ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੈਂਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਉੱਪ-ਕੁਲਪਤੀ ਡਾ ਆਰ ਐਸ ਬਾਵਾ
ਚੰਡੀਗੜ੍ਹ 18 ਅਪ੍ਰੈਲ 2019: ਅਕਾਦਮਿਕ ਵਰ੍ਹੇ ੨੦੧੮-੧੯ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਡਿਗਰੀ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਵਿੱਚੋਂ ੧੮੬੦ ਵਿਦਿਆਰਥੀ ਵੱਖੋ-ਵੱਖ ਕੰਪਨੀਆਂ ਵਿੱਚ ਨੌਂਕਰੀ ਪ੍ਰਾਪਤ ਕਰਨ ਵਿੱਚ ਸਫਲ ਰਹੇ ਹਨ, ਜਿੰਨਾਂ੍ਹ ਨੂੰ ਕੁੱਲ ੨੬੩੫ ਨੌਕਰੀ ਦੇ ਨਿਯੁਕਤੀ ਪੱਤਰ ਪ੍ਰਾਪਤ ਹੋਏ ਹਨ ਜਿੰਨ੍ਹਾਂ'ਚੋ ੩੬੦ ਵਿਦਿਆਰਥੀਆਂ ਨੂੰ ੨ ਜਾਂ ਵੱਧ ਕੰਪਨੀਆਂ ਤੋਂ ਨੌਕਰੀ ਦਾ ਅਵਸਰ ਪ੍ਰਾਪਤ ਹੋਇਆ ਹੈ ਇੰਨਾਂ੍ਹ ਵਿਦਿਆਰਥੀਆਂ'ਚੋਂ ੮੩ ਵਿਦਿਆਰਥੀ ਮਾਝੇ ਨਾਲ ਸਬੰਧਿਤ ਹਨ ਇਹ ਤੱਥਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਉੱਪ-ਕੁਲਪਤੀ ਡਾ ਆਰ ਐਸ ਬਾਵਾ ਨੇ ਰੱਖੇ ਜੋ ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੈਂਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਡਾ. ਬਾਵਾ ਨੇ ਦੱਸਿਆ ਕਿ ਇੰਨ੍ਹਾਂ ਵਿਦਿਆਰਥੀਆਂ ਵਿੱਚ ਅੰਮ੍ਰਿਤਸਰ ਤੋਂ ਕੰਪਿਊਟਰ ਸਾਇੰਸ ਇੰਜੀਨਿਅਰਿੰਗ ਦੇ ਵਿਦਿਆਰਥੀ ਅਭੀਨਵ ਸਿੰਘਾਨੀਆ ਨੂੰ ੫ ਬਹੁਕੌਮੀ ਆਈਟੀ ਕੰਪਨੀਆਂ ਜਿੰਨ੍ਹਾਂ ਵਿੱਚ ਕੌਗਨੀਜ਼ੈਂਟ, ਆਈਬੀਐਮ, ਕੈਪਜੈਮਿਨੀ, ਐੱਚਪੀ ਅਤੇ ਮਾਈਂਡਟਰੀ ਨੇ ਨੌਕਰੀ ਦੀ ਪੇਸ਼ਕਸ ਕੀਤੀ ਇਲੈਕਟ੍ਰੀਕਲ ਇੰਜੀਨਿਅਰਿੰਗ ਦੇ ਵਿਦਿਆਰਥੀ ਕਰਨਜੀਤ ਸਿੰਘ ਨੂੰ ਆਰਟੈੱਕ, ਇਨੋਵੈਕਰ ਅਤੇ ਰੋਬੋਚੇਂਜਰ ਵਿੱਚ ਨੌਕਰੀ ਦਾ ਅਵਸਰ ਪ੍ਰਾਪਤ ਹੋਇਆ ਜਦਕਿ ਕੰਪਿਊਟਰ ਸਾਇੰਸ ਇੰਜੀਨਿਅਰਿੰਗ ਦਾ ਤਰਨਤਾਰਨ ਦਾ ਵਿਦਿਆਰਥੀ ਕੇਸ਼ਵ ਖੰਨਾ ਵਿਪਰੋ, ਟੈੱਕ ਮਹਿੰਦਰਾ, ਐੱਚਪੀ ਅਤੇ ਕੌਗਨੀਜ਼ੈਂਟ ਵਿੱਚ ਨੌਕਰੀ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ ਜਾਣਕਾਰੀ ਦਿੰਦੇ ਹੋਏ ਡਾ ਬਾਵਾ ਨੇ ਦੱਸਿਆ ਕਿ ਇਸ ਸਮੇਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੰਜਾਬ ਦੇ ੧੦,੦੦੦ ਜਦਕਿ ਮਾਝੇ ਤੋਂ ੨੩੦੦ ਅਤੇ ਇਕੱਲੇਅੰਮ੍ਰਿਤਸਰ ਤੋਂ ੧੧੮੦ ਵਿਦਿਆਰਥੀ ਇੰਜੀਨਿਅਰਿੰਗ, ਮੈਨੇਜਮੇਂਟ, ਕਾਮਰਸ, ਹੋਟਲ ਮੈਨੇਜਮੈਂਟ, ਅਪਲਾਇਡ ਸਾਇੰਸ, ਮਾਸ ਕਮਿਊਨੀਕੇਸ਼ਨ, ਐਨਿਮੇਸ਼ਨ 'ਤੇ ਫਿਲਮ ਪ੍ਰੋਡਕਸ਼ਨ ਵਰਗੇ ਵੱਖੋ- ਵੱਖਰੇ ਕੋਰਸਾਂ ਵਿੱਚ ਉੱਚ ਸਿੱਖਿਆ ਹਾਸਿਲ ਕਰ ਰਹੇ ਹਨ
ਡਾ. ਬਾਵਾ ਨੇ ਸੂਬੇ ਦੇ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਖੋਜ-ਕਾਰਜਾਂ ਵਿੱਚ ਪ੍ਰਾਪਤ ਉਪਲਬਧੀਆਂ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਹੁਣ ਤੱਕ ਸੂਬੇ ਦੇ ਵਿਦਿਆਰਥੀਆਂ ਦੁਆਰਾ ੧੬ ਸਟਾਰਟ-ਅੱਪ ਲਾਂਚ ਕੀਤੇ ਗਏ ਹਨ ਜਦਕਿ ਕਾਬਲੀਅਤ ਦਾ ਨਮੂਨਾ ਪੇਸ਼ ਕਰਦੇ ਹੋਏ ਯੂਨੀਵਰਸਿਟੀ ਵਲੋਂ ਦਰਜ ਕਰਵਾਏ ਗਏ ਕੁੱਲ ੩੯੦ ਪੇਟੈਂਟਾਂ ਵਿੱਚੋਂ ੪੧ ਪੇਟੈਂਟ ਪੰਜਾਬੀ ਵਿਦਿਆਰਥੀਆਂ ਵੱਲੋਂ ਕਰਵਾਏ ਗਏ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹੈਲਥ, ਫਾਰਮਾਸੂਟਿਕਲ ਅਤੇ ਮੈਡੀਕਲ ਖੇਤਰ ਵਿੱਚ ਸ਼ੁਰੂ ਕੀਤੇ ਗਏ ਖੋਜ ਕਾਰਜ 'ਤੇ ਸਟਾਰਟ ਅੱਪ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹਨ ਇੰਨ੍ਹਾਂ ਖੋਜਾਂ ਵਿੱਚੋਂ ਨਿਤਦਿਨ ਅੋਰਤਾਂ ਨਾਲ ਵਾਪਰਦੀਆਂ ਜਿਣਸੀ ਸੋਸ਼ਣ ਦੀਆਂ ਘਟਨਾਵਾਂ ਨੂੰ ਠੱਲਣ ਦੇ ਮਕਸਦ ਦੇ ਨਾਲ 'ਵਰਸਿਟੀ ਦੇ ਬੀਐਸਸੀ ਕੰਪਿਊਟਰ ਸਾਇੰਸ ਦੇ ਤਿੰਨ ਵਿਦਿਆਰਥੀਆਂ ਜਵਤੇਸ਼ ਸਿੰਘ, ਲਲਿਤਾ ਠਾਕੁਰ 'ਤੇ ਸੁਸ਼ੀਲ ਕੁਮਾਰ ਵੱਲੋਂ ਇੱਕ 'ਫੀਮੇਲ ਸੇਫਟੀ ਬੈਲਟ' ਤਿਆਰ ਕੀਤੀ ਗਈ ਹੈ, ਜਿਸ ਨਾਲ ਕਿਸੇ ਵਿਅਕਤੀ ਵੱਲੋਂ ਇੱਕ ਔਰਤ ਨਾਲ ਜੋਰ-ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਨ 'ਤੇ ਬੈਲਟ ਦੇ ਸਾੱਫਟਵੇਅਰ ਰਾਹੀਂ ਤਿੰਨ੍ਹ ਨੰਬਰਾਂ ਤੱਕ ਇਸ ਬਾਰੇ ਜਾਣਕਾਰੀ ਪਹੁੰਚ ਜਾਵੇਗੀ, ਜਿਸ ਵਿੱਚੋਂ ਇੱਕ ਨੰਬਰ ਨਜ਼ਦੀਕੀ ਪੁਲਿਸ ਸਟੇਸ਼ਨ ਦਾ ਹੋਵੇਗਾ ਇਸ ਤੋਂ ਇਲਾਵਾ ਫਸਲਾਂ ਦੀ ਵਾਢੀ ਦੌਰਾਨ ਲੋੜੀਂਦੀ ਮਨੁੱਖੀ ਲੇਬਰ ਦੀ ਗਿਣਤੀ ਅਤੇ ਮਸ਼ੀਨਰੀ 'ਤੇ ਆਉਣ ਵਾਲੇ ਖਰਚ ਨੂੰ ਘਟਾਉਣ ਦੇ ਮਕਸਦ ਨਾਲ ਮਕੈਨਿਕਲ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਦਿਲਪ੍ਰੀਤ ਸਿੰਘ, ਨਵੀਜ ਸਿੰਧੀ, ਉਰਵਿਸ਼ ਅਗਨੀਹੋਤਰੀ, ਰੰਜਨ ਕੁਮਾਰ 'ਤੇ ਸਾਹਿਲ ਕੁਮਾਰ ਵੱਲੋਂ ਇੱਕ ਮਲਟੀ ਕਰੌਪ ਕੱਟਰ ਨਾਮੀਂ ਮਸ਼ੀਨ ਬਣਾਈ ਗਈ ਹੈ, ਜਿਸਨੂੰ ਖੇਤੀਬਾੜੀ, ਘਰੇਲੂ ਬਗੀਚੀ ਅਤੇ ਹੋਰ ਬਹੁਤ ਸਾਰੇ ਤਕਨੀਕੀ ਕੰਮਾਂ ਦੌਰਾਨ ਕੱਟਿੰਗ ਲਈ ਵਰਤਿਆ ਜਾ ਸਕਦਾ ਹੈ
'ਵਰਿਸਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਹਰਫਨਮੌਲਾ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਬਾਵਾ ਦੱਸਿਆ ਕਿ ਚੰਡੀਗੜ੍ਹ 'ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਏਆਈਯੂ ਦੇ ਉੱਤਰੀ ਜ਼ੋਨ ਦੇ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੀ ਓਵਰਆਲ ਟ੍ਰਾਫੀ 'ਤੇ ਕਬਜਾ ਕੀਤਾ ਗਿਆ ਜਦਕਿ ਇਸੇ ਲੜੀ'ਚ ਵਿਦਿਆਰਥੀਆਂ ਵੱਲੋਂ ਸਰਵ ਭਾਰਤੀ ਯੁਵਕ ਮੇਲੇ ਦੀ ਰਨਰ ਅੱਪ ਟ੍ਰਾਫੀ 'ਤੇ ਆਪਣਾ ਨਾਮ ਲਿਖਿਆ ਇੰਨ੍ਹਾਂ ਮੁਕਾਬਲਿਆਂ'ਚ ਪੰਜਾਬ ਦੇ ਵਿਦਿਆਰਥੀਆਂ ਦਾ ਯੋਗਦਾਨ ਸ਼ਾਨਦਾਰ ਰਿਹਾ ਖੇਡਾਂ ਦੇ ਮੁਕਾਬਲਿਆਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਕਾਰ-ਗੁਜ਼ਾਰੀ ਬਾਰੇ ਦੱਸਦੇ ਹੋਏ ਉੱਪ-ਕੁਲਪਤੀ ਨੇ ਕਿਹਾ ਕਿ ਸੂਬੇ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਖੇਡਾਂ ਦੀਆਂ ਕੌਮੀ 'ਤੇ ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ'ਚ ਕੁੱਲ ੫੪ ਮੈਡਲ 'ਵਰਸਿਟੀ ਦੀ ਝੋਲੀ ਪਾਏ ਗਏ ਹਨ, ਜਿੰਨਾਂ੍ਹ'ਚ ਕਿੱਕ ਬੌਕਸਿੰਗ, ਸਾਇਕਲਿੰਗ, ਪਾਵਰ ਲਿਫਟਿੰਗ, ਮੁੱਕੇਬਾਜ਼ੀ ਆਦਿ ਖੇਡਾਂ ਸ਼ਾਮਿਲ ਹਨ
ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਰਾਜ ਦੇ ਪ੍ਰਗਤੀਸ਼ੀਲ ਵਿਦਿਆਰਥੀਆਂ ਨੂੰ ਬਿਹਤਰ ਉੱਚ ਸਿੱਖਿਆ ਉਪਲੱਬਧ ਕਰਵਾਉਣ ਦੇ ਉਦੇਸ਼ ਦੇ ਨਾਲ ਪੰਜਾਬ ਦੇ ਮਿਹਨਤੀ 'ਤੇ ਹੋਣਹਾਰ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਣ ਦੇ ਮਕਸਦ ਨਾਲ ਸੀਯੂ ਸੈਟ ੨੦੧੯ ਇਮਤਿਹਾਨ ਰਾਹੀਂ ੧੦੦ ਫ਼ੀਸਦੀ ਤੱਕ ਦੀ ਸਕਾਲਰਸ਼ਿਪ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਸਕਾਲਰਸ਼ਿਪ ਪਰੀਖਿਆ ਰਾਹੀਂ ਦੇਸ਼ ਭਰ ਵਿੱਚੋਂ ੮੦੦ ਮੈਰਿਟੋਰਿਅਸ ਵਿਦਿਆਰਥੀਆਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਵੱਖੋ-ਵੱਖ ਕੋਰਸਾਂ ਵਿੱਚ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ, ਜਿਸ ਲਈ ਆਨਲਾਇਨ ਪ੍ਰੀਖਿਆ ਅਪ੍ਰੈਲ 'ਤੇ ਮਈ ੨੦੧੯ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਾਪਿਤ ਕੇਂਦਰਾਂ 'ਤੇ ਲਈ ਜਾਵੇਗੀ ਵਿਦਿਆਰਥੀ ਇਸ ਸਕਾਲਰਸ਼ਿਪ ਦਾ ਵਿਸਤ੍ਰਿਤ ਬਯੋਰਾ http://fasttrack.cuchd.}n/ ਉੱਤੇ ਪੜ੍ਹ ਸਕਦੇ ਹਨ
