ਜਲੰਧਰ/ਕਪੂਰਥਲਾ 16 ਅਪ੍ਰੈਲ 2019: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਦੇ ਓਲਡ ਵਿਦਿਆਰਥੀ (ਐਲੂਮੀਨਾਈ) ਭੂਸ਼ਣ ਕੁਮਾਰ (40) ਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵਿੱਚ ਚੌਣ ਹੋਈ ਹੈ। ਭੂਸ਼ਣ ਕੁਮਾਰ ਦੀ ਇਹ ਚੌਣ ਭਾਰਤ ਸਰਕਾਰ ਦੇ ਵਿਸ਼ੇਸ਼ ਨਿਜਮਾਂ ਤਹਿਤ ਹੋਈ ਹੈ, ਜਿਸ ਵਿੱਚ ਸਰਕਾਰ ਨੇ ਆਪਣੇ ਵਿਸ਼ੇ ਵਿੱਚ ਵਧੀਆ ਸੇਵਾਵਾਂ ਦੇਣ ਲਈ ਵਿਸ਼ੇਸ਼ ਵਿਅਕਤੀ ਦੀ ਚੌਣ ਕਰਨੀ ਹੁੰਦੀ ਹੈ।
ਭੂਸ਼ਣ ਕੁਮਾਰ ਨੇ ਆਈ.ਕੇ.ਜੀ.ਪੀ.ਟੀ.ਯੂ. ਦੇ ਐਫੀਲੀਏਟਡ ਕਾਲਜ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਸਾਲ 1995 ਤੋਂ 1999 ਤੱਕ ਮੈਕੈਨੀਕਲ ਇੰਜੀਨੀਅਰਿੰਗ ਪਾਸ ਕੀਤੀ ਸੀ। ਭੂਸ਼ਣ ਕੁਮਾਰ ਦਾ ਨਾਮ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀਆਂ ਦੇ ਨਾਮ ਵਿੱਚ ਸ਼ਾਮਲ ਰਿਹਾ ਹੈ।
ਵਰਤਮਾਨ ਵਿੱਚ ਭੂਸ਼ਣ ਕੁਮਾਰ ਜੀ.ਐਮ.ਪੀ.ਸੀ.ਐਲ.ਐਨ.ਜੀ. ਲਿਮਟਿਡ (ਗੁਜਰਾਤ) ਵਿੱਚ ਜਨਰਲ ਮੈਨੇਜਰ ਦੇ ਤੌਰ ਤੇ ਕੰਮ ਰਿਹਾ ਹੈ। ਉਹ ਸ਼ਿਪਿੰਗ, ਬਿਜਨੈਸ, ਡਿਵੈਲਪਮੈਂਟ ਅਤੇ ਕੰਟਰੈਕਟ ਡਿਪਾਰਟਮੈਂਟ ਨੂੰ ਹੈਡ ਕਰਦੇ ਰਹੇ ਹਨ। ਸ਼ਿਪਿੰਗ ਤੇ ਪ੍ਰੋਜੈਕਟਸ ਵਿੱਚ ਉਹਨਾਂ ਨੂੰ ਬੇਹੱਦ ਗਹਿਰਾ ਅਨੁਭਵ ਪ੍ਰਾਪਤ ਹੈ।
ਬੰਦਰਗਾਹ ਨਾਲ ਜੁੜੇ ਵਿਭਿੰਨ ਪ੍ਰੋਜੈਕਟਸ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ। ਹੁਣ ਉਹਨਾਂ ਦਾ ਇਹ ਤਜਰਬਾ ਸ਼ਿਪਿੰਗ ਮੰਤਰਾਲੇ ਲਈ ਲਾਭਕਾਰੀ ਸਾਬਤ ਹੋਵੇਗਾ। ਮੰਤਰਾਲੇ ਦੇ ਵੱਡੇ ਪ੍ਰੋਜੈਕਟਸ ਦੀ ਸਫਲਤਾ ਹੁਣ ਉਹਨਾਂ ਦੇ ਅਨੁਭਵ ਨਾਲ ਪੂਰੀ ਹੋਵੇਗੀ। ਭੂਸ਼ਣ ਕੁਮਾਰ ਨੂੰ ਇਸ ਇੰਡਸਟਰੀ ਦਾ 20 ਸਾਲ ਦਾ ਤਜਰਬਾ ਹੈ।
ਉਹਨਾਂ ਦੀ ਇਸ ਸਫਲਤਾ ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਨੇ ਵਧਾਈ ਦਿੱਤੀ ਹੈ। ਉਪ ਕੁਲਪਤੀ ਨੇ ਕਿਹਾ ਕਿ ਐਸੇ ਹੋਣਹਾਰ ਵਿਦਿਆਰਥੀ ਯੂਨੀਵਰਸਿਟੀ ਲਈ ਐਸੇਟਸ ਹੁੰਦੇ ਹਨ। ਯੂਨੀਵਰਸਿਟੀ ਨੂੰ ਇਹਨਾਂ ਤੇ ਮਾਣ ਹੈ।