ਚੰਡੀਗੜ੍ਹ, 05 ਜੂਨ, 2019: ਐਲਨ ਚੰਡੀਗੜ੍ਹ ਦੇ ਵਿਦਿਆਰਥੀ ਈਸ਼ਾਨ ਗੁਪਤਾ ਅਤੇ ਗੌਤਮ ਕੌਸ਼ਲ ਨੇ ਐਨਈਈਟੀ 2019 ਵਿੱਚ ਕ੍ਰਮਵਾਰ: ਏਆਈਆਰ 93 ਅਤੇ 96 ਉਤੇ ਕਬਜਾ ਕਰਕੇ ਇੰਸਚੀਚਿਊਟ ਦੇ ਲਈ ਇਤਿਹਾਸ ਦੁਹਰਾਉਂਦੇ ਹੋਏ ਟ੍ਰਾਈਸਿਟੀ ਟੌਪਰ ਬਣਨ ਦਾ ਮਾਣ ਵੀ ਹਾਸਿਲ ਕੀਤਾ ਹੈ। ਇਹ ਐਲਨ ਚੰਡੀਗੜ੍ਹ ਦੇ ਲਈ ਮਾਣ ਵਾਲਾ ਸਮਾਂ ਸੀ ਜਦੋਂ ਉਨ੍ਹਾਂ ਦੇ 3 ਵਿਦਿਆਰਥੀਆਂ ਨੇ ਟੌਪ 100 ਵਿੱਚ ਸਥਾਨ ਹਾਸਿਲ ਕੀਤਾ ਅਤੇ 25 ਵਿਦਿਆਰਥੀਆਂ ਨੇ ਟੌਪ 1000 ਵਿੱਚ ਸਥਾਨ ਹਾਸਿਲ ਕੀਤਾ।
ਐਨਈਈਟੀ ਦਾ ਆਯੋਜਨ ਸੀਬੀਐਸਈ ਨੇ ਇਸ ਸਾਲ 5 ਮਈ ਨੂੰ ਕੀਤਾ ਸੀ। ਇਹ ਰਾਸ਼ਟਰੀ ਪੱਧਰ ਦੀ ਪਰੀਖਿਆ ਐਮਬੀਬੀਐਸ/ਬੀਡੀਐਸ ਪ੍ਰੋਗਰਾਮਾਂ ਵਿੱਚ ਐਂਟਰਸ ਦੇ ਲਈ ਆਯੋਜਿਤ ਕੀਤੀ ਜਾਂਦੀ ਹੈ। ਇਸ ਸਾਲ ਐਨਈਈਟੀ 2019 ਵਿੱਚ ਲਗਭਗ 15 ਲੱਖ ਵਿਦਿਆਰਥੀਆਂ ਨੇ ਪਰੀਖਿਆ ਦਿੱਤੀ।
ਜਿਕਰਯੋਗ ਹੈ ਕਿ ਐਲਨ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਟੌਪ 100 ਵਿੱਚ 3 ਰੈਂਕ ਹਾਸਿਲ ਕੀਤੇ ਹਨ। ਐਲਨ ਚੰਡੀਗੜ੍ਹ ਕੈਂਪਸ ਦੀ ਵਿਦਿਆਰਥਣ ਈਸ਼ਿਕਾ ਕਾਮਰਾ ਨੇ ਕੁੱਲ 720 ਅੰਕਾਂ ਵਿਚੋਂ 685 ਅੰਕ ਹਾਸਿਲ ਕੀਤੇ ਅਤੇ ਏਆਈਆਰ 70 ਦਾ ਸਥਾਨ ਹਾਸਿਲ ਕੀਤਾ। ਚੰਡੀਗੜ੍ਹ ਦੇ ਈਸ਼ਾਨ ਗੁਪਤਾ ਨੇ 680 ਅੰਕ ਹਾਸਿਲ ਕੀਤੇ ਅਤੇ ਈਆਈਆਰ 93 ਹਾਸਿਲ ਕੀਤਾ। ਉਥੇ ਚੰਡੀਗੜ੍ਹ ਦੇ ਹੀ ਗੌਤਮ ਕੌਸ਼ਲ ਨੇ ਵੀ 680 ਅੰਕ ਕੀਤੇ ਅਤੇ ਏਆਈਆਰ 96 ਰੈਂਕ ਹਾਸਿਲ ਕੀਤਾ। ਪਟਿਆਲਾ ਦੇ ਰਿਸ਼ੂ ਬੰਸਲ ਨੇ 672 ਅੰਕ ਹਾਸਿਲ ਕੀਤੇ ਅਤੇ ਏਆਈਆਰ 205 ਹਾਸਿਲ ਕੀਤਾ, ਫਰੀਦਕੋਟ ਦੇ ਰਿਸ਼ਭ ਗੋਇਲ ਨੇ 670 ਅੰਕ ਹਾਸਿਲ ਕੀਤੇ ਅਤੇ ਏਆਈਆਰ 271 ਹਾਸਿਲ ਕੀਤਾ, ਫਿਰੋਜਪੁਰ ਦੇ ਸਵੈਯਮ ਸ਼ਰਮਾਂ ਨੇ 665 ਅੰਕ ਹਾਸਿਲ ਕੀਤੇ ਅਤੇ ਏਆਈਆਰ 390 ਹਾਸਿਲ ਕੀਤਾ, ਚੰਡੀਗੜ੍ਹ ਦੇ ਚੇਤੰਨਿਆ ਮਿੱਤਲ 670 ਅੰਕ ਹਾਸਿਲ ਕੀਤੇ ਅਤੇ ਏਆਈਆਰ 261 ਹਾਸਿਲ ਕੀਤਾ, ਹਿਸਾਰ ਦੇ ਕਾਰਤਿਕੇਯ ਨੇ 670 ਅੰਕ ਹਾਸਿਲ ਕੀਤੇ ਅਤੇ ਏਆਈਆਰ 246 ਹਾਸਿਲ ਕੀਤਾ, ਮੋਹਾਲੀ ਤੋਂ ਅੰਮ੍ਰਿਤਰੇਸ਼ ਸਿੰਘ ਗਰੇਵਾਲ ਨੇ 662 ਅੰਕ ਹਾਸਿਲ ਕੀਤੇ ਅਤੇ ਏਆਈਆਰ 459 ਹਾਸਿਲ ਕੀਤਾ। ਪੰਚਕੂਲਾ ਤੋਂ ਲਕਸ਼ਿਤ ਜਿੰਦਲ ਨੇ 661 ਅੰਕ ਹਾਸਿਲ ਕੀਤੇ ਅਤੇ ਏਆਈਆਅਰ 480 ਹਾਸਿਲ ਕੀਤਾ। ਮੰਡੀ ਗੋਬਿੰਦਗੜ੍ਹ ਦੀ ਕਨਿਕਾ ਬੰਸਲ ਨੇ 659 ਅੰਕ ਹਾਸਿਲ ਕੀਤੇ ਅਤੇ ਏਆਈਆਰ 585 ਅਤੇ ਪੰਚਕੂਲਾ ਦੇ ਰਿਸ਼ਭ ਮਨੁਜਾ ਨੇ 660 ਅੰਕ ਹਾਸਿਲ ਕੀਤੇ ਅਤੇ ਏਆਈਆਰ 561 ਹਾਸਿਲ ਕੀਤਾ। ਐਲਨ ਚੰਡੀਗੜ੍ਹ ਦੇ 10 ਵਿਦਿਆਰਥੀਆਂ ਨੇ ਏਆਈਆਰ 500 ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।
ਐਲਨ, ਟ੍ਰਾਈਸਿਟੀ ਦੇ ਸੈਂਟਰ ਹੈਡੱ, ਸ੍ਰੀ ਪੁਸ਼ਕਰ ਰਾਏ ਨੇ ਦੱਸਿਆ ਕਿ ਨਾ ਸਿਰਫ ਇਹ ਵਿਦਿਆਰਥੀ ਪੜ੍ਹਾਈ ਦੇ ਪ੍ਰਤੀ ਗੰਭੀਰ ਹਨ ਬਲਕਿ ਆਗਿਆਕਾਰੀ ਵੀ ਹਨ। ਇਸ ਨਾਲ ਹੀ ਉਨ੍ਹਾਂ ਨੇ ਲਿਖਿਤ ਵਿੱਚ ਦਿੱਤੇ ਗਏ ਸਾਰੇ ਨਿਰਦੇਸ਼ਾਂ ਦਾ ਵੀ ਪਾਲਨ ਕੀਤਾ। ਉਹ ਹਮੇਸ਼ਾਂ ਨਵਾਂ ਜਾਣਨ ਦੇ ਲਈ ਉਤਸੁਕ ਰਹਿੰਦੇ ਹਨ ਅਤੇ ਵੈਚਾਰਕ ਸੋਚ ਵਿੱਚ ਜਬਰਦਸਤ ਰੂਚੀ ਰੱਖਦੇ ਹਨ, ਕਦੇ ਵੀ ਰੱਟਾ ਮਾਰਨ ਵਿੱਚ ਲਿਪਤ ਨਹੀਂ ਹੋਣਾ ਚਾਹੀਦਾ ਹੈ। ਇਹੀ ਗੁਣ ਉਨ੍ਹਾ ਦੀ ਸਫਲਤਾ ਦੀ ਕੁੰਜੀ ਬਣੇ।
ਜਿਕਰਯੋਗ ਹੈ ਕਿ ਐਲਨ ਕੈਰੀਅਰ ਇੰਸਚੀਚਿਊਟ, ਜੈਪੁਰ ਦੇ ਨਲਿਨ ਨੇ ਐਨਈਈਟੀ 2019 ਵਿੱਚ ਏਆਈਆਰ 1 ਹਾਸਿਲ ਕੀਤਾ ਹੈ। ਐਲਨ ਦੇ ਡਾਇਰੈਕਟਰ ਸ੍ਰੀ ਰਾਜ਼ੇਸ ਮਹੇਸ਼ਵਰੀ ਨੇ ਅਜਿਹੇ ਸ਼ਾਨਦਾਰ ਨਤੀਜਿਆਂ ਦੇ ਲਈ ਸਾਰੇ ਚੁਣ ਗਏ ਵਿਦਿਆਰਥੀਆਂ ਅਤੇ ਐਲਨ ਪਰਿਵਾਰ ਨੂੰ ਵਧਾਈ ਦਿੱਤੀ।