← Go Back
ਚੰਡੀਗੜ੍ਹ, 06 ਸਤੰਬਰ 2019 - ਪੰਜਾਬ ਯੂਨੀਵਰਸਿਟੀ 'ਚ ਅੱਜ ਹੋਈਆਂ ਚੋਣਾਂ 'ਚ ਐੱਸਓਆਈ ਨੇ ਬਾਜ਼ੀ ਮਾਰ ਲਈ ਹੈ। ਐੱਸਓਆਈ ਦੇ ਚੇਤਨ ਚੌਧਰੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਨਵੇਂ ਪ੍ਰਧਾਨ ਬਣ ਗਏ ਹਨ। ਐੱਸਓਆਈ ਨੂੰ ਇਸ ਦੌਰਾਨ ਸਭ ਤੋਂ ਵੱਧ 2792 ਵੋਟਾਂ ਪਈਆਂ। ਇਸ ਤੋਂ ਬਿਨਾਂ ਏਬੀਵੀਪੀ ਦੂਜੇ ਸਥਾਨ 'ਤੇ ਰਹੇ ਜਿਨ੍ਹਾਂ ਨੂੰ 2323 ਵੋਟਾਂ ਪਈਆਂ। ਇਸ ਤੋਂ ਬਿਨਾਂ ਐੱਸਐੱਫਐੱਸ ਨੂੰ 2271 ਅਤੇ ਐੱਨਐੱਸਯੂਆਈ ਨੂੰ 2253 ਵੋਟਾਂ ਪਈਆਂ।
Total Responses : 267