ਰਜਨੀਸ਼ ਸਰੀਨ
ਨਵਾਂਸਹਿਰ 7 ਸਤੰਬਰ 2019 - ਸਕੂਲ ਅਧਿਆਪਕ ਸਿੱਖਿਆ ਸੁਧਾਰ ਮੁਹਿੰਮ ਨੂਮ ਸਫਲ ਬਣਾਉਣ ਵਿੱਚ ਅਤਟ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ ।ਇਹਨਾਂ ਸਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਕ੍ਰਿਸਨ ਕੁਮਾਰ ਅੱਜ ਕੇ.ਬੀ. ਰਿਜੋਰਟ ਬਲਾਚੌਰ ਵਿਖੇ ਜਿਲੇ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਜਿਲਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦੇ ਸਮੇਂ ਕੀਤਾ।ਇਸ ਮੌਕੇ ਉਹਨਾਂ ਕਿਹਾ ਕਿ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਹਿੱਤ ਕੀਤੇ ਜਾ ਰਹੇ ਉਤਸ਼ਾਹ ਭਰੇ ਉਪਰਾਲਿਆ ਸਦਕਾ ਸਰਕਾਰੀ ਪ੍ਰਤੀ ਲੋਕਾਂ ਦਾਰੁਝਾਨ ਵਿੱਚ ਦਿਨ ਬ ਦਿਨ ਵੱਧ ਰਿਹਾ ਹੈ ਇਸ ਦਾ ਅੰਦਾਜਾ ਇਸ ਸਾਲ ਆਏ ਬੋਰਡ ਪ੍ਰੀਖਿਆ ਦੇ ਨਤਜਿਆ ਅਤੇ ਸਰਕਾਰੀ ਸਕੁਲ਼ਾਂ ਵਿੱਚ ਇਸ ਵਿਦਿਅਕ ਸ਼ੈਸਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਏ ਵਾਧੇ ਤੋਂ ਲਗਾਇਆ ਜਾ ਸਕਦਾ ਹੈ।ਇਸ ਮੌਕੇ ਉਹਨਾਂ ਕਿਹਾ ਕਿ ਸਕੂਲਾਂ ਵਿੱਚ ਪੜਾਈ ਦੇ ਪੱਧਰ ਵਿੱਚ ਹੋਰ ਸੁਧਾਰ ਕਰਨ ਲਈ ਈ ਕੰਟੈਟ ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਪੜਾਈ ਸਰਲ , ਰੌਚਿਕ ਅਤੇ ਪ੍ਰਭਾਵਸ਼ਾਲੀ ਹੋ ਸਕੇ।
ਉਹਨਾਂ ਅੱਗੇ ਕਿਹਾ ਅਧਿਆਪਕਾਂ ਵਲੋਂ ਸਿੱਖਿਆ ਸੁਧਾਰ ਮੁਹਿੰਮ ਨੂੰ ਲੋਕ ਲਹਿਰ ਵਿੱਚ ਪ੍ਰਵਰਤਿਤ ਕਰਕੇ ਜਨ ਭਾਗੀਦਾਰੀ ਨਾਲ ਸਕੂਲ਼ਾਂ ਨੂਮ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਇਸ ਯੋਗਦਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।