ਚੰਡੀਗੜ੍ਹ, 14 ਜੂਨ, 2019: ਐਲਨ ਕੈਰੀਅਰ ਇੰਸਚੀਚਿਊਟ, ਚੰਡੀਗੜ੍ਹ ਦੇ ਵਿਦਿਆਰਥੀ ਜਯੇਸ਼ ਸਿੰਗਲਾ ਨੇ ਇੱਕ ਵਾਰ ਫਿਰ ਤੋਂ ਸਫਲਤਾ ਹਾਸਿਲ ਕਰਦੇ ਜੇਈਈ ਐਡਵਾਂਸ ਦੀ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 17 ਹਾਸਿਲ ਕੀਤਾ ਹੈ। ਜੇਈਈ ਐਡਵਾਂਸ ਪ੍ਰੀਖਿਆ ਬੀਤੀ 27 ਮਈ ਨੂੰ ਦੇਸ਼ ਭਰ ਵਿੱਚ 155 ਸ਼ਹਿਰਾਂ ਵਿੱਚ ਆਨਲਾਇਨ ਸੈਂਟਰਾਂ ਉਤੇ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਪ੍ਰਸਿੱਧ 23 ਆਈਆਈਟੀ ਸੰਸਥਾਨਾਂ ਦੀ 11,279 ਸੀਟਾਂ ਉਤੇ ਐਂਟਰਸ ਦੇ ਲਈ ਵਿਦਿਆਰਥੀਆਂ ਨੇ ਟੈਸਟ ਦਿੱਤਾ। ਐਲਨ ਦੇ ਪਟਿਆਲਾ ਨਿਵਾਸੀ ਵਿਦਿਆਰਥੀ ਜਯੇਸ਼ ਸਿੰਗਲਾ ਨੇ ਇਸ ਪ੍ਰੀਖਿਆ ਵਿੱਚ ਏਆਈਆਰ 17 ਹਾਸਿਲ ਕੀਤਾ ਹੈ ਅਤੇ ਆਈਆਈਟੀ-ਨਾਰਥ ਜੋਨ ਟੌਪਰ (ਪੁਰਸ਼) ਬਣਿਆ ਹੈ।
ਜਿਕਰਯੋਗ ਹੈ ਕਿ ਆਈਆਈਟੀ ਨਾਰਥ ਜੋਨ ਟੌਪਰ (ਮਹਿਲਾ) ਬਰਨਾਲਾ ਦੀ ਤਨੂ ਗੋਇਲ ਵੀ ਐਲਨ ਚੰਡੀਗੜ੍ਹ ਤੋਂ ਹੀ ਹੈ ਅਤੇ ਉਸਨੇ ਏਆਈਆਰ 272 ਹਾਸਿਲ ਕੀਤਾ ਹੈ। ਹੋਰ ਰੈਂਕ ਹਾਸਿਲ ਕਰਨ ਵਾਲੇ ਸ੍ਰੇਅ ਸਿੰਗਲਾ ਲੁਧਿਆਣਾ ਤੋਂ ਹਨ ਉਨ੍ਹਾਂ ਨੇ ਏਆਈਆਰ 36 ਹਾਸਿਲ ਕੀਤਾ ਹੈ। ਉਥੇ ਚੰਡੀਗੜ੍ਹ ਤੋਂ ਸ਼ਿਵੇਸ਼ ਗੁਪਤਾ ਨੇ ਏਆਈਆਰ 108 ਹਾਸਿਲ ਕੀਤਾ ਹੈ। ਬਰਨਾਲਾ ਦੇ ਦੀਪਾਂਸ਼ੂ ਗਰਗ ਨੇ ਏਆਈਆਰ 142, ਅਬੋਹਰ ਦੇ ਅੰਤਰੀਵ ਸਿੰਘ ਬਰਾੜ ਨੇ ਏਆਈਆਰ 119 ਅਤੇ ਡੇਰਾਬਸੀ ਦੇ ਸਾਤਵਿਕ ਬੰਸਲ ਨੇ ਏਆਈਆਰ 238 ਹਾਸਿਲ ਕੀਤਾ ਹੈ। ਇਹ ਸਾਰੇ ਐਲਨ ਕੈਰੀਅਰ ਇੰਸਚੀਚਿਊਟ ਦੇ ਵਿਦਿਆਰਥੀ ਹਨ ਜਿਨ੍ਹਾਂ ਨੇ ਜੇਈਈ ਐਡਵਾਂਸ 2019 ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜੇਈਈ ਐਡਵਾਂਸ 2019 ਵਿੱਚ ਏਆਈਆਰ 17 ਹਾਸਿਲ ਕਰਨ ਵਾਲੇ ਜਯੇਸ਼ ਸਿੰਗਲਾ ਨੇ ਜੇਈਈ ਮੇਨਸ ਵਿੱਚ ਏਆਈਆਰ 4 ਹਾਸਿਲ ਕੀਤਾ ਸੀ ਅਤੇ ਜਯੇਸ਼ ਸਿੰਗਲਾ ਨੇ ਇਨਚੋ (ਇੰਟਰਨੈਸ਼ਨਲ ਕੈਮਿਸਟਰੀ ਓਲੰਪਿਆਡ) ਵਿੱਚ ਸਟੇਜ 1 ਨੂੰ ਪਾਰ ਕਰ ਲਿਆ ਹੈ। ਇਸਦੇ ਨਾਲ ਹੀ ਜਯੇਸ਼ ਨੇ ਇੰਨਪੀਐਚਓ (ਇੰਟਰਨੈਸ਼ਨਲ ਫਿਜਿਕਸ ਓਲੰਪਿਆਡ), ਇੰਟਰਨੈਸ਼ਨਲ ਐਸਟ੍ਰੋਨੌਮੀ ਓਲੰਪਿਆਡ, ਆਰਐਮਓ, ਜੈਡਆਈਓ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ ਹੈ। ਜਯੇਸ਼ ਨੇ ਕੇਵੀਪੀਵਾਈ ਅਤੇ ਐਨਟੀਐਸਈ ਨੂੰ ਵੀ ਕਲੀਅਰ ਕਰ ਲਿਆ ਹੈ ਅਤੇ ਐਸਟ੍ਰੋਨੌਮੀ ਦੇ ਲਈ ਓਸੀਐਸਈ ਦੇ ਲਈ ਚੁਣਿਆ ਜਾ ਚੁੱਕਾ ਹੈ।
ਜਯੇਸ਼ ਦੇ ਪਿਤਾ ਸ੍ਰੀ ਅਜੇ ਕੁਮਾਰ ਸਿੰਗਲਾ ਅਤੇ ਮਾਤਾ ਸ੍ਰੀਮਤੀ ਮੋਨਿਕਾ ਗੁਪਤਾ ਦੋਨੋਂ ਪੇਸ਼ੇ ਤੋਂ ਡਾਕਟਰ ਹਨ ਪਰ ਉਨ੍ਹਾਂ ਦੇ ਬੇਟੇ ਨੇ ਇੱਕ ਇੰਜੀਨੀਅਰ ਦੇ ਤੌਰ ਉਤੇ ਕੈਰੀਅਰ ਬਨਾਉਣ ਦਾ ਰਸਤਾ ਚੁਣਿਆ ਹੈ। ਜਯੇਸ਼ ਦਾ ਉਦੇਸ਼ ਆਈਆਈਟੀ ਮੁੰਬਈ ਤੋਂ ਪਾਸ ਹੋਣ ਤੋਂ ਬਾਅਦ ਕੰਪਿਊਟਰ ਪ੍ਰੋਗਰਾਮਰ ਬਣਨ ਹੈ।
