ਸੀਜੀਸੀ ਦੇ ਵਿਿਦਆਰਥੀਆਂ ਨੇ 19 ਤਮਗਿਆਂ ਤੇ ਕੀਤਾ ਕਬਜ਼ਾ
ਐਸ.ਏ.ਐਸ. ਨਗਰ 12 ਸਤੰਬਰ 2019: ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਦੇ ਵਿਿਦਆਰਥੀਆਂ ਵੱਲੋਂ ਚੰਡੀਗੜ੍ਹ ਸਟੇਟ ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾਵਾਂ) ਵਿੱਚ ਹਿੱਸਾ ਲਿਆ ਗਿਆ। ਇਸ ਮੁਕਾਬਲੇ ਦੌਰਾਨ ਸੀਜੀਸੀ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ, 8 ਚਾਂਦੀ ਅਤੇ 7 ਕਾਂਸੀ ਸਣੇ 19 ਤਮਗਿਆਂ ਤੇ ਕਬਜ਼ਾ ਕੀਤਾ।ਇਸ ਚੈਂਪੀਅਨਸ਼ਿਪ ਦਾ ਆਯੋਜਨ ਚੰਡੀਗੜ੍ਹ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਕੇਡੀਐਸ ਨਾਗਰਾ ਵੱਲੋਂ ਕਰਵਾਇਆ ਗਿਆ।ਪਾਵਰਲਿਫਟਿੰਗ ਵਿੱਚ ਪੁਰਸ਼ਾਂ ਦੀ ਜੂਨੀਅਨ ਕੈਟੇਗਰੀ ਵਿੱਚ ਭਾਰ ਦੀਆਂ ਛੇ ਵੱਖ ਵੱਖ ਕੈਟੇਗਰੀਆਂ ਵਿੱਚ ਸਕਾਊਟ, ਬੈਂਚ ਪੈ੍ਰਸ ਅਤੇ ਡੈੱਡ ਲਿਫਟ ਆਦਿ ਸ਼ਾਮਲ ਸਨ।ਇਸ ਮੁਕਾਬਲੇ ਵਿੱਚ ਵੱਖ ਵੱਖ ਕਾਲਜਾਂ, ਵੇਟਲਿਫਟਿੰਗ ਕੇਂਦਰਾਂ ਅਤੇ ਕਲੱਬਾਂ ਤੋਂ ਆਏ 85 ਦੇ ਕਰੀਬ ਪਾਵਰ ਲਿਫਟਿੰਗ ਵਾਲਿਆਂ ਨੇ ਹਿੱਸਾ ਲਿਆ। ਇਸ ਦੌਰਾਨ ਸੀਜੀਸੀ ਦੇ ਇੰਜੀਨਿਅਰਿੰਗ ਦੇ ਵਿਿਦਆਰਥੀ ਅਨੰਤ ਸ਼ਰਮਾ ਨੇ 59 ਕਿਲੋਗ੍ਰਾਮ ਕੈਟੇਗਰੀ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਜਦ ਕਿ ਹਰਸ਼ ਚੁੱਗ ਨੇ 74 ਕਿਲੋਗ੍ਰਾਮ ਅਤੇ ਮਾਨਿਕ ਕੁਮਾਰ ਨੇ 83 ਕਿਲੋਗ੍ਰਾਮ ਕੈਟੇਗਰੀ ਵਿੱਚ ਪਹਿਲੇ ਸਥਾਨ ਤੇ ਕਬਜ਼ਾ ਕੀਤਾ।
ਮਹਿਲਾਵਾਂ ਦੀ ਪਾਵਰਲਿਫਟਿੰਗ ਕੈਟੇਗਰੀ ਵਿੱਚ ਸੀਜੀਸੀ ਲਾਂਡਰਾ ਦੀ ਐਮਬੀਏ ਦੀ ਵਿਿਦਆਰਥਣ ਜੋਤੀ ਨੇ 49 ਕਿਲੋਗ੍ਰਾਮ ਕੈਟੇਗਰੀ ਵਿੱਚ ਇੱਕ ਚਾਂਦੀ ਦਾ ਤਮਗਾ, ਸ਼ਾਲੀਕਾ ਅਤੇ ਸੇਆ ਦੁਬੇ ਨੇ ਕ੍ਰਮਵਾਰ 71 ਕਿਲੋਗ੍ਰਾਮ, 81 ਕਿਲੋਗ੍ਰਾਮ ਕੈਟੇਗਰੀ ਵਿੱਚ ਦੋ ਕਾਂਸੀ ਦੇ ਤਗਮੇ ਹਾਸਲ ਕੀਤੇ।
ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਵੇਟਲਿਫਟਿੰਗ ਵਾਲਿਆਂ ਵਿੱਚੋਂ ਸੀਜੀਸੀ ਲਾਂਡਰਾ ਦੇ 7 ਪੁਰਸ਼ ਅਤੇ 3 ਮਹਿਲਾਵਾਂ ਨੇ ਹਿੱਸਾ ਲਿਆ।ਅਭਿਸ਼ੇਕ ਕੁਮਾਰ ਅਤੇ ਦਿਵਅੰਸ਼ ਭਾਰਦਵਾਜ ਨੇ 81 ਕਿਲੋਗ੍ਰਾਮ ਕੈਟੇਗਰੀ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ।ਚੰਡੀਗੜ੍ਹ ਬਿਜਨਬ ਸਕੂਲ ਆਫ ਐਡਮਨਿਸਟੇ੍ਰਸ਼ਨ ਦੀ ਜੋਤੀ ਨੇ 49 ਕਿਲੋਗ੍ਰਾਮ ਕੈਟੇਗਰੀ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਅਦਾਰੇ ਦਾ ਨਾਮ ਰੌਸ਼ਨ ਕੀਤਾ।
ਸੀਜੀਸੀ ਲਾਂਡਰਾ ਦੇ ਚੇਅਰਮੈਨ ਸ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਜੇਤੂ ਵਿਿਦਆਰਥੀਆਂ ਨੂੰ ਚੈਂਪੀਅਨਸ਼ਿਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ ਅਤੇ ਨਾਲ ਹੀ ਬੱਚੇ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦੀ ਮਹੱਤਤਾ ਬਾਰੇ ਦਸਦਿਆਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਰੁਝਾਨ ਬਣਾਉਣ ਲਈ ਪ੍ਰੇਰਿਆ।