂਰੀ ਤਰ੍ਹਾਂ ਨਾਲ ਵਜਿਦ ਹੈ ਤੇ ਸਾਨੂੰ ਇਹ ਅੰਕੜਾ ਦੱਸਦੇ ਹੋਏ ਗਰਵ ਮਹਿਸੂਸ ਹੁੰਦਾ ਹੈ ਕਿ ਹੁਣ ਤਕ ਪੰਜ ਲੱਖ 35 ਹਜ਼ਾਰ ਨੌਕਰੀਆਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਦਿੱਤੀਆਂ ਜਾ ਚੁੱਕੀਆਂ ਹਨ! ਵੱਡੀ ਗੱਲ ਇਹ ਵੀ ਹੈ ਕਿ ਇੰਨਾ ਵਿੱਚੋਂ ਹਜਾਰਾਂ ਸਰਕਾਰੀ ਨੌਕਰੀਆਂ ਵੀ ਮੁਹਈਆਂ ਕਾਰਵਾਈਆਂ ਗਈਆਂ ਨੇ! 630 ਕਰੋੜ ਤੋਂ ਵੀ ਵੱਧ ਦਾ ਨਿਵੇਸ਼ ਹੁਣ ਤਕ ਤਕਨੀਕੀ ਸਿਖਿਆ ਦੇ ਮਿਆਰ ਨੂੰ ਉਪਰ ਚੁੱਕਣ ਲਈ ਚੁੱਕਾ ਹੈ ਅਤੇ ਇਸ ਤੋਂ ਵੀ ਵੱਧ ਤਾ ਟੀਚਾ ਨਿਰਧਾਰਿਤ ਕੀਤਾ ਹੋਇਆ ਹੈ! ਇਹ ਕਹਿਣਾ ਹੈ ਪੰਜਾਬ ਦੇ ਕੈਬਿਨੇਟ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਦਾ! ਮੰਤਰੀ ਚੰਨੀ ਅੱਜ ਬੁੱਧਵਾਰ ਨੂੰ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਯੋਜਿਤ ਚੌਥੇ ਰਾਜ ਪੱਧਰੀ ਰੋਜ਼ਗਾਰ ਮੇਲੇ ਦਾ ਉਦਘਾਟਨ ਕਰ ਰਹੇ ਸਨ! ਉਹ ਇਸ ਸਮਾਰੋਹ ਵਿਚ ਬਤੌਰ ਮੁਖ ਮਹਿਮਾਨ ਪਹੁੰਚੇ ਸਨ!
ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਇਸ ਗੇੜ ਵਿਚ 10 ਜਗਾਂ ਉਪਰ 75 ਮੈਗਾ ਜੌਬ ਮੇਲੇ ਲਗਾਉਣ ਜਾ ਰਹੀ ਹੈ! ਓਹਨਾ ਦੱਸਿਆ ਕਿ ਟਾਟਾ ਟੈਕਨੋਲੋਜੀ ਨਾਲ ਮਿਲਕੇ ਪੰਜਾਬ ਸਰਕਾਰ ਆਈ.ਕੇ.ਜੀ ਪੀ ਟੀ ਯੂ ਵਿਖੇ ਇਕ ਸੈਂਟਰ ਫਾਰ ਇੰਨੋਵੇਸ਼ਨ ਸਥਾਪਿਤ ਕਾਰਨ ਜਾ ਰਹੀ ਹੈ, ਜਿਸਦਾ ਮੁਢਲਾ ਕਾਰਜ ਪੂਰਾ ਹੋ ਚੁੱਕਾ ਹੈ ਅਤੇ ਇਸ ਬਹੁਕਰੋੜੀ ਪ੍ਰੋਜੈਕਟ ਨੂੰ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰ ਚੁੱਕੀ ਹੈ! ਮੰਤਰੀ ਚੰਨੀ ਵੱਲੋਂ ਦੱਸਿਆ ਗਿਆ ਕਿ ਬਟਾਲਾ ਅਤੇ ਚਮਕੌਰ ਸਾਹਿਬ ਵਿਚ ਵੀ ਬਹੁ ਕਰੋੜੀ ਪ੍ਰੋਜੈਕਟ ਮਲਟੀ ਨੈਸ਼ਨਲ ਕੰਪਨੀਜ਼ ਨਾਲ ਮਿਲਕੇ ਜਲਦ ਸ਼ੁਰੂ ਕੀਤੇ ਜਾ ਰਹੇ ਹਨ! ਓਹਨਾ ਇਸ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਵਿਖੇ ਟਾਟਾ ਕੰਪਨੀ ਵੱਲੋਂ ਭੇਜੀਆਂ ਗਈਆਂ ਬਹੁਕਰੋੜੀ ਮਸ਼ੀਨਾਂ ਦਾ ਵੀ ਸਰਵੇ ਕੀਤਾ ਅਤੇ ਪ੍ਰੋਜੈਕਟ ਦੇ ਤਹਿਤ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੀ ਗਈ ਕੰਪਿਊਟਰ ਲੈਬ ਦਾ ਵੀ ਨਿਰੀਖਣ ਕੀਤਾ! ਇਸ ਦੌਰਾਨ ਮੰਤਰੀ ਚੰਨੀ ਵੱਲੋਂ ਜੌਬ ਲਈ ਆਏ ਆਵੇਦਕਾਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਗਈ!
ਪ੍ਰੋਗਰਾਮ ਦੇ ਸ਼ੁਰੂਆਤੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ.(ਡਾ.) ਅਜੇ ਕੁਮਾਰ ਸ਼ਰਮਾਂ ਵੱਲੋਂ ਦੱਸਿਆ ਗਿਆ ਕਿ ਯੂਨੀਵਰਸਿਟੀ ਵਿਖੇ ਕੁੱਲ 52 ਕੰਪਨੀਆਂ ਵੱਲੋਂ ਅੱਜ ਦੇ ਇਸ ਰੋਜ਼ਗਾਰ ਮੇਲੇ ਵਿਚ ਭਾਗ ਲਿਆ ਜਾ ਰਿਹਾ ਹੈ! ਇਸ ਵਿਚ 2500 ਤੋਂ ਵੱਧ ਰੋਜ਼ਗਾਰ ਅਵਸਰ ਇੰਨਾ ਕੰਪਨੀਆਂ ਵੱਲੋਂ ਮੁਹਈਆ ਕਰਵਾਏ ਜਾ ਰਹੇ ਹਨ! ਉਪ-ਕੁਲਪਤੀ ਪ੍ਰੋ.(ਡਾ.) ਸ਼ਰਮਾਂ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਜਾ ਰਹੇ ਟਾਟਾ ਕੰਪਨੀ ਦੇ ਸੈਂਟਰ ਯੂਨੀਵਰਸਿਟੀ ਅਤੇ ਇਸਦੇ ਵਿਦਿਆਰਥੀਆਂ ਲਈ ਭਵਿੱਖ ਵਿਚ