← Go Back
ਬੜੂ ਸਾਹਿਬ, 06 ਜੂਨ 2019, ਬੜੂ ਸਾਹਿਬ ਵਿਖੇ ਲੜਕੀਆਂ ਦਾ ਖੇਡ ਮੁਕਾਬਲਾ ਕਰਵਾਇਆ ਗਿਆ ਜਿਸ ‘ਚ 15ਵਾਂ ਸੰਤ ਅਤਰ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ, 9ਵਾਂ ਸੰਤ ਤੇਜਾ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਅਤੇ 7ਵਾਂ ਇੰਟਰ ਅਕੈਡਮੀ ਫੁੱਟਬਾਲ ਟੂਰਨਾਮੈਂਟ ਬੜੂ ਸਾਹਿਬ ਵਿਖੇ ਕਰਵਾਇਆ ਗਿਆ। ਇਸ ਖੇਡ ਮੁਕਾਬਲੇ ਵੱਖ-ਵੱਖ ਸੂਬਿਆਂ ‘ਚੋ 25 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਨੇ ਅਕੈਡਮੀ ਪੱਧਰ 'ਤੇ ਪਿਛਲੇ ਲੀਗ ਮੈਚ ਜਿੱਤੇ ਹਨ ਉਨ੍ਹਾਂ ਦਾ ਫਾਈਨਲ ਮੁਕਾਬਲਾ ਬੜੂ ਸਾਹਿਬ ਵਿਖੇ ਖੇਡਿਆ ਗਿਆ। ਸਾਰੀਆਂ ਟੀਮਾਂ ਦੇ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਣ ਕੀਤਾ। ਅਕਾਲ ਅਕੈਡਮੀ ਅਜੀਤਸਰ ਰਤੀਆ ਅਤੇ ਅਕਾਲ ਅਕੈਡਮੀ ਪੁਰਾਨੇਵਾਲਾ ਨੂੰ ਹਰਾਕੇ ਅਕਾਲ ਅਕੈਡਮੀ ਬੜੂ ਸਾਹਿਬ ਅਤੇ ਅਕਾਲ ਅਕੈਡਮੀ ਢੀਂਡਸਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ। ਜਿਸ ‘ਚ ਅਕਾਲ ਅਕੈਡਮੀ ਵਿੱਚ ਬੜੂ ਸਾਹਿਬ ਨੇ ਢੀਂਡਸਾ ਨੂੰ 15-7 ਦੇ ਸਕੋਰ ਨਾਲ ਮਾਤ ਦਿੱਤੀ। ਹਾਕੀ ਦਾ ਟੂਰਨਾਮੈਂਟ ਅਕਾਲ ਅਕੈਡਮੀ ਬੜੂ ਸਾਹਿਬ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ‘ਚ ਅਕਾਲ ਅਕੈਡਮੀ ਬੜੂ ਸਾਹਿਬ ਦੀ ਟੀਮ ਨੇ ਫਤਿਹਗੜ੍ਹ ਛੰਨਾ ਦੀ ਟੀਮ ਨੂੰ 9-0 ਗੋਲਾਂ ਨਾਲ ਹਰਾਇਆ। ਫੁਟਬਾਲ ਟੂਰਨਾਮੈਂਟ ਦਾ ਫਾਈਨਲ ਅਕਾਲ ਅਕੈਡਮੀ ਮੰਡੇਰ ਅਤੇ ਅਕਾਲ ਅਕੈਡਮੀ ਬਲਬੇੜਾ ਵਿਚਕਾਰ ਖੇਡਿਆ ਗਿਆ ਸੀ ਜਿਸ ‘ਚ ਅਕਾਲ ਅਕੈਡਮੀ ਮੰਡੇਰ ਨੇ ਬਲਬੇੜਾ ਦੀ ਟੀਮ ਨੂੰ 3-2 ਦੇ ਸਕੋਰ ਨਾਲ ਹਰਾਇਆ। ਇਸ ਖੇਡ ਮੁਕਾਬਲੇ ਦੀ ਖਾਸੀਅਤ ਇਹ ਸੀ ਕਿ ਇਸ ਖੇਡ ਮੁਕਾਬਲੇ ‘ਚ ਵੱਖ-ਵੱਖ ਅਕਾਲ ਅਕੈਡਮੀਆਂ ‘ਚ ਪੜ੍ਹ ਰਹੀਆਂ ਪੇਂਡੂ ਖੇਤਰ ਨਾਲ ਜੁੜੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਚਲਾਈਆਂ ਜਾ ਰਹੀਆਂ ਅਕਾਲ ਅਕੈਡਮੀਆਂ ਵਿੱਚ ਇਨ੍ਹਾਂ ਬੱਚੀਆਂ ਨੂੰ ਵਿਦਿਅਕ ਅਤੇ ਖੇਡ ਗਤੀਵਿਧੀਆਂ ਨਾਲ ਜੋੜਨ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ।
Total Responses : 189