ਚੰਡੀਗੜ੍ਹ, 13 ਜੂਨ 2019: ਆਲ ਇੰਡੀਆ ਇੰਸਚੀਚਿਊਟ ਆਫ ਮੈਡੀਕਲ ਸਾਇੰਸੇਜ (ਏਮਜ਼) ਦੁਆਰਾ ਐਮਬੀਬੀਐਸ ਦੇ ਐਂਟਰਸ ਲਈ 25 ਅਤੇ 26 ਮਈ 2019 ਨੂੰ ਲਈ ਗਈ ਪ੍ਰੀਖਿਆ ਵਿੱਚ ਐਲਨ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਇੱਕ ਵਾਰਫਿਰ ਤੋਂ ਇਤਿਹਾਸ ਨੂੰ ਦੁਹਰਾਇਆ ਹੈ,ਐਲਨ ਦੇ ਵਿਦਿਆਰਥੀ ਚੇਤਨਿਆ ਮਿੱਤਲ ਨੇ ਆਲ ਇੰਡੀਆ ਰੈਂਕ 4 ਹਾਸਿਲ ਕਰਕੇ ਟ੍ਰਾਈਸਿਟੀ ਵਿੱਚ ਟੌਪ ਕੀਤਾ ਹੈ।
ਐਲਨ ਦੇ 5 ਵਿਦਿਆਰਥੀਆਂ ਨੇ ਟੌਪ 100 ਵਿੱਚ ਰੈਂਕ ਹਾਸਿਲ ਕੀਤਾ ਹੈ।
ਜਿਨ੍ਹਾਂ ਵਿੱਚ ਚੇਤੰਨਿਆ ਮਿੱਤਲ ਨੇ ਆਲ ਇੰਡੀਆ ਰੈਂਕ 4, ਅਮਰਿਤੇਸ਼ ਸਿੰਘ ਗਰੇਵਾਲ ਨੇ ਏਆਈਆਰ 12, ਈਸ਼ਾਨ ਗੁਪਤਾ ਏਆਈਆਰ 14, ਕਾਰਤੀਕਿਆ ਏਆਈਆਰ 46 ਅਤੇ ਗੌਤਮ ਕੌਸ਼ਲ ਨੇ ਏਆਈਆਰ 54, ਰਿਸਵ ਗੋਇਲ ਏਆਈਆਰ 127, ਇਸੀਕਾ ਕਾਮਰਾ ਏਆਈਆਰ 134 ਹਾਸਿਲ ਕੀਤਾ ਹੈ।
ਐਮਬੀਬੀਐਸ ਦੇ ਐਂਟਰਸ ਲਈ ਇਹ ਪ੍ਰੀਖਿਆ ਏਮਜ਼ ਦੁਆਰਾ ਕਰਵਾਈ ਗਈ ਸੀ ਜਿਸ ਵਿੱਚ ਪੂਰੇ ਦੇਸ਼ ਤੋਂ ਲਗਭਗ 3 ਲੱਖ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ।
ਐਲਨ, ਟ੍ਰਾਈਸਿਟੀ ਦੇ ਸੈਂਟਰ ਹੈਡੱ, ਸ੍ਰੀ ਪੁਸ਼ਕਰ ਰਾਏ ਨੇ ਦੱਸਿਆ ਕਿ ਨਾ ਸਿਰਫ ਇਹ ਵਿਦਿਆਰਥੀ ਪੜ੍ਹਾਈ ਦੇ ਪ੍ਰਤੀ ਗੰਭੀਰ ਹਨ ਬਲਕਿ ਆਗਿਆਕਾਰੀ ਵੀ ਹਨ। ਇਸ ਨਾਲ ਹੀ ਉਨ੍ਹਾਂ ਨੇ ਲਿਖਿਤ ਵਿੱਚ ਦਿੱਤੇ ਗਏ ਸਾਰੇ ਨਿਰਦੇਸ਼ਾਂ ਦਾ ਵੀ ਪਾਲਨ ਕੀਤਾ।
ਉਹ ਹਮੇਸ਼ਾਂ ਨਵਾਂ ਜਾਣਨ ਦੇ ਲਈ ਉਤਸੁਕ ਰਹਿੰਦੇ ਹਨ ਅਤੇ ਵੈਚਾਰਕ ਸੋਚ ਵਿੱਚ ਜਬਰਦਸਤ ਰੂਚੀ ਰੱਖਦੇ ਹਨ, ਕਦੇ ਵੀ ਰੱਟਾ ਮਾਰਨ ਵਿੱਚ ਲਿਪਤ ਨਹੀਂ ਹੋਣਾ ਚਾਹੀਦਾ ਹੈ। ਇਹੀ ਗੁਣ ਉਨ੍ਹਾ ਦੀ ਸਫਲਤਾ ਦੀ ਕੁੰਜੀ ਬਣੇ।