← Go Back
ਚੰਡੀਗੜ੍ਹ 05 ਜੁਲਾਈ 2019: ਚੰਡੀਗੜ੍ਹ ਗਰੁੱਪ ਆਫ ਕਾਲਜਿਜ਼, ਲਾਂਡਰਾਂ ਦੀ ਨਵੀ ਯਾਤਰਾ ਅਕਾਦਮਿਕ ਸੈਸ਼ਨ 2019 ਨਾਲ ਸ਼ੁਰੂ ਹੋ ਗਈ ਹੈ। ਰੱਬ ਦੇ ਆਸ਼ੀਰਵਾਦ ਲਈ ਕਾਲਜ ਵੱਲੋ 3 ਦਿਨਾਂ ਦਾ ਅਖੰਡ ਪਾਠ ਰੱਖਿਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਕੀਰਤਨ ਅਤੇ ਗੁਰੂ ਦਾ ਲੰਗਰ ਵਰਤਾਇਆ ਗਿਆ। ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਪੂਰੇ ਪਰਿਵਾਰ ਨੇ ਕਾਲਜ ਦੇ 18 ਸਾਲ ਪੂਰੇ ਹੋਣ ਦੀ ਖੁਸ਼ੀ ਮਨਾਈ। ਰਸ਼ਪਾਲ ਸਿੰਘ ਧਾਲੀਵਾਲ, ਪ੍ਰਧਾਨ ਸੀ.ਜੀ.ਸੀ. ਲਾਂਡਰਾਂ ਅਤੇ ਸਤਨਾਮ ਸਿੰਘ ਸੰਧੂ, ਚੇਅਰਮੈਨ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਮਿਸ਼ਨ 2020' ਜਿਸ ਦਾ ਉਦੇਸ਼ ਨਵੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਅਮਲ ਵਿੱਚ ਲਿਆਉਣਾ ਹੈ। ਉਨ੍ਹਾਂ ਨੇ ਕਾਲਜ ਦੇ ਅਧਿਆਪਕਾਂ ਨੂੰ ਰਿਸਰਚ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਲਈ ਨਵੇ ਆਇਡੀਆ ਤੇ ਵਿਚਾਰਾਂ ਨੂੰ ਅੱਗੇ ਲਿਆਉਣ ਲਈ ਵੀ ਪ੍ਰੇਰਿਤ ਕੀਤਾ।
Total Responses : 930