ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਵਿਚ 'ਦਿ ਖਾਲਸਾ ਫੋਰਸ ਗੱਤਕਾ ਅਖਾੜਾ ਫਾਜਿਲਕਾ " ਵੱਲੋਂ ਦਸਤਾਰ ਸਜਾਓ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਸਿੱਧੂ ਨੇ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਦਾ ਮਕਸਦ ਦੱਸਦਿਆਂ ਕਿਹਾ ਕਿ ਅੱਜ ਦਾ ਨੌਜਵਾਨ ਨਸ਼ਿਆਂ ਅਤੇ ਫੈਸ਼ਨਪ੍ਰਸਤੀ ਵੱਲ ਧਿਆਨ ਨਾਂ ਦੇਵੇ ਅਤੇ ਪੱਗ ਨੂੰ ਸਿਰ ਦਾ ਤਾਜ ਸਮਝ ਕੇ ਇਸਦਾ ਆਦਰ ਕਰੇ। ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿਚ ਅਮੀਰ ਵਿਰਸੇ ਦੇ ਪ੍ਰਤੀ ਸਤਿਕਾਰ ਦੀ ਭਾਵਨਾਂ ਪੈਦਾ ਕਰਦੇ ਹਨ। ਇਸ ਮੁਕਾਬਲੇ ਵਿਚ ਲੜਕੀਆਂ ਦੀ ਟੀਮ ਵਿਚੋ ਜਸਲੀਨ ਕੌਰ, ਸ਼ਿਵਨੀਤ ਕੌਰ ਅਤੇ ਨਵਦੀਪ ਕੌਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਲੜਕਿਆਂ ਵਿਚ ਖੁਸ਼ਪ੍ਰੀਤ ਸਿੰਘ, ਹਰਵਿੰਦਰਜੋਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਦੇ ਕੇ ਸਮਮਾਨਿਤ ਕੀਤਾ ਗਿਆ। ਅੰਤ ਵਿਚ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਆਪਣੇ ਗੋਹਵਮਣੀ ਵਿਸ਼ੇ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿਤੀ।
"ਅਕਾਲ ਅਕੈਡਮੀ ਥੇਹ ਕਲੰਦਰ ਵਿਚ ਦਸਤਾਰ ਮੁਕਾਬਲੇ ਕਰਵਾਏ। '