ਪੰਚਕੂਲਾ ਦੇ ਸ਼ਿਵੇਸ਼ ਗੁਪਤਾ ਨੇ ਏਆਈਆਰ 108 ਹਾਸਿਲ ਕਰਕੇ ਟ੍ਰਾਈਸਿਟੀ ਵਿੱਚ ਮੁੰਡਿਆ ਵਿੱਚ ਤੀਜਾ ਟੌਪਰ ਬਣਨ ਦਾ ਮਾਣ ਹਾਸਿਲ ਕੀਤਾ ਹੈ। ਉਥੇ ਪੰਚਕੂਲਾ ਦੀ ਹੀ ਪ੍ਰਾਂਜਲ ਬੇਨੀਵਾਲ ਨੇ ਏਆਈਆਰ 282 ਹਾਸਿਲ ਕਰਕੇ ਟ੍ਰਾਈਸਿਟੀ ਦੀ ਫੀਮੇਲ ਟੌਪਰ ਬਣਨ ਦਾ ਮਾਣ ਹਾਸਿਲ ਕੀਤਾ ਹੈ।
ਸ਼ਿਵੇਸ਼ ਦੇ ਪਿਤਾ ਸ੍ਰੀ ਵਿਨੇ ਵਿਸ਼ਣੂ ਗੁਪਤਾ ਜੋ ਕਿ ਬੀਮਾ ਖੇਤਰ ਵਿੱਚ ਕੰਮ ਕਰ ਰਹੇ ਹਨ ਅਤੇ ਮਾਤਾ ਸ੍ਰੀਮਤੀ ਨੀਰੂ ਬਾਲਾ ਇੱਕ ਗ੍ਰਹਿਣੀ ਹਨ। ਉਥੇ ਪ੍ਰਾਂਜਲ ਦੇ ਪਿਤਾ ਸ੍ਰੀ ਸੁਨੀਲ ਬੇਨੀਵਾਲ ਇੱਕ ਬਿਜਨਸਮੈਨ ਹਨ ਅਤੇ ਮਾਤਾ ਸ੍ਰੀਮਤੀ ਸੁਨੀਤਾ ਬੇਨੀਵਾਲ ਗ੍ਰਹਿਣੀ ਹਨ।
ਐਲਨ ਚੰਡੀਗੜ੍ਹ ਨੂੰ ਜਿਆਦਾ ਤੋਂ ਜਿਆਦਾ ਸੰਖਿਆਂ ਵਿੱਚ ਸਫ਼ਲ ਵਿਦਿਆਰਥੀਆਂ ਨੂੰ ਸਾਹਮਣੇ ਲਿਆਉਣ ਦਾ ਮਾਣ ਪ੍ਰਾਪਤ ਹੈ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਜੇਈਈ ਐਡਵਾਂਸ 2019 ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਐਲਨ ਦਾ ਲਗਭਗ ਹਰ ਦੂਜਾ ਵਿਦਿਆਰਥੀ ਜੇਈਈ ਐਡਵਾਂਸ 2019 ਵਿੱਚ ਸ਼ਾਮਿਲ ਹੋਇਆ ਹੈ ਅਤੇ ਉਨ੍ਹਾਂ ਨੇ ਆਈਆਈਟੀ ਦੇ ਲਈ ਪਾਤਰਤਾ ਹਾਸਿਲ ਕੀਤੀ ਹੈ।
ਐਲਨ ਚੰਡੀਗੜ੍ਹ ਸੈਂਟਰ ਨੇ ਜੇਈਈ ਐਡਵਾਂਸ 2019 ਵਿੱਚ ਚੰਡੀਗੜ੍ਹ ਦੇ ਕਿਸੇ ਵੀ ਹੋਰ ਸਿੰਗਲ ਇੰਸਚੀਚਿਊਟ ਦੇ ਮੁਕਾਬਲੇ ਸਭ ਤੋਂ ਜਿਆਦਾ ਸੰਖਿਆ ਵਿੱਚ ਸਫ਼ਲ ਵਿਦਿਆਰਥੀਆਂ ਨੂੰ ਤਿਆਰ ਕੀਤਾ ਹੈ।
