← Go Back
ਲੁਧਿਆਣਾ 19 ਅਪ੍ਰੈਲ 2019: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੀਏਯੂ ਆਰਗੈਨਿਕ ਫਾਰਮਿੰਗ ਕਲੱਬ (ਰਜਿ.) ਦਾ ਇੱਕ ਦਿਨ ਸਿਖਲਾਈ ਕੈਂਪ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਰਹਿਨੁਮਾਈ ਹੇਠ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਲਗਾਇਆ ਗਿਆ । ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਕੈਂਪ ਵਿੱਚ 66 ਕਿਸਾਨਾਂ ਨੇ ਭਾਗ ਲਿਆ ਅਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਾਂਝੀ ਖੇਤੀ ਹੀ ਖਰਚੇ ਘਟਾ ਸਕਦੀ ਹੈ ਸਕਿੱਲ ਡਿਵੈਲਪਮੈਂਟ ਸੈਂਟਰ ਬਾਰੇ ਜਾਣੂੰ ਕਰਵਾਇਆ । ਇਸ ਮੌਕੇ ਵਿਗਿਆਨੀ ਕੁਲਦੀਪ ਸਿੰਘ ਭੁੱਲਰ ਨੇ ਆਰਗੈਨਿਕ ਬਾਗਾਂ ਬਾਰੇ ਡਾ. ਨੀਰਜ ਰਾਣੀ ਨੇ ਜੈਵਿਕ ਤਰੀਕਿਆਂ ਨਾਲ ਭੂਮੀ-ਸਿਹਤ ਠੀਕ ਰੱਖਣ ਬਾਰੇ ਡਾ. ਐਮ ਐਸ ਆਲਮ ਨੇ ਦਾਲਾਂ ਦੀ ਪ੍ਰੋਸੈਸਿੰਗ ਬਾਰੇ ਅਤੇ ਸ੍ਰੀ ਵਿਨੋਦ (ਅਗਾਂਹ ਵਧੂ ਕਿਸਾਨ) ਨੇ ਆਪਣਾ ਅਨੁਭਵ ਸਾਂਝਾ ਕੀਤਾ । ਇਸ ਮੌਕੇ ਸ੍ਰੀ ਰਵਿੰਦਰ ਭਲੂਰੀਆ ਨੇ ਆਏ ਹੋਏ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ।
Total Responses : 928