ਅਬੁਲ ਖਰਾਨਾ, 16 ਮਈ 2019 - ਪੰਜਾਬ ਸਕੂਲ ਸਿਖਿਆ ਬੋਰਡ ਦੁਆਰਾ ਐਲਾਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੁਲ ਖਰਾਨਾ ਦੀਆਂ ਵਿਦਿਆਰਥਣਾ ਚੰਗੇ ਅੰਕ ਪ੍ਰਾਪਤ ਕੀਤੇ । ਦਸਵੀਂ ਜਮਾਤ ਵਿਚੋਂ ਲਵਪ੍ਰੀਤ ਕੌਰ ਪੁੱਤਰੀ ਮੇਹਰ ਸਿੰਘ ਨੇ 607 ਅੰਕ ਪ੍ਰਾਪਤ (93.3 ਪ੍ਰਤੀਸ਼ਤ) ਕਰਕੇ ਪਹਿਲਾ ਸਥਾਨ,ਰਜਨੀਸ਼ ਕੌਰ ਪੁੱਤਰੀ ਸਵਰਨ ਸਿੰਘ ਨੇ 597 (92 ਪ੍ਰਤੀਸ਼ਤ ) ਅਤੇ ਮਮਤਾ ਪੁੱਤਰੀ ਮੇਜਰ ਸਿੰਘ ਨੇ 584 (91 ਪ੍ਰਤੀਸ਼ਤ ) ਅੰਕ ਪ੍ਰਪਾਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਸਰਾ ਸਥਾਨ ਪ੍ਰਪਾਤ ਕੀਤਾ ।
ਇਸਤੋਂ ਇਲਾਵਾ ਸਕੂਲ ਦੀਆਂ 16 ਵਿਦਿਆਰਥਣਾਂ ਨੇ 80 ਜਾਂ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਪਾਤ ਕੀਤੇ । ਇਸ ਤੋਂ ਇਲਾਵਾ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ । ਸਾਇੰਸ ਵਿਸ਼ੇ ਵਿੱਚ ਸੁਖਪ੍ਰੀਤ ਕੌਰ 372 (83 ਪ੍ਰਤੀਸ਼ਤ ਅੰਕ ਪ੍ਰਪਾਤ ਕਰਕੇ ਪਹਿਲਾ ਸਥਾਨ ਪ੍ਰਪਾਤ ਕੀਤਾ ,ਨਿਸ਼ਾ ਰਾਣੀ 370 82 ਪ੍ਰਤੀਸ਼ਤ ਅੰਕ ਅਤੇ ਨਵਦੀਪ ਕੌਰ ਨੇ 367(81.5 ਪ੍ਰਤੀਸ਼ਤ ਅੰਕ ਪ੍ਰਪਾਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਸਰਾ ਸਥਾਨ ਪ੍ਰਪਾਤ ਕੀਤਾ ਇਸ ਤੋਂ ਇਲਾਵਾ ਮਨਪਿੰਦਰ ਕੌਰ ਨੇ 81 ਪ੍ਰਤੀਸ਼ਤ ਅਮਕ ਹਾਸਲ ਕੀਤੇ ਅਰਟਸ ਗਰੁੱਪ ਰਜਿੰਦਰ ਕੌਰ ਪੁੱਤਰੀ ਗੁਰਚਰਨ ਸਿੰਘ ਨੇ 409(90.8 ਪ੍ਰਤੀਸ਼ਤ) ਅੰਕ ਪ੍ਰਪਾਤ ਕਰਕੇ ਪਹਿਲਾ ਸਥਾਨ ਪ੍ਰਪਾਤ ਕੀਤਾ ।
ਕਿਰਨਜਤ ਪੁੱਤਰੀ ਗੁਰਚਰਨ ਸਿੰਘ ਨੇ 405 (90 ਪ੍ਰਤੀਸ਼ਤ) ਅਤੇ ਕਿਰਨਦੀਪ ਕੌਰ ਪੁਤਰੀ ਸੁਖਦੇਵ ਸਿਘ ਨ 402(89 ਪ੍ਰਤੀਸ਼ਤ) ਅੰਕ ਪ੍ਰਪਾਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਸਰਾ ਸਥਾਨ ਪ੍ਰਪਾਤ ਕੀਤਾ । ਇਸ ਤੋਂ ਇਲਾਵਾ 37 ਵਿਦਿਆਰਥਣਾ ਨੇ 80 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਪਾਤ ਕੀਤੇ । ਪ੍ਰਿੰਪਲ ਰਣਬੀ ਸਿੰਘ ਨੇ ਇਹਨਾਂ ਵਿਦਿਆਰਣਾ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਅਧਿਆਪਕਾਂ ਨੁੰ ਵੀ ਸਨਮਾਨਿਤ ਕੀਤਾਇਸ ਮੌਕੇ ਸੂਲ ਦੇ ਸਮੂਹ ਅਧਿਆਪਕ ਅਤੇ ਵਿਦਿਆਂਰਥੀ ਹਾਜਰ ਸਨ।