ਐਲਨ ਚੰਡੀਗੜ੍ਹ ਦੇ ਸੈਂਟਰ ਹੈਡੱ ਸ੍ਰੀ ਪੁਸ਼ਕਰ ਰਾਏ, ਜੋ ਇੱਕ ਕੈਮਿਸਟਰੀ ਐਕਸਪਰਟ ਹਨ ਅਤੇ ਇੰਸਚੀਚਿਊਟ ਵਿੱਚ ਪੜ੍ਹਾਈ ਦੇ ਦੌਰਾਨ ਜਯੇਸ਼ ਸਿੰਗਲਾ ਦੇ ਮੇਂਟਰ ਰਹੇ ਹਨ, ਨੇ ਦੱਸਿਆ ਕਿ ਜਯੇਸ਼ ਬਹੁਤ ਗੰਭੀਰਤਾ ਨਾਲ ਪੜ੍ਹਾਈ ਕਰਦਾ ਸੀ ਅਤੇ ਬੇਹੱਦ ਆਗਿਆਕਾਰੀ ਰਿਹਾ ਹੈ। ਉਸ ਨੂੰ ਤਿਆਰੀ ਦੇ ਦੌਰਾਨ ਜੋ ਵੀ ਨਿਰਦੇਸ਼ ਦਿੱਤੇ ਗਏ, ਉਸਨੇ ਪੂਰੀ ਗੰਭੀਰਤਾ ਨਾਲ ਉਨ੍ਹਾਂ ਦਾ ਪਾਲਣ ਕੀਤਾ ਅਤੇ ਪੜ੍ਹਾਈ ਕੀਤੀ। ਉਹ ਨਵੀਆਂ-ਨਵੀਆਂ ਚੀਜ਼ਾਂ ਨੂੰ ਜਾਣਨ ਦੇ ਲਈ ਉਤਸੁਕ ਰਹਿੰਦਾ ਸੀ ਅਤੇ ਵੈਚਾਰਿਕ ਸੋਚ ਉਸਦੀ ਜਬਰਦਸਤ ਰੂਚੀ ਹੈ। ਉਸਨੇ ਕਦੇ ਵੀ ਚੀਜਾਂ ਨੂੰ ਰੱਟਣ ਦਾ ਕੰਮ ਨਹੀਂ ਕੀਤਾ। ਇਥੋਂ ਤੱਕ ਕਿ ਸਭ ਤੋਂ ਮੁਸਕਿਲ ਪਰਿਸਥਿਤੀਆਂ ਵਿੱਚ ਵੀ ਉਹ ਤਰਕਸੰਗਤ ਸੋਚ ਨੂੰ ਪਹਿਲ ਦਿੰਦਾ ਹੈ ਅਤੇ ਚੀਜਾਂ ਨੂੰ ਉਲਝਾਉਣ ਤੋਂ ਬਚਾਉਂਦਾ ਹੈ, ਇਹ ਉਨ੍ਹਾਂ ਦੀ ਸਫ਼ਲਤਾ ਦੀ ਕੂੰਜੀ ਸੀ।
ਸ੍ਰੀ ਪੁਸ਼ਕਰ ਰਾਏ ਨੇ ਇਸ ਸਫ਼ਲਤਾ ਦੇ ਲਈ ਆਪਣੀ ਅਕੈਡਮਿਕ ਟੀਮ ਦੇ ਨਾਲ-ਨਾਲ ਵਿਦਿਆਰਥੀਆਂ ਦੀ ਵੀ ਸਰਾਹਨਾਂ ਕੀਤੀ ਜਿਨ੍ਹਾਂ ਨੇ ਵਾਸਤਵ ਵਿੱਚ ਮਿਹਨਤ ਕੀਤੀ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਐਲਨ ਨੂੰ ਸਿਖਰ ਤੇ ਬਣੇ ਰਹਿਣ ਵਿੱਚ ਯੋਗਦਾਨ ਦਿੱਤਾ।