ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 13 ਮਾਰਚ 2019 : ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਇੰਜੀਨੀਅਰ ਜਸਪਾਲ ਸਿੰਘ (ਜੋ ਕਿ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਜਾਇੰਟ ਸਕੱਤਰ ਵੀ ਹਨ), ਸ: ਸੁਰਜੀਤ ਸਿੰਘ ਅਤੇ ਇੰਜੀ: ਨਵਦੀਪ ਸਿੰਘ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈੰਕਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦੇ ਨਵੇਂ ਮੈਬਰ ਇੰਚਾਰਜਾਂ ਵਜੋ ਨਿਯੁਕਤੀ ਕੀਤੀ ਗਈ।
ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੁਨੰਗਲ ਅਤੇ ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੇ ਇੰਜੀਨੀਅਰ ਜਸਪਾਲ ਸਿੰਘ, ਸ: ਸੁਰਜੀਤ ਸਿੰਘ ਅਤੇ ਇੰਜੀ: ਨਵਦੀਪ ਸਿੰਘ ਨੂੰ ਨਵ ਨਿਯੁਕਤੀ ਤੇ ਵਧਾਈ ਦਿੰਦਿਆਂ। ਉਹਨਾਂ ਨੂੰ ਸਕੂਲ ਦੇ ਮੈਂਬਰ ਇੰਚਾਰਜਾਂ ਵਜੋਂ ਜਿੰਮੇਵਾਰੀਆਂ ਸੋਂਪੀਆਂ ਅਤੇ ਆਸ ਕੀਤੀ ਕਿ ਅਗਾਂਹ ਵਧੁ ਸੋਚ ਅਤੇ ਕੁਸ਼ਲ ਪ੍ਰਬੰਧਕ ਨੀਤੀਆਂ ਦੇ ਮਾਹਰ ਮੈਂਬਰ ਇੰਚਾਰਜ ਸਾਹਿਬਾਨ ਆਪਣੇ ਕੰਮ ਪ੍ਰਤਿ ਤਨੋਂ ਮਨੋਂ ਸਮਰਪਿਤ ਰਹਿਣਗੇ ਅਤੇ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਨਿਸ਼ਕਾਮ ਭਾਵ ਨਾਲ ਚੀਫ ਖਾਲਸਾ ਦੀਵਾਨ ਦੀ ਚੜ•ਦੀ ਕਲਾ ਅਤੇ ਸਕੂਲ ਦੇ ਵਿਕਾਸ ਲਈ ਕੰਮ ਕਰਨਗੇ।
ਇਸ ਮੌਕੇ ਨਵਨਿਯੁਕਤ ਮੈਂਬਰ ਇੰਚਾਰਜਾਂ ਇੰਜੀਨੀਅਰ ਜਸਪਾਲ ਸਿੰਘ, ਸ: ਸੁਰਜੀਤ ਸਿੰਘ ਅਤੇ ਇੰਜੀ: ਨਵਦੀਪ ਸਿੰਘ ਨੇ ਚੀਫ ਖਾਲਸਾ ਦੀਵਾਨ ਮੈਨੁਜਮੈਂਟ ਦਾ ਉਨ੍ਹਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਰੱਖਦਿਆਂ ਉਹਨਾਂ ਨੂੰ ਜਿੰਮੇਵਾਰੀਆਂ ਦੇਣ ਲਈ ਧੰਨਵਾਦ ਕੀਤਾ ਅਤੇ ਸੋਂਪੀ ਗਈ ਇਸ ਸੇਵਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਸੱਭ ਤੋਂ ਪਹਿਲਾਂ ਬੱਚਿਆਂ ਦੀ ਸਹੂਲਤ ਲਈ ਜੀ ਟੀ ਰੋਡ ਤੋਂ ਸਕੂਲ ਨੂੰ ਜਾਦੀ ਸੜਕ ਦੀ ਖਸਤਾ ਹਾਲਤ ਨੂੰ ਸੁਧਾਰਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਪੜਾਈ ਦੇ ਪੱਧਰ ਨੂੰ ਉੱਚਾ ਚੁਕਦਿਆਂ ਖੇਡਾਂ ਦੇ ਵਿਕਾਸ ਲਈ ਵੀ ਖਾਸ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਪ੍ਰਿਸੀਪਲ ਗੁਰਪ੍ਰੀਤ ਕੌਰ ਸੇਠੀ, ਸ ਸੁਖਜਿੰਦਰ ਸਿੰਘ ਪ੍ਰਿਸ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।