← Go Back
ਅਕਾਲ ਅਕੈਡਮੀ ਚੌਗਾਵਾਂ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਛਲੇ ਦਿਨੀ ਅੰਗਰੇਜ਼ੀ ਵਿਭਾਗ ਵਲੋਂ ਇੰਟਰ ਹਾਊਸ ਡਿਬੇਟ ਮੁਕਾਬਲਾ ਮੌਜੂਦਾ ਮੁੱਦਿਆਂ ‘ਤੇ ਅਧਾਰਿਤ ਕਰਵਾਇਆ ਗਿਆ।ਇਹ ਡਿਬੇਟ ਮੁਕਾਬਲਾ ਪਿਛਲੇ ਦਿਨੀ 6 ਜੁਲਾਈ 2019 ਨੂੰ ਪ੍ਰਿੰਸੀਪਲ ਮੈਡਮ ਗੁਰਸ਼ਰਨਜੀਤ ਕੌਰ ਜੀ ਦੀ ਸਰਪ੍ਰਸਤੀ ਹੇਠ ਅੰਗੇਰਜ਼ੀ ਵਿਭਾਗ ਦੀ ਅਗਵਾਈ ‘ਚ ਕਰਵਾਇਆ ਗਿਆ ਜਿਸ ‘ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ, ਇਸ ਮੁਕਾਬਲੇ ‘ਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਸ਼ਾਮਿਲ ਹੋਵੇ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਪ੍ਰਿੰਸੀਪਲ ਮੈਡਮ ਗੁਰਸ਼ਰਨਜੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਅੰਗਰੇਜ਼ੀ ਇਕ ਭਾਸ਼ਾ ਨਹੀਂ ਰਹੀ ਸਗੋਂ ਸਮੇਂ ਦੀ ਇਕ ਲੋੜ ਬਣ ਚੁੱਕੀ ਹੈ। ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੀ ਜਾਣਕਾਰੀ ‘ਚ ਵਾਧਾ ਹੁੰਦਾ ਹੈ। ਉਹਨਾਂ ਕਿਹਾ ਕਿ ਅਕਾਲ ਅਕੈਡਮੀ ਦਾ ਯਤਨ ਵਿਦਿਆਰਥੀਆਂ ਅੰਦਰ ਪੰਜਾਬੀ ਭਾਸ਼ਾਂ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਲਿਖਣ,ਬੋਲਣ ਤੇ ਸਮਝਣ ਤੋਂ ਜਾਣੂੰ ਕਰਵਾਉਣਾ ਹੈ ਕਿਉਂਕਿ ਵੱਧ ਭਾਸ਼ਾਵਾਂ ਤੋਂ ਜਾਣੂੰ ਹੋਣ ਨਾਲ ਮਨੁੱਖ ਕਿਸੇ ਵੀ ਦੇਸ਼ ਜਾ ਕੇ ਚੰਗਾ ਰੁੱਤਬਾ,ਚੰਗਾ ਰੁਜ਼ਗਾਰ ਹਾਸਿਲ ਕਰ ਸਕਦਾ ਹੈ।
Total Responses : 930