ਕੈਨੇਡਾ ਨੇ ਹਮੇਸ਼ਾ ਤੋਂ ਬਹੁਸੱਭਿਆਚਾਰਵਾਦ ਨੂੰ ਤਰਜ਼ੀ ਦਿਤੀ ਹੈ ਜਿਸ ਕਰਕੇ ਸਾਡੇ ਦੇਸ਼ ਨੇ ਦੁਨੀਆਂ ਦੇ ਹਰ ਕੌਨੇ ਤੋ ਆਉਣ ਵਾਲੇ ਪ੍ਰਵਾਸੀਆਂ ਨੂੰ ਦਿਲ ਨਾਲ ਸਵਾਗਤ ਕੀਤਾ ਹੈ। ਇਸ ਦਿਸ਼ਾ ਵਿੱਚ ਕੈਨੇਡਾ ਸਰਕਾਰ ਨੇ ਸਾਲ 2019 ਵਿੱਚ 3.30 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਬੁਲਾਉਣ ਦਾ ਟੀਚਾ ਮਿਥਿਆ ਹੈ। ਇਹ ਜਾਣਕਾਰੀ ਕੈਨੇਡਾ ਦੀ ਚੰਡੀਗੜ੍ਹ ਵਿਖੇ ਸਥਿਤ ਕੌਂਸਲੇਟ ਜਨਰਲ ਸ਼੍ਰੀਮਤੀ ਮੀਆਂ ਯੇਨ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿਖੇ ਚੌਥੇ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 2019 ਦੇ ਉਦਘਾਟਨੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਪੰਜ ਦਿਨ ਚੱਲਣ ਵਾਲੀ ਆਈ.ਐਫ.ਡੀ.ਪੀ-2019 ਦੌਰਾਨ 15 ਦੇਸ਼ਾ ਦੀਆਂ 24 ਯੂਨੀਵਰਸਿਟੀਆਂ ਦੇ 40 ਤੋਂ ਵੱਧ ਪ੍ਰੋਫੈਸਰ, ਹੈਡ ਆਫ ਡਿਪਾਰਟਮੈਂਟ ਅਤੇ ਰੀਸਰਚ ਸਕੌਲਰ ਭਾਗ ਲੈ ਰਹੇ ਹਨ ।
ਦੁਨੀਆਂ ਦੀ ਦੋ ਵੱਡੀਆਂ ਲੋਕਤੰਤਰਿਕ ਸ਼ਕਤੀਆਂ ਦੇ ਨਾਲ-ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਸਮਾਜਿਕ, ਸਾਂਸਕ੍ਰਿਤੀਕ ਤੇ ਆਰਥਿਕ ਸੰਬੰਧ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ. ਸਾਲ 2018-19 ਦਾ ਉਲੇਖ ਕਰਦੇ ਹੋਏ ਸ਼੍ਰੀਮਤੀ ਮੀਆਂ ਨੇ ਦੱਸਿਆ ਕਿ ਦੌਰਾਨ ਭਾਰਤ ਤੋਂ ਕੈਨਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਚੀਨ ਨੂੰ ਪਿਛਾੜਦੇ ਹੋਏ 2 ਲੱਖ ਨੂੰ ਪਾਰ ਕਰ ਚੁੱਕੀ ਹੈ ਅਤੇ ਕੈਨੇਡਾ ਵਿਚ ਆਉਣ ਵਾਲੇ ਵਿਦਿਆਰਥੀਆਂ ਦੀ ਕੁਲ ਸੰਖਿਆ ਦਾ 30 ਫੀਸਦੀ ਹੈ । ਉਨ੍ਹਾਂ ਭਾਰਤ ਅਤੇ ਕੈਨੇਡਾ ਦੇ ਮਜਬੂਤ ਆਰਥਿਕ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਦੋਨਾਂ ਦੇਸ਼ਾਂ ਵਿਚ ਵਪਾਰ 8.4 ਬਿਲੀਅਨ ਅਮਰੀਕੀ ਡਾਲਰ ਤਕ ਪਹੁੰਚ ਚੁੱਕਿਆ ਹੈ ਅਤੇ ਇਸ ਵਿਚ 30 ਫੀਸਦੀ ਦਾ ਵਾਧਾ ਦਰਜ਼ ਕੀਤਾ ਜਾ ਰਿਹਾ ਹੈ । ਸਿਖਿਆ ਪ੍ਰਣਾਲੀ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤੀ ਪ੍ਰਧਾਨ ਕਰਣ ਦੀ ਸ਼ਮਤਾ ਰੱਖਦੀ ਹੈ ਅਤੇ ਇਸ ਲਈ ਭਾਰਤ ਅਤੇ ਕੈਨੇਡਾ ਦੀ ਯੂਨੀਵਰਸਿਟੀਆਂ ਨੂੰ ਨਾਲ ਮਿਲਕੇ ਸਹਿਯੋਗ ਦੇਣ ਦੀ ਲੋੜ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ 18 ਤੋਂ ਵੱਧ ਕੈਨੇਡੀਅਨ ਯੂਨੀਵਰਸਿਟੀਆਂ ਦੇ ਨਾਲ ਅਕਾਦਮਿਕ ਗਠਜੋੜ ਸਥਾਪਿਤ ਕਰ ਚੁਕੀ ਹੈ ਜਿਸ ਦੇ ਅੰਤਰਗਤ ਦੋਨੋ ਦੇਸ਼ਾ ਦੇ ਵਿਦਿਆਰਥੀਆਂ ਅਤੇ ਫੈਕਲਟੀਯਾਂ ਦਾ ਆਦਾਨ-ਪ੍ਰਦਾਨ ਮੁਮਕਿਨ ਹੋ ਰਿਹਾ ਹੈ ।
ਇਸ ਮੌਕੇ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਨੂੰ ਹੁਣ ਗਲੋਬਲ ਚੁਣੌਤੀਆਂ ਦਾ ਸਾਮਣਾ ਕਰਣ ਲਈ ਤਿਆਰ ਹੋਣਾ ਪਵੇਗਾ ਕਿਓਂਕਿ ਮਲਟੀਨੈਸ਼ਨਲ ਦੇ ਇਸ ਯੁਗ ਵਿੱਚ ਟੈਕਨੋਲੋਜੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਭਾਰਤੀ ਯੂਨੀਵਰਸਿਟੀਆਂ ਨੂੰ ਆਪਣੇ ਇਥੇ ਪੜ੍ਹਾਏ ਜਾਣ ਵਾਲੇ ਪਾਠਯਕਰਾਮ ਨੂੰ ਗਲੋਬਲ ਮਾਪਦੰਡਾ ਦੇ ਅਨੁਸਾਰ ਢਾਲਣਾ ਬਹੁਤ ਜਰੂਰੀ ਹੋ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਖੇ ਕਰਵਾਏ ਜਾਣ ਵਾਲੇ ਇਸ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈ ਕਿ ਦੁਨੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਮਾਹਿਰਾਂ ਨੂੰ ਇੱਕ ਮੰਚ ਤੇ ਲੈਕੇ ਆਉਣਾ ਤਾਕਿ ਵੱਖ-ਵੱਖ ਦੇਸ਼ਾ ਵਿੱਚ ਹੋਣ ਵਾਲੀ ਖੋਜ ਕਾਰਜਾਂ ਨੂੰ ਇਕ ਦੂਜੇ ਨਾਲ ਸਾਂਝਾ ਕੀਤਾ ਜਾ ਸਕੇ । ਇਸ ਮੌਕੇ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ.ਐਸ.ਬਾਵਾ, ਸੀਨੀਅਰ ਵਾਇਸ-ਪ੍ਰੈਸੀਡੈਂਟ ਸ਼੍ਰੀ ਡੀ.ਪੀ.ਸਿੰਘ ਵੀ ਮੌਜੂਦ ਸਨ ।
ਡਾ. ਬਾਵਾ ਨੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਆਈ.ਐਫ.ਦੀ.ਪੀ 2019 ਵਿਚ ਸ਼ਾਮਿਲ ਹੋਣ ਵਾਲੇ ਮਾਹਿਰ ਮਕੈਨੀਕਲ ਇੰਜੀਨਿਅਰਿੰਗ, ਸਿਵਲ ਇੰਜੀਨਿਅਰਿੰਗ, ਫੈਸ਼ਨ ਡਿਜ਼ਾਈਨਿੰਗ, ਮੀਡਿਆ, ਬਾਇਯੋਟੈਚਨੋਲੋਜੀ, ਐੱਪਲਾਏਡ ਸਾਇੰਸਜ਼, ਅਰਕੀਟੈਕਚਰ ਵਿਸ਼ਿਆਂ ਨਾਲ ਸੰਬੰਧਿਤ ਆਪਣਾ ਤਜ਼ੁਰਬਾ ਅਤੇ ਵਿਦੇਸ਼ਾਂ ਵਿਚ ਕੀਤੀ ਜਾ ਰਹੀ ਖੋਜ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ।