ਜਲੰਧਰ/ਕਪੂਰਥਲਾ 05 ਅਪ੍ਰੈਲ 2019: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨਿਵਰਸਿਟੀ ਦੇ ਦੋ ਵਿਦਿਆਰਥੀਆਂ ਨੇ ਦੋ ਵਖ-ਵਖ ਵੱਡੇ ਅਕਾਦਮਿਕ ਮੁਕਾਬਲਿਆਂ ਵਿਚ ਸਫਲਤਾ ਹਾਸਿਲ ਕੀਤੀ ਹੈ! ਵਿਦਿਆਰਥੀ ਅੰਕਿਤ ਗੌਤਮ (ਬੀ.ਟੇਕ ਸੀ.ਐਸ.ਈ 6ਵਾਂ ਸਮੈਸਟਰ) ਨੇ ਗੁਰੁਗ੍ਰਾਮ ਵਿਖੇ ਹਵਾਈ ਆਈ.ਸੀ.ਟੀ ਸਕਿੱਲ ਇੰਡੀਆ ਪ੍ਰਤਿਯੋਗਿਤਾ ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ. ਉਸਨੂੰ ਇਸ ਸਫਲਤਾ ਲਈ ਗੁਰੁਗ੍ਰਾਮ ਵਿਖੇ ਹਵਾਈ ਇੰਡੀਆ ਵੱਲੋਂ ਇਕ ਟ੍ਰਾਫ਼ੀ, ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ! ਨਾਲ ਹੀ ਕੰਪਨੀ ਵੱਲੋਂ ਇਕ ਮੋਬਿਲੇ ਫੋਨ ਵੀ ਵਿਦਿਆਰਥੀ ਨੂੰ ਇਨਾਮ ਵੱਜੋਂ ਦਿੱਤਾ ਗਿਆ ਹੈ! ਇਸ ਪ੍ਰਤਿਯੋਗਿਤਾ ਵਿਚ ਕੁਲ 3000 ਵਿਦਿਆਰਥੀਆਂ ਨੇ ਹਿੱਸਾ ਲਿਯਾ ਸੀ ਅਤੇ ਯੂਨਿਵਰਸਿਟੀ ਦੇ ਇਸ ਵਿਦਿਆਰਥੀ ਨੂੰ ਚੀਨ ਵਿਚ ਹੋਣ ਵਾਲੇ ਫਾਇਨਲ ਮੁਕਾਬਲੇ ਲਈ ਵੀ ਸੱਦਾ ਮਿਲਿਆ ਹੈ!
ਯੂਨੀਵਰਸਿਟੀ ਦੇ ਦੂਸਰੇ ਵਿਦਿਆਰਥੀ ਮਨਜਿੰਦਰ ਸਿੰਘ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਹੋਏ ਇੰਨੋਟੇਕ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਹੈ! ਮਨਜਿੰਦਰ ਵੀ ਯੂਨੀਵਰਸਿਟੀ ਵਿਖੇ ਬੀ.ਟੇਕ ਸੀ ਐਸ ਈ 4 ਸਮੈਸਟਰ ਦਾ ਵਿਦਿਆਰਥੀ ਹੈ! ਇਸ ਵਿਦਿਆਰਥੀ ਵੱਲੋਂ ਡਿਜਿਟਲ ਲਰਨਿੰਗ ਉਪਰ ਆਪਣਾ ਪ੍ਰੋਜੈਕਟ ਪੇਸ਼ ਕੀਤਾ ਗਿਆ ਸੀ!
ਸਫਲਤਾ ਹਾਸਿਲ ਕਰਕੇ ਯੂਨੀਵਰਸਿਟੀ ਪਰਤੇ ਵਿਦਿਆਰਥੀਆਂ ਨੂੰ ਉਪ-ਕੁਲਪਤੀ ਪ੍ਰੋ.(ਡਾ.) ਅਜੇ ਕੁਮਾਰ ਸ਼ਰਮਾਂ ਵੱਲੋਂ ਸਨਮਾਨਿਤ ਕੀਤਾ ਗਿਆ!