ਜਲੰਧਰ/ ਕਪੂਰਥਲਾ 12 ਅ੍ਰਪੈਲ, 2019: ਗਣਿਤ ਸਿਰਫ ਇਕ ਵਿਸ਼ਾ ਹੀ ਨਹੀ ਹੈ, ਬਲਕਿ ਇਹ ਵੱਖ-ਵੱਖ ਵਿਸ਼ਿਆਂ ਨੂੰ ਸਮਝਣ ਦਾ ਇਕ ਜਰੀਆ ਵੀ ਹੈ, ਜਿਸ ਕਰਕੇ ਗਣਿਤ ਵਿੱਚ ਮਾਹਿਰ ਅਧਿਅਪਕਾਂ ਦੀ ਮੰਗ ੳੱਚ ਪੱਧਰ ਤੇ ਹੈ। ਇਹ ਸਿੱਟਾ ਹੈ, ਜੋ ਕਿ ਨਿਕਲਿਆ ਹੈ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੁੱਖ ਕੈਂਪਸ ਵਿਚ ਆਯੋਜਿਤ ਮੈਥੈਮੈਟਿਕਸ ਸਇੰਸਜ ਵਿਸ਼ੇ ਉਪਰ ਹੋਈ ਵਿਸ਼ੇਸ਼ ਚਰਚਾ ਵਿਚੋਂ! ਯੂਨੀਵਰਸਿਟੀ ਦੇ ਮੈਥੈਮੈਟਿਕਸ ਵਿਭਾਗ ਵੱਲੋਂ ਵਿਸ਼ੇ ਉਪਰ ਇਕ ਮਾਹਿਰ ਭਾਸ਼ਣ ਦਾ ਵੀ ਅਯੋਜਨ ਕੀਤਾ ਗਿਆ ਸੀ! ਇਸ ਵਿਚ ਆਈ.ਆਈ.ਟੀ (ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀ) ਰੋਪੜ ਦੇ ਪ੍ਰੋ. ਮਨੋਰੰਜਨ ਮਿਸ਼ਰਾ ਮੁੱਖ ਬੁਲਾਰੇ ਵੱਜੋਂ ਸ਼ਾਮਿਲ ਹੋਏ! ਉਹਨਾਂ ਵੱਲੋਂ ਵੱਖ-ਵੱਖ ਖੇਤਰਾ ਵਿੱਚ ਗਣਿਤ ਦੀਆ ਅੱਪਲੀਕੇਸ਼ਨ ਬਾਰੇ ਦੱਸਿਆ ਗਿਆ! ਉਹਨਾ ਨੇ ਵਿਿਦਆਰਥੀਆ ਨੂੰ ਦੱਸਿਆ ਕਿ ਅੱਜ ਦੇ ਸਮੇ ਵਿੱਚ ਗਣਿਤ ਦੇ ਅਧਿਆਪਕਾ ਦੀ ਮੰਗ ਵੱਧ ਰਹੀ ਹੈ ਅਤੇ ਇਸ ਮੰਗ ਨੁੰ ਪੂਰਾ ਕਰਨ ਕਈ ੳਹੁਨਾ ਨੇ ਵਿਿਦਆਥੀਆ ਨੂੰ ਆਪਣੇ ਵਿਸ਼ੇ ਵਿੱਚੋ ਇੱਕ ਵਿਸ਼ਾ ਗਣਿਤ ਜਰੂਰ ਲੈਣ ਲਈ ਪ੍ਰਰੇਨਾ ਦਿੱਤੀ।
ਪ੍ਰੋ. ਮਿਸ਼ਰਾ ਨੇ ਕਿਹਾ ਕਿ ਗਣਿਤ ਸਾਇੰਸ ਅਤੇ ਤਕਨਾਲੋਜੀ ਦੇ ਹਰੇਕ ਵਿਸ਼ੇ ਦੇ ਖੋਜ ਖੇਤਰ ਵਿੱਚ ਆਪਣੀ ਵੱਖਰੀ ਹੋਂਦ ਰੱਖਦਾ ਹੈ! ਭਾਵੇਂ ਰਸਾਇਣ ਵਿਿਗਆਨ ਹੋਵੇ, ਭਾਵੇਂ ਜੀਵਨ ਵਿਿਗਆਨ, ਚਾਹੇ ਮੈਡੀਸਿਨ (ਦਵਾਈਆ) ਦਾ ਵਿਸ਼ਾ ਹੋਵੇ ਤੇ ਫਿਰ ਚਾਹੇ ਭੌਤਿਕ ਅਤੇ ਇੰਜਨੀਅਰਿੰਗ ਦਾ ਖੇਤਰ ਹੋਵੇ, ਗਣਿਤ ਹਰ ਥਾਂ ਮੌਜੂਦ ਹੈ! ਉਹਨਾ ਤਰਲ ਗਤੀ ਵਿਿਗਆਂਨ, ਭੋਤਿਕ ਵਿਿਗਆਨ ਅਤੇ ਕੰਪਿਊਟਰ ਵਿਿਗਆਨ ਵਿੱਚ ਵੀ ਗਣਿਤ ਦੀ ਹੋਂਦ ਬਾਰੇ ਦੱਸਿਆ!
