← Go Back
ਚੀਮਾ ਮੰਡੀ,14 ਅਗਸਤ ( ਰਿਸ਼ੀ ਸਤੌਜ ) ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਚਲਾਈ ਜਾ ਰਹੀ ਇਲਾਕੇ ਦੀ ਨਾਮਵਰ ਸੰਸਥਾ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆ ਵਿਖੇ ੭੩ਵਾਂ ਅਜਾਦੀ ਦਿਵਸ ਦੇ ਮੌਕੇ ਤੇ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਪ੍ਰਿੰਸ਼ੀਪਲ ਸਵਰਨ ਕੋਰ ਸਮੂਹ ਸਟਾਫ ਮੈਬਰ ਤੇ ਵਿਦਿਆਰਥੀਆਂ ਨੇ ਸਿਰਕਤ ਕੀਤੀ। ਇਸ ਮੋਕੇ ਅਵਤਾਰ ਸਿੰਘ ਹੈਲਥ ਡਿਪਾਰਟਮੈਟ,ਹਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ।ਇਸ ਪ੍ਰੋਗਰਾਮ ਦੀ ਸੁਰੂਆਤ ਝੰਡਾ ਲਹਿਰਾ ਕੇ ਕੀਤੀ ਗਈ।ਵਿਦਿਆਥੀਆਂ ਵੱਲੋ ਵੱਖ ਵੱਖ ਸਮਾਜਿਕ ਵਿਸ਼ਿਆ ਤੇ ਅਦਾਕਾਰੀ ਪੇਸ਼ ਕੀਤੀ।ਤੇ ਮੁੱਖ ਮਹਿਮਾਨ ਹਰਵਿੰਦਰ ਸਿੰਘ ਨੇ ਬੱਚਿਆ ਦੇ ਸਨਮੁੱਖ ਹੋ ਕੇ ਅਜਾਦੀ ਲਈ ਸ਼ਹੀਦ ਹੋਣ ਵਾਲੇ ਪ੍ਰਵਾਨਿਆ ਲਈ ਬੋਲ ਬੋਲੇ ਅਤੇ ਅਵਤਾਰ ਸਿੰਘ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ।ਅੰਤ ਵਿੱਚ ਬੱਚਿਆ ਵੱਲੋ ਗੱਤਕਾ ਖੇਡਿਆ ਗਿਆਂ ਤੇ ਰਾਸਟਰੀ ਗੀਤ ਗਾ ਕੇ ਝੰਡਾ ਉਹਾਰਕੇ ਪ੍ਰੋਗਰਾਮ ਦਾ ਅੰਤ ਕੀਤਾ ਤੇ ਇਸ ਖੁਸੀ ਦੇ ਮੌਕੇ ਤੇ ਲੱਡੂ ਵੰਡੇ ਗਏ।
Total Responses : 267