ਇਸ ਲਈ ਸਿੱਖਿਆ ਵਿਬਾਗ ਨੇ ਫੈਸਲਾ ਕੀਤਾ ਹੈ ਕਿ ਜਿਹਂਾਂ ਅਧਿਆਪਕਾਂ ਦੇ ਇਸ ਵਰ੍ਹੇ ਦਸਵੀ ਤੇ ਬਰਾਵੀਂ ਜਮਾਤ ਦੇ 100 ਫੀਸਦੀ ਨਤੀਜੇ ਹਨ ਅਤੇ ਜੋ ਅਧਿਆਪਕ ਲੋਕਾਂ ਨੂੰ ਪ੍ਰੇਰਿਤ ਕਰਕੇ ਸਰਕਾਰੀ ਸਕੂਲਾਂ ਦੀ ਦਿੱਖ ਬਦਲਣ ਅਤੇ ਗੁਣਾਤਮਿਕ ਸਿੱਖਿਆ ਲਈ ਆਪਣਾ ਯੋਗਦਾਨ ਪਾ ਰਹੇ ਹਨ ਉਹਨਾਂ ਨੂੰ ਜਿਲਾ ਪੱਧਰੀ ਸਮਾਗਮ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਹੈ। । ਅੱਜ ਕਰਵਾਏ ਜਿਲਾ ਪੱਧਰੀ ਸਮਾਗਮ ਦੌਰਾਨ ਜਿਲੇ 792 ਅਧਿਆਪਕਾਂ ਨੂੰ 100 ਫੀਸਦੀ ਨਤੀਜਾ ਤੇ ਸਕੂਲਾਂ ਦੀ ਦਿੱਖ ਬਦਲਣ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਵਲੋਂ ਕੀਤਾ ਗਿਆ।ਇਸ ਸਮਾਗਮ ਦੌਰਾਨ ਕ੍ਰਿਸਨ ਕੁਮਾਰ ਦੀ ਵਿੱਲਖਣਤਾ ਸਾਹਮਣੇ ਆਈ ਕਿ ਸਿੱਖਿਆ ਸਕੱਤਰ ਅਧਿਆਪਕਾਂ ਦੇ ਸਨਮਾਨ ਲਈ ਇਸ ਕਦਰ ਸੁਹਿਰਦ ਹਨ ਇਸ ਗੱਲ ਦਾ ਅੰਦਾਜਾ ਇਸ ਤੋਂ ਭਲੀ ਭਾਂਤੀ ਲਗਾਇਆ ਜਾ ਸਕਦਾ ਹੈ ਕਿ ਜੋ ਅਧਿਆਪਕ ਸਰੀਰਕ ਤੌਰ ਤੇ ਠੀਕ ਨਹੀਂ ਸਨ ਤੇ ਮੰਚ ਤੇ ਨਹੀਂ ਆ ਸਕਦੇ ਸਨ ਉਹਨਾਂ ਦਾ ਸਨਮਾਨ ਸਿੱਖਿਆ ਸਕੱਤਰ ਵਲੋਂ ਉਹਨਾਂ ਦੀਆ ਸੀਟਾ ਤੇ ਜਾ ਕੇ ਕੀਤਾ।
ਇਸ ਮੌਕੇ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ, ਹਰਚਰਨ ਸਿੰਘ ਜਿਲਾ ਸਿੱਖਿਆ ਅਫਸ਼ਰ(ਸੈ.ਸਿ), ਸਤਿੰਦਰ ਬੀਰ ਸਿੰਘ ਜਿਲਾ ਸਿੱਖਿਆ ਅਫਸਰ(ਐਲੀ.ਸਿ), ਛੋਟੂ ਰਾਮ ਉਪ ਜਿਲਾ ਸਿੱਖਿਆ ਅਫਸਰ, ਅਮਰੀਕ ਸਿੰਘ ਪ੍ਰਿੰਸੀਪਲ, ਅਮਰਜੀਤ ਸਿੰਘ ਏ.ਐਸ.ਪੀ.ਡੀ,ਸਤਨਾਮ ਸਿੰਘ ਮੁੱਖ ਦਫਤਰ, ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ, ਰਜਨੀਤ ਸਿੰਘ ਡੀ.ਐਸ.ਐਮ, ਵਰਿੰਦਰ ਸਿੰਘ ਬੰਗਾ ਡੀ.ਐਮ ਅੰਗਰੇਜੀ, ਜਤਿੰਦਰ ਕੁਮਾਰ ਡੀ.ਐਮ ਹਿਸਾਬ, ਨਰੇਸ਼ ਭਰਿਗੂ ਡੀ.ਐਮ ਸਾਇੰਸ,ਪ੍ਰਮੋਦ ਭਾਰਤੀ ਜਿਲਾ ਸਿੱਖਿਆ ਸੁਧਾਰ ਟੀੰ, ਵਿਨੇ ਕੁਮਾਰ ਜਿਲਾ ਸਿੱਖਿਆ ਸੁਧਾਰ ਟੀਮ,ਸਤਨਾਮ ਸਿੰਘ ਜਿਲਾ ਕੌਆਡੀਨੇਟਰ , ਨੀਲ ਕਮਲ ਸਹਾਇਕ ਜਿਲਾ ਕੋਆਡੀ ਨੇਟਰ, ਬਲਜਿੰਦਰ ਸਿੰਘ ਵਿਰਕ ਸਹਾਇਕ ਕੋਆਡੀ ਨੇਟਰ ,,ਰਵਿੰਦਰ ਸੂਰਾਪੁਰੀ ਸਹਾਇਕ ਕੋਆਡੀਨੇਟਰ ਸਮਾਰਟ ਸਕੂਲਆਦਿ ਸਮੇਤ ਸਮੂਹ ਅਧਿਆਪਕ, ਹਾਜਰ ਸਨ।