ਚੰਡੀਗੜ੍ਹ, 5 ਸਤੰਬਰ, 2019: ਮਾਨਵ ਮੰਗਲ ਸਮਾਰਟ ਸਕੂਲ, ਜੀਸੀ ਮਿਸ਼ਰਾ ਫਾਊਂਡੇਸ਼ਨ ਅਤੇ ਲਾਇਨਜ਼ ਕਲੱਬ ਚੰਡੀਗੜ੍ਹ ਵੱਲੋਂ ਉਨ੍ਹਾਂ ਅਧਿਆਪਕਾਂ ਦੇ ਸਨਮਾਨ ਲਈ ਪ੍ਰੌਗਰਾਮ ਉਲੀਕਿਆ ਗਿਆ ਜੋ ਆਪਣੀਆਂ ਸੇਵਾਵਾਂ ਦੇ ਨਾਲ ਨਾਲ ਸਮਾਜ 'ਚ ਹੋਰ ਵੀ ਚੰਗੇ ਸੇਧ ਵਾਲੇ ਕਾਰਜ ਕਰਦੇ ਆ ਰਹੇ ਹਨ।
ਜਿਨ੍ਹਾਂ ਅਧਿਆਪਕਾਂ ਨੂੰ ਐਵਾਰਡ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ ਲੁਧਿਆਣਾ ਦੇ ਪਿੰਡ ਜਰਗੜੀ ਤੋਂ ਦਰਸ਼ਨਦੀਪ ਸਿੰਘ ਗਿੱਲ ਅਤੇ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਨੂੰ ਉਨ੍ਹਾਂ ਦੀ "ਕਿਤਾਬਾਂ ਦਾ ਠੇਕਾ" ਲਾਇਬ੍ਰੇਰੀ ਦੀ ਵਿਲੱਖਣ ਧਾਰਨਾ, ਕਾਰਨ ਸਨਮਾਨਤ ਕੀਤਾ ਗਿਆ।
ਦਰਸ਼ਨਦੀਪ ਨੇ ਆਪਣੀ ਲਾਇਬ੍ਰੇਰੀ "ਠੇਕਾ ਕਿਤਾਬ ਦੇਸੀ ਤੇ ਆਂਗਰੇਜ਼ੀ" ਨੂੰ ਇੱਕ ਬੇਮਿਸਾਲ ਨਾਮ ਦਿੱਤਾ ਹੈ, ਜਿਸ ਦੇ ਉਦੇਸ਼ ਨਾਲ ਨਵੀਂ ਪੀੜ੍ਹੀ ਨੂੰ ਅਲਕੋਹਲ ਦੇ ਨਸ਼ੇ ਅਤੇ ਨਸ਼ਿਆਂ ਦੀ ਬਜਾਏ ਕਿਤਾਬਾਂ ਦਾ ਆਦੀ ਬਣਾਉਣਾ ਹੈ।
ਦਰਸ਼ਨਦੀਪ ਇਕ ਇੰਗਲਿਸ਼ ਮਾਸਟਰ ਹੈ, ਜੋ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਕਸੀ ਅਤੇ ਰਵਿੰਦਰ ਕੌਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜਰਗੜੀ ਵਿਖੇ ਈਟੀਟੀ ਅਧਿਆਪਕ ਹੈ।
ਦੂਸਰੇ ਅੇਕਸੀਲੈਂਸ ਐਵਾਰਡਾਂ ਲਈ 5 ਰਾਜਾਂ ਤੋਂ 16 ਅਧਿਆਪਕਾਂ ਦੀ ਚੋਣ ਕੀਤੀ ਗਈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸੱਤਿਆਪਾਲ ਸਿੰਘ, ਸੇਵਾਮੁਕਤ ਆਈਪੀਐਸ ਅਧਿਕਾਰੀ, ਸਾਬਕਾ ਕਮਿਸ਼ਨਰ ਮੁੰਬਈ ਪੁਲਿਸ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰਾਜ ਮੰਤਰੀ ਐਚਆਰਡੀ ਸਨ।