ਚੌਧਰੀ ਮਨਸੂਰ ਘਨੋਕੇ
ਕਾਦੀਆਂ 9 ਜੁਲਾਈ 2019 : ਕਿਸਾਨ ਜੋਗਿੰਦਰ ਸਿੰਘ ਨਾਨੋਵਾਲੀਆ ਦੀ ਬੇਟੀ ਅਮ੍ਰਿਤਪਾਲ ਕੋਰ ਆਈ.ਏ.ਐਸ ਦੇ ਟੈਸਟ ਵਿਚ 44ਵੇਂ ਸਥਾਨ ਤੇ ਆਈ ਹੈ। ਜੰਗ ਇਨਵੇਟਰ ਫਾਰਮਰ ਗਰੁਪ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਅਮ੍ਰਿਤਪਾਲ ਕੋਰ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਸਨਮਾਨ ਦਿੱਤਾ ਹੈ ।
ਇਸ ਮੋਕੇ ਤੇ ਪ੍ਰਧਾਨ ਅਵਤਾਰ ਸਿੰਘ ਸੰਧੂ ਨੇ ਦਸਿਆ ਕਿ ਕਿਸਾਨ ਦੀ ਬੇਟੀ ਨੇ ਦੇਸ਼ ਵਿਚ ਨਾਂਅ ਕਮਾਇਆ ਹੈ । ਓਹਨਾਂ ਕਿਹਾ ਕਿ ਇਹ ਬਹੁਤ ਹੀ ਮਾਨ ਵਾਲੀ ਗਲ ਹੈ ਕਿ ਇਸ ਲੜਕੀ ਨੇ ਜਿਥੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ ਓਥੇ ਦੇਸ਼ ਭਰ ਵਿਚ ਸਾਡੇ ਜਿਲੇ ਦਾ ਨਾਂਅ ਵੀ ਚਮਕਿਆ ਹੈ । ਇਸ ਲਈ ਅੱਜ ਲੜਕੀਆਂ ਨੂੰ ਅਮ੍ਰਿਤਪਾਲ ਜਿਹਾ ਬਨਣ ਦੀ ਲੋੜ ਹੈ ਓਹਨਾਂ ਕਿਹਾ ਕਿ ਜੋ ਲੋਕ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ ਓਹ ਵੀ ਆਪਣੀ ਬੇਟੀਆਂ ਨੂੰ ਜਨਮ ਦੇ ਕਿ ਦੇਸ਼ ਦੀ ਸੇਵਾ ਵਿਚ ਭਾਗੀਦਾਰ ਬਨਣ ।
ਓਹਨਾਂ ਕਿਹਾ ਕਿ ਲੜਕੀਆਂ ਨੂੰ ਚੰਗੀ ਸਿਖਿਆ ਦੇ ਕਿ ਸਮਾਜ ਵਿਚ ਜਿਓਣ ਦਾ ਮੋਕਾ ਦੇਣ ਇਹੀ ਸਚੀ ਇੰਸਾਨੀਅਤ ਹੈ । ਇਸ ਮੋਕੇ ਤੇ ਡਾ ਅਮਰੀਕ ਸਿੰਘ , ਅਵਤਾਰ ਸਿੰਘ ਸੰਧੂ , ਗੁਰਦਿਆਲ ਸਿੰਘ , ਗੁਰਬਖਸ਼ ਸਿੰਘ , ਰਮੇਸ਼ਵਰ ਸਿੰਘ , ਜੋਗਿੰਦਰ ਸਿੰਘ ਨਾਨੋਵਾਲੀਆ , ਪਰਮਜੀਤ ਸਿੰਘ , ਡਾ ਹੂੰਦਲ ਹਾਜਿਰ ਸੀ ।