ਡਾ. ਬਾਵਾ ਨੇ ਦੱਸਿਆ ਕਿ ਇਹ ਸਰਵ ਭਾਰਤੀ ਸਕਾਲਰਸ਼ਿਪ ਇਮਤਿਹਾਨ ਚੰਡੀਗੜ੍ਹ ਯੂਨੀਵਰਸਿਟੀ ਵਿੱਚ ੧੦੦ ਤੋਂ ਵਧੇਰੇ ਚਲਾਏ ਜਾ ਰਹੇ ਕੋਰਸਾਂ ਵਿੱਚ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਲਾਹੇਵੰਦ ਹੋਵੇਗਾ ਖਾਸ ਤੌਰ'ਤੇ ਜਿਕਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ'ਤੇ ਸ਼ਾਨਦਾਰ ਕੈਰਿਅਰ ਬਣਾਉਣ ਵਿੱਚ ਸੂਬੇ ਦੇ ਅਧਿਆਪਕਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦੇਣ ਨੂੰ ਮੱਦੇਨਜਰ ਰੱਖਦੇ ਹੋਏ, ਚੰਡੀਗੜ੍ਹ 'ਵਰਸਿਟੀ ਵੱਲੋਂ ਸਾਲ ੨੦੧੯ ਤੋਂ ਪੰਜਾਬ ਦੇ ਅਧਿਆਪਕਾਂ ਦੇ ਬੱਚਿਆਂ ਲਈ ੫੦ ਲੱਖ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਦਿੱਤੀ ਜਾਵੇਗੀ, ਅਤੇ ਨਾਲ ਹੀ ਵੱਖ-ਵੱਖ ਵਿਭਾਗਾਂ ਦੀਆਂ ਸੀਟਾਂ ਵਿੱਚੋਂ ੫ ਫ਼ੀਸਦੀ ਸੀਟਾਂ ਅਧਿਆਪਕਾਂ ਦੇ ਵਾਰਡਾਂ ਲਈ ਰਾਖਵੀਂਆਂ ਰੱਖੀਆਂ ਜਾਣਗੀਆਂ ਡਾ . ਬਾਵਾ ਨੇ ਕਿਹਾ ਕਿ ਹਥਿਆਰਬੰਦ ਫੌਜੀਆਂ ਦੇ ਸਨਮਾਨ ਨੂੰ ਤਵੱਜੋ ਦਿੰਦੇ ਹੋਏ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਦੇ ਮਕਸਦ ਨਾਲ 'ਵਰਸਿਟੀ ਵੱਲੋਂ ਆਰਮਡ ਫੋਰਸਸ ਐਜੁਕੇਸ਼ਨਲ ਵੈਲਫੇਅਰ ਸਕੀਮ ਰਾਹੀਂ ੫ ਫ਼ੀਸਦੀ ਰਾਖਵਾਂਕਰਣ ਦਿੱਤਾ ਗਿਆ ਹੈ ਦੇਸ਼ ਦੀ ਸੇਵਾ ਕਰਦੇ ਸਮੇਂ ਜਖਮੀ ਹੋਏ ਜਾ ਸ਼ਰੀਰਕ ਤੌਰ ਉੱਤੇ ਅਸਮਰਥ ਹੋਏ ਫੌਜੀ ਜਵਾਨਾਂ ਦੇ ਬੱਚਿਆਂ ਨੂੰ ੧੫ ਫ਼ੀਸਦੀ 'ਤੇ ਨੌਕਰੀ ਕਰ ਰਹੇ ਜਵਾਨਾਂ ਦੇ ਬੱਚਿਆਂ ਨੂੰ ੧੦ ਫ਼ੀਸਦੀ ਤੱਕ ਦੀ ਫੀਸ ਕਟੌਤੀ ਦਿੱਤੀ ਜਾਂਦੀ ਹੈ ਦੇਸ਼ ਦੇ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ 'ਵਰਸਿਟੀ ਵੱਲੋਂ ਖਿਡਾਰੀ ਵਿਦਿਆਰਥੀਆਂ ਨੂੰ ਯੋਗਤਾ ਦੇ ਆਧਾਰ ਉੱਤੇ ੧੦੦ ਫ਼ੀਸਦੀ ਤੱਕ ਦੀ ਫੀਸ ਵਿੱਚ ਕਟੌਤੀ ਦੀ ਸਕਾਲਰਸ਼ਿਪ ਸਕੀਮ ਵੀ ਚਲਾਈ ਜਾ ਰਹੀ ਹੈ
'ਵਰਸਿਟੀ ਦੇ ਉੱਪ-ਕੁਲਪਤੀ ਨੇ ਕਿਹਾ ਕਿ ਦੇਸ਼ ਦਾ ਨੋਜਵਾਨ ਇੰਡਸਟਰੀ ਦੀਆਂ ਬਦਲਦੀਆਂ ਮੰਗਾਂ ਨੂੰ ਸਮਝਦੇ ਹੋਏ ਰਿਵਾਇਤੀ ਕੋਰਸਾਂ ਨੂੰ ਛੱਡ ਸਪੈਸ਼ੇਲਾਈਜ਼ਡ ਕੋਰਸਾਂ ਵੱਲ੍ਹ ਆਕਰਸ਼ਿਤ ਹੋ ਰਿਹਾ ਹੈ, ਤਾਂ ਜੋ ਨਵੇਂ ਉੱਭਰਦੇ ਹੋਏ ਖੇਤਰਾਂ'ਚ ਉਹ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕਣ ਜਿੰਨ੍ਹਾਂ'ਚ ਇੰਜੀਨਿਅਰਿੰਗ'ਚ ਐਰੌਨੌਟੀਕਲ, ਪੈਟਰੌਲੀਅਮ, ਇਨਫਰਮੇਸ਼ਨ ਸਕਿਊਰਟੀ, 'ਤੇ ਕਲਾਊਡ ਕੰਪਿਊਟਿੰਗ ਅਤੇ ਬਿਜਨੈਸ ਮੈਨੇਜਮੈਂਟ'ਚ ਬਿਜਨੈਸ ਐਨਾਲਿਟਿਕਸ, ਫਿਨੈਂਸ਼ੀਅਲ ਇੰਜੀਨਿਅਰਿੰਗ ਆਦਿ ਖੇਤਰਾਂ ਦੀ ਇੰਡਸਟਰੀ'ਚ ਭਾਰੀ ਮੰਗ ਚੱਲ੍ਹ ਰਹੀ ਹੈ ਪੰਜਾਬ ਦਾ ਨੋਜਵਾਨ ਲਗਾਤਾਰ ਉੱਭਰ ਰਹੇ ਨਵੇਂ ਕਿੱਤਾ-ਮੁੱਖੀ ਕੋਰਸਾਂ ਵੱਲ੍ਹ ਖਿੱਚਿਆ ਜਾ ਰਿਹਾ ਹੈ, ਅਜਿਹੇ 'ਚ ਉਨ੍ਹਾਂ ਨੂੰ ਨਵੇਂ ਰੋਜ਼ਗਾਰ ਖੇਤਰਾਂ'ਤੇ ਮੌਕਿਆਂ ਦੇ ਬਾਰੇ ਵਿੱਚ ਜਾਗਰੂਕ ਕਰਨ ਦੇ ਮੰਤਵ ਨਾਲ ਚੰਡੀਗੜ੍ਹ 'ਵਰਸਿਟੀ ਵੱਲੋਂ ਇੱਕ ਰਾਸ਼ਟਰ ਵਿਆਪੀ ਮੁਹਿੰਮ ਲਕਸ਼ਿਆ ਦੇ ਰਾਹੀਂ ਸਹੀ ਕੈਰੀਅਰ ਚੁਣਨ'ਤੇ ਪੜਾਈ ਕਰਨ ਦੇ ਫੈਸਲਾ ਲੈਣ 'ਚ ਮੱਦਦ ਕੀਤੀ ਜਾ ਰਹੀ ਹੈ ਇਸ ਮੁਹਿੰਮ ਦੇ ਚੱਲਦੇ ੧੨ਵੀਂ ਅਤੇ ਗ੍ਰੈਜੂਏਸ਼ਨ ਦੀ ਪੜਾਈ ਕਰ ਚੁੱਕੇ ਵਿਦਿਆਰਥੀਆਂ ਨੂੰ ਉੱਜਲੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ ਜਿਸ ਲਈ ਅੰਮ੍ਰਿਤਸਰ ਦੇ ਬੁਰਜ ਪੰਜਾਬ ਬਿਲਡਿੰਗ, ਰਣਜੀਤ ਐਵੇਨਿਊ ਵਿਖੇ ਖੋਲੇ ਗਏ ਖੇਤਰੀ ਦਫਤਰ 'ਤੇ ਆ ਕੇ ਕੈਰੀਅਰ ਕੌਂਸਲਿੰਗ ਦੀ ਸੁਵਿਧਾ ਦਾ ਲਾਹਾ ਪ੍ਰਾਪਤ ਕਰ ਸਕਦੇ ਹਨ ਜਿੱਥੇ ਕਿ ਸਾਲ ਭਰ ਮੁੱਫਤ'ਚ ਕੈਰੀਅਰ ਕੌਂਸਲਿੰਗ ਦੀ ਸਹੂਲਤ ਦਿੱਤੀ ਜਾਵੇਗੀ ਇਸਦੇ ਨਾਲ ਹੀ ਵਿਦਿਆਰਥੀ 'ਵਰਸਿਟੀ ਦੀ ਵੈਬਸਾਈਟ www.cuchd.}n 'ਤੇ ਜਾ ਕੇ ਵੀ ਸਬੰਧਿਤ ਸੇਵਾ ਦਾ ਲਾਭ ਲੈ ਸਕਦੇ ਹਨ