ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਵਿਖੇ ਵਿਦਿਆਰਥੀਆਂ ਨੇ 110 ਪੌਦੇ ਲਗਾਏ
ਚੀਮਾ ਮੰਡੀ, 22 ਜੁਲਾਈ 2019 : ਇਲਾਕੇ ਦੀ ਨਾਮਵਰ ਸੰਸਥਾਂ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਵਿਖੇ ਵਿਦਿਆਰਥੀਆਂ ਨੇ 110 ਬੂਟੇ ਲਗਾਏ ਗਏ। ਇਸ ਮੌਕੇ ਤੇ ਪ੍ਰਿੰਸੀਪਲ ਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਬੋਧਨ ਕਰਦਿਆ ਦੱਸਿਆ ਕਿ ਕਿਵੇ ਅਸੀ ਆਪਣੇ ਆਲੇ-ਦੁਆਲੇ ਦਰੱਖਤਾਂ ਲਗਾ ਕੇ ਇਸ ਕੁਦਰਤ ਦੇ ਸੋਮੇ ਨੂੰ ਦੂਸਿਤ ਹੋਣ ਤੋ ਬਚਾ ਸਕਦੇ ਹਾ ਤੇ ਦਰਖਤਾਂ ਦੀ ਮਹੱਤਤਾਂ ਵਾਰੇ ਚਾਣਨਾ ਪਾਇਆ।ਕਿਸ ਤਰਾਂ ਆਪਣੇ ਵਾਤਾਵਰਣ ਨੂੰ ਸਾਫ ਰੱਖ ਸਕਦੇ ਹਾ ਤੇ ਭਵਿੱਖ ਵਿੱਚ ਪਾਣੀ ਤੇ ਸੁੱਧ ਹਵਾ ਨੂੰ ਬਚਾਉਣ ਲਈ ਦਰੱਖਤਾਂ ਦਾ ਹੋਣਾ ਬਹੁਤ ਜਰੂਰੀ ਹੈ।ਤੇ ਹਰ ਵਿਦਿਆਰਥੀ ਨੇ ਇੱਕ-ਇਕ ਬੂਟੇ ਦੀ ਸੰਭਾਲ ਕਰਨ ਦਾ ਪ੍ਰਣ ਕੀਤਾ।ਇਸ ਮੋਕੇ ਸੇਵਾਦਾਰ ਜਸਵੰਤ ਸਿੰਘ,ਰਾਜ ਕੁਮਾਰ,ਅਮਨਦੀਪ ਸਿੰਘ,ਕਲੱਰਕ ਗੁਰਵਿੰਦਰ ਸਿੰਘ, ਮਲਕੀਤ ਸਿੰਘ,ਸੁਨੀਤਾ ਸਿੰਗਲਾ,ਰੀਟਾ ਰਾਣੀ,ਮੀਨਲ ਗੋਰ,ਅਮਨਿੰਦਰ ਕੋਰ,ਹਰਪ੍ਰੀਤ,ਰੀਤੂ ਸਮੂਹ ਸਟਾਫ ਤੇ ਵਿਦਿਆਰਥੀ ਆਦਿ ਸਾਮਿਲ ਸਨ।