ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਬਤੌਰ ਪਬਲਿਕ ਰਿਲੇਸ਼ਨ ਅਫਸਰ (ਪੀ.ਆਰ.ਓ.) ਵਜੋ ਲੰਮਾਂ ਸਮਾਂ ਆਪਣੀ ਡਿਉਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਵਾਲੇ ਬਹੁਤ ਹੀ ਮਿਲਾਪੜੇ ਅਤੇ ਹਸਮੁੱਖ ਸਖਸੀਅਤ ਦੇ ਮਾਲਕ ਭਾਈ ਜਤਿੰਦਰ ਸਿੰਘ ਜਿੰਨ੍ਹਾਂ ਦਾ ਕਿ ਬੀਤੇ ਦਿਨੀ ਅਚਨਚੇਤ ਦੇਹਾਂਤ ਹੋ ਗਿਆ ਸੀ, ਨਮਿਤ ਸ਼ਰਧਾਂਜ਼ਲੀ ਸਮਾਗਮ ਅਤੇ ਅੰਤਿਮ ਅਰਦਾਸ ੨੪ ਜੂਨ ਨੂੰ ਗੁਰਦੁਆਰਾ ਸਾਹਿਬ ਨਾਨਕ ਦਰ, ਸੰਧੂ ਕਲੋਨੀ, ਏ-ਬਲਾਕ, ਛੇਹਰਟਾ ਰੋਡ, ਅੰੀਮ੍ਰਤਸਰ ਵਿਖੇ ਹੋਵੇਗੀ, ਜਿਸ 'ਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋ ਉਨ੍ਹਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਜਾਣਗੇ ਅਤੇ ਇਸ ਸ਼ਰਧਾਂਜ਼ਲੀ ਸਮਾਗਮ 'ਚ ਪੁੱਜਣ ਲਈ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ । ਇਸ ਮੌਕੇ ਭਾਈ ਜਤਿੰਦਰ ਸਿੰਘ ਦੇ ਅਚਨਚੇਤ ਹੋਏ ਇਸ ਦੇਹਾਂਤ 'ਤੇ ਕਲਗੀਧਰ ਟਰੱਸਟ ਗੁ. ਬੜੂ ਸਾਹਿਬ, ਆਲ ਇੰਡੀਆ ਗੰ੍ਰਥੀ, ਰਾਗੀ, ਪ੍ਰਚਾਰਕ ਸਿੰਘ ਸਭਾ, ਸਰਦਾਰੀਆਂ ਟਰੱਸਟ, ਵਿਰਸਾ ਸੰਭਾਲ ਸਰਦਾਰੀ ਲਹਿਰ, ਰਾਹਤ ਫਾਉਡੇਸ਼ਨ, ਨਿਖਾਰ ਫਾਉਡੇਸ਼ਨ, ਲੋਕ ਸੇਵਾ ਸਹਾਰਾ ਕਲੱਬ ਚੀਮਾ, ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