ਕੌਮਾਂਤਰੀ ਨਾਰੀ ਦਿਵਸ ਨੂੰ ਵਿਸ਼ੇਸ਼ ਰੱਖਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਬੁੱਧਵਾਰ ਨੂੰ ਇਸ ਦਿਨ ਦੀ ਪੂਰਵ ਸੰਧਿਆ ਮੌਕੇ ਇੱਕ ਭਰਵੇਂ ਸਮਾਗਮ ਦੌਰਾਨ ਅਦਾਕਾਰੀ, ਮਾਡਲਿੰਗ, ਮਨੋਰੰਜਨ 'ਤੇ ਪੱਤਰਕਾਰੀ ਦੇ ਖੇਤਰ ਵਿੱਚ ਉੱਘਾ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਅੋਰਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਪੰਜਾਬੀ ਫਿਲਮਾਂ ਦੀ ਖੂਬਸੂਰਤ 'ਤੇ ਪ੍ਰਚੱਲਿਤ ਅਦਾਕਾਰਾ ਸੋਨਮ ਬਾਜਵਾ, ਤਾਨੀਆ ਸ਼ਰਮਾ, ਬਾਲੀਵੁੱਡ ਅਦਾਕਾਰਾ 'ਤੇ ਨਿਰਮਾਤਾ ਕਸ਼ਮੀਰਾ ਸ਼ਾਹ, ਮਾਡਲ 'ਤੇ ਐਂਟਰਪਰਿਨਿਊਰ ਮੀਆਂ ਲਾਕਰਾ, ਸਾਬਕਾ ਮਿਸਜ਼ ਇੰਡੀਆ 'ਤੇ ਸਮਾਜ ਸੇਵੀ ਰੋਲੀ ਤ੍ਰਿਪਾਠੀ, ਪ੍ਰਸਿੱਧ ਰੇਡੀਓ ਜੌਕੀ ਮੀਨਾਕਸ਼ੀ 'ਤੇ ਦੇਸ਼ ਦੇ ਨਾਮੀ ਮੀਡੀਆ ਅਦਾਰੇ ਦੀ ਸਹਿ ਸੰਪਾਦਕ (ਖਬਰਾਂ) ਗੀਤੂ ਵੇਦ ਦਾ ਉਨ੍ਹਾਂ ਵੱਲੋਂ ਆਪਣੇ ਖੇਤਰ 'ਚ ਪਾਏ ਜਾ ਰਹੇ ਵਿਸ਼ੇਸ਼ ਯੋਗਦਾਨ ਦੇ ਲਈ ਵੂਮੈਨ ਅਚੀਵਰਸ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਭਾਰਤ ਦੇ ਭਵਿੱਖ ਵਿੱਚ ਨਾਰੀ ਸਸ਼ਤੀਕਰਨ ਦੇ ਮਹੱਤਵ ਵਿਸ਼ੇ ਨੂੰ ਲੈਕੇ ਇੱਕ ਵਿਚਾਰ ਚਰਚਾ ਵੀ ਕੀਤੀ ਗਈ, ਜਿਸ ਦੌਰਾਨ ਸਨਮਾਨ ਹਾਸਿਲ ਕਰਨ ਵਾਲੀਆਂ ਹਸਤੀਆਂ ਵੱਲੋਂ ਆਪਣੇ ਵਿਚਾਰ ਵੀ ਰੱਖੇ ਗਏ।
ਵਿਚਾਰ ਚਰਚਾ ਦੌਰਾਨ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਕਿਹਾ ਕਿ ਅੋਰਤਾਂ ਨੂੰ ਆਪਣੇ ਹੱਕਾਂ ਲਈ ਖੁੱਦ ਖੜਨਾ ਹੋਵੇਗਾ ਉਸ ਦੇ ਲਈ ਜਰੂਰੀ ਹੈ ਕਿ ਉਹ ਆਪਸ ਵਿੱਚ ਏਕਤਾ ਬਣਾਉਣ ਜੇਕਰ ਅੋਰਤਾਂ ਇੱਕ ਸਾਂਝਾ ਮੰਚ ਬਣਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਇੱਕ ਬਿਹਤਰ ਦੇਸ਼ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਅਦਾਕਾਰਾ ਤਾਨੀਆ ਸ਼ਰਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਸ ਧਾਰਨਾ ਨੂੰ ਤੋੜਨਾ ਚਾਹੀਦਾ ਹੈ ਕਿ ਦੋ ਔਰਤਾਂ ਇਕੱਠੇ ਕੰਮ ਨਹੀਂ ਕਰ ਸਕਦੀਆ, ਜਿਸਦਾ ਸਬੂਤ ਉਨ੍ਹਾਂ ਵੱਲੋਂ ਬਾਕੀ ਅਦਾਕਾਰਾ ਨਾਲ ਮਿਲ ਕੇ ਕੀਤਾ ਗਿਆ ਕੰਮ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਔਰਤ'ਚ ਜਜ਼ਬਾ ਹੋਵੇ ਤਾਂ ਉਹ ਕਿਸੇ ਵੀ ਪ੍ਰਕਾਰ ਦੇ ਕੰਮ ਵਿੱਚ ਕਾਮਯਾਬ ਹੋ ਸਕਦੀ ਹੈ। ਬਾਲੀਵੁੱਡ ਹਸਤੀ ਕਸ਼ਮੀਰਾ ਸ਼ਾਹ ਨੇ ਕਿਹਾ ਕਿ ਔਰਤਾਂ ਦਾ ਬਾਰ ਬਾਰ ਮੁਕਾਬਲਾਂ ਮਰਦਾਂ ਦੇ ਨਾਲ ਨਹੀ ਕੀਤਾ ਜਾਣਾ ਚਾਹੀਦਾ ਕਿਉਂਕਿ ਔਰਤਾਂ ਦਾ ਅਸਲ ਮੁਕਾਬਲਾ ਆਪਸ ਵਿੱਚ ਹੀ ਹੁੰਦਾ ਹੈ। ਹਾਲਾਕਿਂ ਉਹ ਮਰਦ 'ਤੇ ਔਰਤਾਂ ਨੂੰ ਇਕੱਠੇ ਵੇਖਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ।