ਉਹਨਾ ਨੇ ਵਿਿਦਆਥੀਆ ਦੇ ਸਵਾਲਾ ਦੇ ਜਵਾਬ ਵੀ ਦਿਤੇ! ਪ੍ਰੋ. ਮਿਸ਼ਰਾ ਨੇ ਗਣਿਤ ਵਿੱਚ ਗੈ੍ਰਜੂਏਸ਼ਨ ਅਤੇ ਪੋਸਟ ਗੈ੍ਰਜੂਏਸ਼ਨ ਦੇੇ ਬਾਅਦ ਵੱਖ-ਵੱਖ ਥਾਵਾ ਉਪਰ ਮਿਲਦੇ ਨੌਕਰੀਆਂ ਦੇ ਮੌਕੇ ਅਤੇ ਉਚੇਰੀ ਪੜ੍ਹਾਈ ਦੇ ਮੌਕਿਆਂ ਬਾਰੇ ਵੀ ਦੱਸਿਆ! ੳਹਨਾ ਦੱਸਿਆਂ ਕਿ ਯੋਗਤਾ ਪੂਰੀ ਕਰਨ ਤੋ ਬਾਅਦ ਗੇਟ ਅਤੇ ਹੋਰ ਬਹੁਤ ਸਾਰੇ ਸਕਾਲਰਸ਼ਿਪ ਵਿਿਦਆਰਥੀ ਨੂੰ ਵੱਖ-ਵੱਖ ਆਈ.ਆਈ.ਟੀਜ ਅਤੇ ਹੋਰ ਵਿਸ਼ਵ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਿਿਗਅਨਕ ਸਮੂਹਾ ਨਾਲ ਕੰਮ ਕਰਨ ਦੇ ਯੋਗ ਮੌਕੇ ਮਿਲਦੇ ਹਨ!
ਮੈਥੈਮੈਟਿਕਸ (ਗਣਿਤ) ਵਿਭਾਗ ਦੇ ਮੁੱਖੀ ਡਾ.ਅਸ਼ੀਸ਼ ਅਰੋੜਾ ਨੇ ਦੱਸਿਆ ਕਿ ਆਈ.ਕੇ.ਜੀ. ਪੀ.ਟੀ.ਯੂ ਵਿਚ ਗਣਿਤ ਵਿਭਾਗ ਇਸ ਬਾਰ ਤੋਂ ਬੀ.ਐਸ.ਸੀ (ਆਨਰਜ) ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ। ਦੁਨੀਆਂ ਭਰ ਵਿੱਚ ਗਣਿਤ ਦੀ ਮੰਗ ਨੂੰ ਪੂਰਾ ਕਰਨ ਦੇ ਲਈ, ਵਿਸ਼ੇਸ਼ ਅੰਡਰ-ਗਰੈਜੂਏਟ ਗਣਿਤ ਪ੍ਰੋਗਰਾਮ ਦਾ ਵੀ ਟੀਚਾ ਹੈ, ਜਦੋਂ ਕਿ ਵਿਭਾਗ ਵਿੱਚ ਪਹਿਲਾ ਤੋਂ ਹੀ ਐਮ.ਐਸ.ਸੀ ਮੈਥੇਮੈਟਿਕਸ ਕਾਰਵਾਈ ਜਾ ਰਹੀ ਹੈ! ਨਾਲ ਹੀ ਗਣਿਤ ਦੇ ਵਿਿਸ਼ਆ ਉੱਪਰ ਪੀ.ਐਚ.ਡੀ. ਪ੍ਰੋਗਰਾਮ ਵੀ ਚੱਲ ਰਿਹਾ ਹੈ!