← Go Back
ਚੰਡੀਗੜ੍ਹ, 8 ਜੁਲਾਈ 2019 - ਪੰਜਾਬ ਸਰਕਾਰ ਵੱਲੋਂ 25 ਜੂਨ 2019 ਦੇ ਆਰਡਰ ਰਾਹੀਂ ਅਧਿਆਪਕਾਂ ਦੀ ਟੀਚਰਜ਼ ਟ੍ਰਾਂਸਫਰ ਪਾਲਿਸੀ 2019 ਜਾਰੀ ਕੀਤੀ ਗਈ ਹੈ। ਜੋ ਅਧਿਆਪਕ ਪਾਲਿਸੀ ਅਨੁਸਾਰ ਕਵਰ ਹੁੰਦੇ ਨੇ, ਉਨ੍ਹਾਂ ਦੀਆਂ ਸਿੱਖਿਆ ਵਿਭਾਗ ਵੱਲੋਂ ਮਿਤੀ 7 ਜੁਲਾਈ 2019 ਤੋਂ 14 ਜੁਲਾਈ 2019 ਤੱਕ ਬਦਲੀਆਂ ਲਈ ਆਨਲਾਈਨ ਬੇਨਤੀਆਂ ਮੰਗੀਆਂ ਗਈਆਂ ਨੇ ਇਸੇ ਤਹਿਤ ਅਧਿਆਪਕ ਆਪਣੀਆਂ ਬਦਲੀ ਬੇਨਤੀਆਂ epunjabschool portal ਆਪਣੇ ਇੰਪਲੌਈ ਲਾਗ ਇਨ ਕਰਕੇ ਦੇ ਸਕਦੇ ਹਨ। ਬਦਲੀ ਲਈ ਬੇਨਤੀ ਕੇਵਲ ਆਨਲਾਈਨ ਹੀ ਲਈ ਜਾਏਗੀ ਅਤੇ ਕੇਵਲ ਵਿਭਾਗ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਵਕੈਂਸੀ ਸੂਚੀ ਅਨੁਸਾਰ ਹੀ ਅਪਲਾਈ ਕੀਤੀ ਜਾ ਸਕੇਗਾ।
Total Responses : 267