← Go Back
ਬੰਗੀ ਨਿਹਾਲ ਸਿੰਘ ਖੇਤਰ ਦੇ ਵੱਖ -ਵੱਖ ਸਕੂਲਾਂ 'ਚ ਦੇਸ਼ ਦੀ ਆਜ਼ਾਦੀ ਦਾ 73ਵਾਂ ਦਿਵਸ ਧੂਮ -ਧਾਮ ਨਾਲ ਮਨਾਇਆ ਗਿਆ। ਜਿਸ ਤਹਿਤ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਵਿਖੇ ਬੱਚੀਆ ਵੱਲੋਂ ਰੰਗਾ - ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਜਿੱਥੇ ਬੱਚਿਆਂ ਨੇ ਦੇਸ਼ - ਭਗਤੀ ਦੇ ਗੀਤਾਂ, ਕੋਰੀਓਗ੍ਰਾਫੀ, ਕਵੀਸ਼ਰੀ ਆਦਿ ਪੇਸ਼ ਕਰਕੇ ਚੰਗਾ ਰੰਗ ਬੰਨਿਆ ਉੱਥੇ ਲੜਕੀਆਂ ਵੱਲੋਂ ਭਗਤ ਸਿੰਘ ਦੀ ਘੋੜੀ ਪੇਸ਼ ਕਰਕੇ ਦੇਸ਼ ਦੀ ਆਜ਼ਾਦੀ ਦੇਣ ਵਾਲੇ ਸ਼ਹੀਦਾਂ ਦੀ ਯਾਦ ਤਰੋ - ਤਾਜ਼ਾ ਕਰਵਾਈ। ਇਸ ਮੌਕੇ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਦੇ ਪ੍ਰਿੰਸੀਪਲ ਮੈਡਮ ਭੁਪਿੰਦਰ ਕੌਰ ਨੇ ਦੇਸ਼ ਦੇ ਆਜ਼ਾਦੀ ਦਿਵਸ ਬਾਰੇ ਚਾਨਣਾ ਪਾ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
Total Responses : 267