ਫਿਰੋਜ਼ਪੁਰ 14 ਫਰਵਰੀ (ਗੁਰਿੰਦਰ ਸਿੰਘ) ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਸੰਸਥਾ ਮੋਹਾਲੀ ਰਾਹੀ ਪ੍ਰਾਪਤ ਦਿਸ਼ਾ ਨਿਰਦੇਸ਼ਾ ਅਨੁਸਾਰ ਸਥਾਨਕ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਦਿਆਰਥੀਆਂ ਨੂੰ ਦੂਸਰੇ ਰਾਜਾਂ ਦੇ ਸੱਭਿਆਚਾਰ ਤੋਂ ਜਾਣੂ ਕਰਾਉਣ ਅਤੇ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਫਾਰ ਪ੍ਰਮੋਸ਼ਨ ਐਂਡ ਇੰਡੀਅਨ ਕਲਾਸੀਕਲ ਮਿਊਜਿਕ ਐਂਡ ਕਲਚਰਲ ਫਾਰ ਯੂਥ (ਐਸ.ਪੀ.ਆਈ.ਸੀ) ਨਵੀ ਦਿੱਲੀ ਦੀ ਸੰਸਥਾ ਵੱਲੋਂ ਨਸ਼ਿਆ ਵਿੱਰੁਧ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਪ੍ਰਿੰਸਪੀਲ ਜਗਦੀਪ ਪਾਲ ਸਿੰਘ ਦੀ ਰਹਿਨੁਮਾਈ ਹੇਠ ਲਗਾਈ ਇਸ ਵਰਕਸ਼ਾਪ ਵਿੱਚ ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਨੇਕ ਸਿੰਘ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ ਜਦਕਿ ਐਨ.ਐਸ.ਐਸ. ਦੇ ਵਲੰਟੀਅਰ ਅਤੇ ਬਡੀਜ ਗਰੁੱਪ ਦੇ ਮੈਂਬਰਾਂ ਵੱਲੋ ਸਾਂਝੇ ਤੌਰ 'ਤੇ ਪ੍ਰੋਗਰਾਮ ਅਫਸਰ ਮਨਜੀਤ ਸਿੰਘ, ਸਹਾਇਕ ਪ੍ਰੋਗਰਾਮ ਅਫਸਰ ਧਰਿੰਦਰ ਸਚਦੇਵਾ, ਵਾਈਸ ਪ੍ਰਿੰਸੀਪਲ ਸੁਰਿੰਦਰ ਕੌਰ ਅਤੇ ਸਟਾਫ ਮੈਂਬਰ ਦੇ ਨਾਲ 228 ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਸ਼ਮੂਲਿਅਤ ਕੀਤੀ। ਐਸ.ਪੀ.ਆਈ.ਸੀ ਦੀ ਅਦਾਕਾਰ ਅਭਿਨੇਯਾ ਨਾਗਾਜੋਸ਼ੀ ਨੇ ਦੱਸਿਆ ਕਿ ਸੰਸਥਾ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਭਾਰਤੀ ਸੱਭਿਅਤਾ ਅਤੇ ਸੰਗੀਤ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਦੱਸਿਆ ਕਿ ਸੰਗੀਤ ਨਾਲ ਵਿਹਲੇ ਸਮੇਂ ਦੀ ਜਿਥੇ ਉੱਚਿਤ ਵਰਤੋਂ ਹੁੰਦੀ ਹੈ, ਉਥੇ ਮਨੁੱਖ ਪਰਮਾਤਮਾ ਦੇ ਨਾਲ ਲੀਨ ਹੋ ਕੇ ਨਾਮ ਦਾ ਨਸ਼ਾ ਪ੍ਰਾਪਤ ਕਰਦਾ ਹੈ। ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਭੰਗੜਾ ਅਤੇ ਗਿੱਧਾ ਜੋਕਿ ਪੰਜਾਬ ਦੀ ਵਿਰਾਸਤ ਹੈ ਦਾ ਹਿੱਸਾ ਬਣ ਕੇ ਸ਼ਮੂਲਿਅਤ ਕਰਨੀ ਚਾਹੀਦੀ ਹੈ। ਅਦਾਕਾਰ ਅਭਿਨੇਯਾ ਨਾਗਾਜੋਸ਼ੀ ਵੱਲੋ ਕੁਚੀਪੁੜੀ ਡਾਂਸ ਜੋ ਲਗਭਗ 2000 ਸਾਲ ਪੁਰਾਣਾ ਹੈ ਦੇ ਮਾਧਿਅਮ ਰਾਹੀ ਡਾਂਸ ਦੀ ਕਲਾ ਦੇ ਜੋਹਰ ਦਿੱਖਾ ਕੇ ਅਤੇ ਇਸ ਡਾਂਸ ਦੀਆਂ ਕਈ ਮੁਦਰਾਵਾਂ ਵਿਦਿਆਰਾਥੀਆਂ ਨੂੰ ਕਰਵਾ ਕੇ ਇਸ ਡਾਂਸ ਪ੍ਰਤੀ ਜਾਣਕਾਰੀ ਦਿੱਤੀ। ਅਦਾਕਾਰਾ ਨਾਗਾਜੋਸ਼ੀ ਨੇ ਕਿਹਾ ਕਿ ਇਸ ਡਾਂਸ ਨਾਲ ਜਿੱਥੇ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਜਿਥੇ ਤੰਦਰੂਸਤੀ ਮਿਲਦੀ ਹੈ ਉਥੇ ਮਨੁੱਖ ਜੋ ਸੰਗੀਤ ਵਿਚ ਲੀਨ ਹੁੰਦੇ ਹਨ ਤੇ ਗੁਰੂਆਂ ਦੇ ਪਾਏ ਪੁਰਨਿਆਂ 'ਤੇ ਚੱਲਣ ਲਈ ਪਰਮਾਤਮਾ ਨੂੰ ਯਾਦ ਰਖਦੇ ਹੋਏ ਬੁਰੇ ਕਾਰਜਾਂ ਤੋਂ ਗੁਰੇਜ ਕਰਨ ਦਾ ਸੁਭਾਅ ਬਣਦਾ ਹੈ ਜਿਵੇਂ ਪੁਰਾਣੇ ਰਾਜੇ ਮਹਾਰਾਜੇ ਵੀ ਨ੍ਰਿਤ (ਨਾਚ)ਵਿਚ ਲੀਨ ਹੋ ਕੇ ਰੁਹਾਨੀਅਤ ਸ਼ਾਂਤੀ ਪ੍ਰਾਪਤ ਕਰਦੇ ਸਨ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਲੈਕਚਰਾਰ ਮਹਿੰਦਰ ਪਾਲ ਸਿੰਘ, ਚਰਨਜੀਤ ਸਿੰਘ ਵਾਲੀਆ, ਰਾਕੇਸ਼ ਗਰੋਵਰ ਅਤੇ ਨੀਰਜ ਕੁਮਾਰ ਨੇ ਮਹੱਤਵਪੂਰਨ ਯੋਗਦਾਨ ਦਿੱਤਾ।