ਚੰਡੀਗੜ੍ਹ, 7 ਸਤੰਬਰ 2019 - ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵਿਖੇ ਮਿਤੀ 6-9-2019 ਨੂੰ ਪ੍ਰਿੰਸੀਪਲ ਡਾ: ਕੁਸਮ ਬਾਂਸਲ ਦੀ ਅਗਵਾਈ ਵਿਚ ਕਾਲਜ ਦੇ ਮਲਟੀਪਰਪਜ਼ ਹਾਲ ਵਿਚ ਮਾਨਵਤਾ ਦੀ ਭਲਾਈ ਲਈ ਜੁੱਟੀ ਸੰਸਥਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਕਾਰਜ਼ ਕਰਤਾਵਾਂ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇ ਮੁੱਖ ਬੁਲਾਰੇ ਡਾ: ਕਮਾਲ ਅਲੀ ਖਾਂ ਬਰਾਂਡ ਅੰਬੈਸਡਰ (ਡੀ.ਬੀ.ਜੀ.) ਮੁੱਖੀ ਅਥਲੈਟਿਕਸ ਵਿਭਾਗ ਐਨ.ਆਈ.ਐਸ. ਪਟਿਆਲਾ ਸਨ।
ਇਸ ਮੌਕੇ ਉਨ੍ਹਾ ਨੇ ਦੇਸ਼ ਭਗਤੀ ਧਰਮ ਦੀ ਮੂਲ ਭਾਵਨਾ ਅਤੇ ਮਾਨਵੱਤਾ ਜਿਹੇ ਸੰਕਲਪਾ ਨੂੰ ਹਿੰਦੂ, ਮੁਸਲਿਮ ਤੇ ਸਿੱਖ ਧਰਮ ਦੇ ਗ੍ਰ੍ਰੰਥਾਂ ਦੇ ਹਵਾਲੇ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਪੰਜਾਬ ਨੂੰ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੱਸਦਿਆਂ ਇਥੇ ਨਸ਼ਿਆਂ ਦੀ ਬਹੁਤਾਤ ਅਤੇ ਖੂਨ ਦੀ ਘਾਟ ਜਿਹੇ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ੇ ਤਿਆਗਣ, ਅੱਛੀ ਸਿਹਤ ਬਨਾਉਣ ਤੇ ਖੂਨ ਦਾਨ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਸਮਾਜ ਅਤੇ ਮਾਂ ਪਿਉ ਦੀ ਪ੍ਰਤੀ ਫਰਜ਼ਾਂ ਨੂੰ ਚੇਤੇ ਕਰਵਾਇਆ ਅਤੇ ਧੀਆਂ ਦੇ ਸਰਵ ਪੱਖੀ ਵਿਕਾਸ ਲਈ ਡੇਡੀਕੇਟਿਡ ਗਰੁੱਪ ਵਲੋ ਕੀਤੇ ਜਾਂਦੇ ਯੱਤਨਾਂ ਬਾਰੇ ਵੀ ਦੱਸਿਆ। ਇਸ ਸਮੇ ਗਰੁੱਪ ਦੇ ਮੁੱਖੀ ਡਾ: ਰਾਕੇਸ਼ ਵਰਮੀ ਨੇ ਖੂਨਦਾਨ ਦੀ ਮਹੱਤਤਾ ਤੇ ਚਾਨਣਾ ਪਾਇਆ। ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ: ਕੁਸਮ ਬਾਂਸਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ-ਆਇਆਂ ਕਹਿੰਦਿਆਂ ਕਾਲਜ ਵਲੋ ਮਾਨਵਤਾ ਦੀ ਭਲਾਈ ਲਈ ਕੀਤੇ ਜਾਂਦੇ ਕਾਰਜ਼ਾ ਬਾਰੇ ਵੀ ਦੱਸਿਆ।
ਇਸ ਸਮਾਗਮ ਵਿਚ ਡੇਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰੋਜੈਕਟ ਮੈਨੇਜ਼ਰ ਮੁਹੰਮਦ ਰਮਜ਼ਾਨ ਢਿਲੋਂ, ਵਿੱਤ ਸਕੱਤਰ ਸ਼੍ਰੀ ਵਿਕਾਸ ਗੋਇਲ, ਪੀ.ਆਰ.ਓ. ਸ਼੍ਰੀ ਫਕੀਰ ਚੰਦ ਮਿੱਤਲ ਤੋ ਇਲਾਵਾ ਕਾਲਜ ਸਟਾਫ ਵਿਚ ਡਾ: ਵਨੀਤਾ ਗਰਗ ਵਾਈਸ ਪ੍ਰਿੰਸੀਪਲ, ਸੀਨੀਅਰ ਪ੍ਰੋਫੇਸਰ ਪ੍ਰੋ: ਰਾਮ ਕੁਮਾਰ , ਡਾ: ਪੀ.ਐਸ. ਰੇਖੀ ਅਤੇ ਸਮੂਹ ਸਟਾਫ ਮੈਬਰਜ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿਚ ਡਾ: ਰਿਤੂ ਕਪੂਰ ਨੇ ਖੂਬਸੂਰਤ ਲਫਜ਼ਾਂ ਵਿਚ ਧੰਨਵਾਦੀ ਮਤਾ ਪੇਸ਼ ਕੀਤਾ। ਮੰਚ ਦਾ ਸੰਚਾਲਨ ਡਾ: ਵਨੀਤਾ ਗਰਗ ਜੀ ਵਲੋ ਬਾਖੂਬੀ ਕੀਤਾ ਗਿਆ।