ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਅਧਿਆਪਕ ਸਾਹਿਬਾਨ
ਬਰਨਾਲਾ, 19 ਮਾਰਚ - ਐਸ. ਡੀ. ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪਿਛਲੇ ਦਿਨੀਂ 16 ਮਾਰਚ ਨੂੰ 'ਮਿੰਨੀ ਕਹਾਣੀ ਪ੍ਰਤੀਯੋਗਤਾ' ਦਾ ਆਯੋਜਨ ਕੀਤਾ ਗਿਆ। ਇਸ ਵਿਚ ਕਾਲਜ ਦੇ ਵੱਖ-ਵੱਖ ਸਟਰੀਮਜ਼ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮਿੰਨੀ ਕਹਾਣੀ ਦੇ ਕੁੱਲ ਪ੍ਰਤੀਯੋਗੀ 23 ਸਨ। ਜਿਹਨਾਂ ਨੇ ਵੱਖੋ-ਵੱਖਰੇ ਵਿਸ਼ਿਆਂ 'ਤੇ ਆਪਣੀਆਂ ਮੌਲਿਕ ਕਹਾਣੀਆਂ ਪੜ੍ਹੀਆਂ। ਇਸ ਮੁਕਾਬਲੇ ਵਿਚ ਲਵਪ੍ਰੀਤ ਸਿੰਘ (ਬੀ.ਏ. ਭਾਗ ਦੂਜਾ) ਨੇ ਪਹਿਲਾ, ਗੁਰਦੀਪ ਸਿੰਘ (ਬੀ.ਐੱਸਸੀ ਭਾਗ ਤੀਜਾ) ਨੇ ਦੂਸਰਾ ਅਤੇ ਤੀਜਾ ਸਥਾਨ ਦੋ ਵਿਦਿਆਰਥਣਾਂ ਕਿਰਨਦੀਪ ਕੌਰ (ਐੱਮ.ਏ. (ਪੰਜਾਬੀ) ਭਾਗ ਦੂਜਾ) ਅਤੇ ਜਸਲੀਨ ਕੌਰ (ਬੀ.ਏ. ਭਾਗ ਤੀਜਾ) ਨੇ ਪ੍ਰਾਪਤ ਕੀਤਾ। ਵਿਭਾਗ ਦੇ ਮੁਖੀ ਪ੍ਰੋ. ਅਨੁਰਾਧਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਾਹਿਤਕ ਮੁਕਾਬਲਿਆਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮੰਚ ਸੰਚਾਲਿਕਾ ਦੇ ਫ਼ਰਾਇਜ਼ ਪ੍ਰੋ. ਨਵਜੋਤ ਕੌਰ ਨੇ ਨਿਭਾਏ ਅਤੇ ਮੁਕਾਬਲੇ ਦੇ ਨਿਰੀਖਣ ਦੇ ਫ਼ਰਜ਼ ਪ੍ਰੋ. ਰੀਤੂ ਅਗਰਵਾਲ ਅਤੇ ਪ੍ਰੋ. ਅਮਨਦੀਪ ਸ਼ਰਮਾ ਨੇ ਅਦਾ ਕੀਤੇ। ਇਸ ਮੌਕੇ ਵਿਭਾਗ ਦੇ ਅਧਿਆਪਕ ਪ੍ਰੋ. ਤਰਸਪਾਲ ਕੌਰ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਜੀਤ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਜਗਜੀਤ ਸਿੰਘ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰੋ. ਜਸਪ੍ਰੀਤ ਕੌਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਹੋਏ।