ਲੁਧਿਆਣਾ, 11 ਮਈ 2019 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ਨੀਵਾਰ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਜਿਸ 'ਚ ਕੁੱਲ ਪਾਸ ਪ੍ਰਤੀਸ਼ਤ 86.41 ਰਹੀ। 12ਵੀਂ ਦੇ ਨਤੀਜਿਆਂ 'ਚੋਂ ਇਸ ਵਾਰ ਲੁਧਿਆਣਾ ਦੇ ਨੌਜਵਾਨ ਸਰਬਜੋਤ ਸਿੰਘ ਬਾਂਸਲ ਨੇ 450 'ਚੋਂ 445 ਨੰਬਰ ਲੈ ਕੇ 98.89 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮੁਕਤਸਰ ਦੀ ਸਹਿਬਕੀ ਅਮਨ ਨੇ 98.99 ਪ੍ਰਤੀਸ਼ਤ ਤੇ ਜਲੰਧਰ ਦੀ ਮੁਸਕਾਨ ਨੇ 98.89 ਅੰਕ ਹਾਸਲ ਕੀਤੇ।
ਦੂਜੇ ਸਥਾਨ 'ਤੇ ਲੁਧਿਆਣਾ ਦੀ ਹੀ ਲਵਲੀਨ ਸ਼ਰਮਾ ਨੇ 450 'ਚੋਂ 444 ਅੰਕ ਹਾਸਲ ਕੀਤੇ ਤੇ ਤੀਸਰੇ ਸਥਾਨ 'ਤੇ ਫਾਜ਼ਿਲਕਾ ਦੀ ਨਾਜ਼ੀਆ ਕੰਬੋਜ ਨੇ 450 'ਚੋਂ 443 ਅੰਕ ਤੇ ਲੁਧਿਆਣਾ ਦੀ ਮੁਸਕਾਨ ਨੇ 450 ਚੋਂ 443 ਅੰਕ ਹਾਸਲ ਕੀਤੇ।
ਅੰਕ ਪ੍ਰਤੀਸ਼ਤ ਦੀ ਗੱਲ ਕਰ ਲਈਏ ਤਾਂ ਇਸ ਵਾਰ ਲੁਧਿਆਣਾ ਜ਼ਿਲ੍ਹੇ ਦੇ ਬੱਚਿਆਂ ਨੇ ਪੂਰੇ ਪੰਜਾਬ 'ਚੋਂ ਟੌਪ ਕੀਤਾ। ਲੁਧਿਆਣਾ 'ਚੋਂ ਕੁੱਲ 108 ਬੱਚਿਆਂ ਨੇ ਮੈਰਿਟ ਸੂਚੀ 'ਚ ਸ਼ਾਮਲ ਹੋ ਕੇ ਲੁਧਿਆਣਾ ਦਾ ਨਾਮ ਚਮਕਾਇਆ।