ਖੂਬਸੂਰਤੀ ਦੇ ਮੁਕਾਬਲੇ ਦੀ ਵਿਜੇਤਾ ਰੋਲੀ ਤ੍ਰਿਪਾਠੀ ਨੇ ਕਿਹਾ ਕਿ ਉਮਰ ਦੇ ਵੱਧਣ ਨਾਲ ਅੰਦਰੂਨੀ ਜੋਸ਼ ਦੀ ਕਮੀਂ ਆ ਜਾਂਦੀ ਹੈ ਜਿਸ ਕਾਰਨ ਅਕਸਰ ਨਾਰੀ ਸਸ਼ਤੀਕਰਨ ਦਾ ਮੁੱਦਾ ਵੀ ਔਰਤਾਂ ਦੇ ਬਜੁਰਗ ਹੋਣ ਕਾਰਨ ਠੰਡੇ ਬਸਤੇ ਵਿੱਚ ਚਲਿਆ ਜਾਂਦਾ ਹੈ, ਜੋ ਕਿ ਨਹੀ ਹੋਣਾ ਚਾਹੀਦਾ ਹੈ। ਸਹਿ ਸੰਪਾਦਿਕਾ ਗੀਤੂ ਵੇਦ ਨੇ ਕਿਹਾ ਕਿ ਪਰਾਣੇ ਸਮੇਂ 'ਚ ਔਰਤਾਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦਕਿ ਹੁਣ ਆਧੁਨਿਕਤਾ ਦੇ ਪਸਾਰੇ ਦੇ ਨਾਲ ਨਾਲ ਔਰਤਾਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਉਨ੍ਹਾਂ ਨੂੰ ਰੋਜ਼ ਖਬਰਾਂ ਲਿਖਦੇ ਅਹੀਆਂ ਸ਼ਾਨਦਾਰ ਉਦਾਹਰਣਾ ਪੜ੍ਹਨ/ਸੁਣਨ ਨੂੰ ਮਿਲਦੀਆਂ ਹਨ। ਵਪਾਰ ਦੇ ਖੇਤਰ ਤੋਂ ਮੀਆਂ ਲਾਕਰਾ ਨੇ ਕਿਹਾ ਕਿ ਔਰਤਾਂ ਨੂੰ ਖੁੱਦ ਨੂੰ ਖੂਬਸੂਰਤ ਦਿਖਾਉਣ ਦੇ ਉੱਤੇ ਵਧੇਰੇ ਜੋਰ ਲਾਉਣ ਦੀ ਬਜਾਏ ਆਪਣੀ ਕਾਬਲੀਅਤ ਦੇ ਦਮ 'ਤੇ ਖੁੱਦ ਦੀ ਵੱਖਰੀ 'ਤੇ ਵਿਸ਼ੇਸ਼ ਪਹਿਚਾਣ ਬਣਾਉਣ ਦੀ ਠਾਨਣੀ ਚਾਹੀਦੀ ਹੈ।
ਆਪਣੀ ਗੱਲ੍ਹ ਜੋੜਦਿਆਂ ਸੋਨਮ ਬਾਜਵਾ ਨੇ ਕਿਹਾ ਕਿ ਫਿਲਮਾਂ ਹੋਣ ਜਾ ਵਪਾਰ ਅਜੇ ਵੀ ਔਰਤਾਂ ਨੂੰ ਮਰਦ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਹੈ ਜੋ ਕਿ ਸਹੀ ਨਹੀ ਹੈ। ਹਾਲਾਕਿਂ ਹੁਣ ਹੌਲੀ ਹੌਲੀ ਵਕਤ ਨੇ ਕਰਵਟ ਲੈਣੀ ਸ਼ੁਰੂ ਕੀਤੀ ਹੈ ਅਤੇ ਸਾਨੂੰ ਜਲਦ ਹੀ ਇੱਕ-ਸਮਾਨ ਵਿਵਹਾਰ ਵੇਖਣ ਨੂੰ ਮਿਲੇਗਾ। ਆਰਜੇ ਮੀਨਾਕਸ਼ੀ ਦੁਆਰਾ ਬਾਖੂਬੀ ਮੰਚ ਸੰਚਾਲਨ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਵੱਲੋਂ ਸ਼ੇਅਰਾਂ ਕਵਿਤਾਵਾਂ ਨਾਲ ਸ੍ਰੋਤਿਆਂ ਨੂੰ ਕੀਲੀਆ ਗਿਆ। ਇੰਨ੍ਹਾਂ ਮਹਿਲਾਵਾਂ ਨੂੰ ਟ੍ਰਾਫੀ, ਸਰਟੀਫਿਕੇਟ 'ਤੇ ਫੁਲਕਾਰੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਫੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੌਮਾਂਤਰੀ ਨਾਰੀ ਦਿਵਸ ਦੀ ਪੂਰਵ ਸੰਧਿਆ ਮੌਕੇ ਸਨਮਾਨਿਤ ਕੀਤੀਆਂ ਗਈਆਂ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਔਰਤਾਂ।