ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਪੜ ਰਹੇ ਇੰਡੋਨੇਸ਼ੀਆ ਦੇ ਵਿਦਿਆਰਥੀਆਂ ਨੇ 74ਵੇ ਇੰਡੋਨੇਸੀਆਈ ਸੁਤੰਤਰਤਾ ਦਿਵਸ ਤੇ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿਚ ਇੰਡੋਨੇਸੀਆਈ ਮੂਲ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈੰਪਸ ਵਿਖੇ ਲੋਕ ਨਾਚ ਤੇ ਲੋਕ ਸੰਗੀਤ ਦੀਆਂ ਝਾਕੀਆਂ ਦੀ ਪੇਸ਼ਕਸ਼ ਕੀਤੀ। ਚੰਡੀਗੜ੍ਹ ਯੂਨੀਵਰਸਿਟੀ ਵਿਚ ਲਗਭਗ 100 ਵਿਦਿਆਰਥੀ ਇੰਡੋਨੇਸ਼ੀਆ ਦੇ ਕੌਣੇ- ਕੌਣੇ ਤੋਂ ਆ ਕੇ ਇਥੇ ਵੱਖ-ਵੱਖ ਪ੍ਰੋਫੈਸ਼ਨਲ ਕੋਰਸ ਵਿਚ ਪੜਾਈ ਕਰ ਰਹੇ ਹਨ। ਸਾਲ 1945 ਵਿਚ 17 ਅਗਸਤ ਦੇ ਦਿਨ ਇੰਡੋਨੇਸ਼ੀਆ ਨੂੰ ਡਚ ਤੇ ਜਾਪਾਨੀਆਂ ਤੋਂ ਕਾਫੀ ਸੰਘਰਸ਼ ਤੋਂ ਬਾਅਦ ਆਜ਼ਾਦੀ ਮਿਲੀ ਸੀ ।
ਇਸ ਮੌਕੇ ਤੇ ਆਪਣੀ ਰਵਾਇਤੀ ਵੇਸ਼-ਭੂਸ਼ਾ ਵਿਚ ਇੰਡੋਨੇਸ਼ੀਆ ਮੂਲ ਦੇ ਵਿਦਿਆਰਥੀਆਂ ਨੇ ਰੋਟੀ-ਮਾਨਿਸ ਨਾਮਕ ਲੋਕ ਨਾਚ ਨਾਲ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ ਜਿਸ ਨੂੰ ਉਥੋਂ ਦੇ ਕਿਸਾਨਾਂ ਦਾ ਆਪਣੀ ਫ਼ਸਲ ਦੇ ਕੱਟਣ ਦੇ ਮੌਕੇ ਤੇ ਕੀਤਾ ਜਾਂਦਾ ਹੈ। ਹੋਟਲ ਮੈਨੇਜਮੈਂਟ ਚ ਪੜ ਰਹੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਤੇ ਇੰਡੋਨੇਸ਼ੀਆ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉਹਨਾਂ ਨੇ ਆਪਣੇ ਦੇਸ਼ ਵਿਚ ਖਾਏ ਜਾਣ ਵਾਲੇ ਰਵਾਇਤੀ ਖਾਣੇ ਨੂੰ ਯੂਨੀਵਰਸਿਟੀ ਦੇ ਹੋਰਾਂ ਵਿਦਿਆਰਥੀਆਂ ਦੇ ਲਈ ਤਿਆਰ ਕੀਤਾ । ਖਾਣੇ ਵਿਚ ਆਉਂਦੇ-ਆਆਉਂਦੇ ,ਸੂਪ ਬਯਾਹ, ਬਕਸੋਂ ,ਗਾਡੋ-ਗਾਡੋ ਨਾਸੀ ਉਦਕ ਅਤੇ ਸੰਬਲ ਸ਼ਾਮਿਲ ਸੀ ਜਿਸ ਨੂੰ ਹੋਰਾਂ ਵਿਦਿਆਰਥੀਆਂ ਨੇ ਬਹੁਤ ਪਸੰਦ ਕੀਤਾ।
ਬਾਲੀ ਸ਼ਹਿਰ ਦੇ ਰਹਿਣ ਵਾਲੇ ਤੇ ਯੂਨੀਵਰਸਿਟੀ ਵਿਚ ਹੋਟਲ ਮੈਨਜਮੈਂਟ ਦੀ ਡਿਗਰੀ ਕਰਨ ਵਾਲੇ ਅਰਿਸ ਨੇ ਦਸਇਆ ਕਿ ਦੋਵੇ ਏਸ਼ੀਆਈ ਦੇਸ਼ਾਂ ਵਿਚ ਸਮਾਜਿਕ , ਵਪਾਰਿਕ ਤੇ ਸੰਸਕ੍ਰਿਤ ਸਾਂਝ ਹੈ ਤੇ ਇੰਡੋਨੇਸ਼ੀਆ ਦੇ ਵਿਦਿਆਰਥੀ ਭਾਰਤ ਵਿਚ ਉੱਚ ਸਿੱਖਿਆ ਦੇ ਪੱਧਰ ਨੂੰ ਵਧੀਆ ਮੰਨਦੇ ਹਨ ਅਤੇ ਇਸ ਲਈ ਹੀ ਹਜਾਰਾਂ ਹੀ ਇੰਡੋਨੇਸੀਆਈ ਵਿਦਿਆਰਥੀ ਭਾਰਤ ਦੀਆਂ ਵੱਖ-ਵੱਖ ਯੂਨੀਵਰਸਟੀਆਂ ਵਿਚ ਪੜਣ ਲਈ ਆਉਂਦੇ ਹਨ। ਉੱਤਰ ਸੁਮਾਤਰਾ ਦੀ ਰਹਿਣ ਵਾਲੀ ਜਰਨਲਿਸਮ ਦੀ ਵਿਦਿਆਰਥਣ ‘ਦੀਆ’’ ਨੇ ਦਸਇਆ ਕਿ ਸਾਨੂੰ ਪੰਜਾਬ ਬਹੁਤ ਪਸੰਦ ਹੈ ਅਤੇ ਇਥੋਂ ਦੇ ਮਸ਼ਹੂਰ ਛੋਲੇ ਭਟੂਰੇ ਤੇ ਲੱਸੀ ਉਸ ਨੂੰ ਬਹੁਤ ਪਸੰਦ ਹੈ ।