ਚੰਡੀਗੜ੍ਹ, 16 ਸਤੰਬਰ 2019 - ਆਲ ਇੰਡੀਆ ਫੈਡਰੇਸ਼ਨ ਆਫ ਟੀਚਰਜ਼ ਸੰਗਠਨ ਵਲੋਂ “ਕਰੇਡੀਬਿਲਟੀ ਅਤੇ ਚੇਲੰਨਜ਼ ਆਫ ਐਜੁਕੇਸਨ ਸਿਸਟਮ ਇੰਨ ਭਾਰਤ” ਨਵੰਬਰ ਮਹੀਨੇ ਵਿੱਚ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਰਾਸਟਰੀ ਪੱਧਰ ਦੀ ਕੰਨਵੈਸਨ ਕਰਵਾਈ ਜਾ ਰਹੀ ਹੈ।ਇਸ ਸਬੰਧੀ ਆਲ ਇੰਡੀਆ ਫੈਡਰੇਸਨ ਆਫ ਟੀਚਰਜ਼ ਸੰਗਠਨ ਦੇ ਪ੍ਰਧਾਨ ਡਾ.ਅਸ਼ਵਨੀ ਕੁਮਾਰ ਸ਼ਿਮਲਾ,ਹਾਕਮ ਸਿੰਘ ਵਾਲੀਆ ਸੂਬਾ ਪ੍ਰਧਾਨ,ਜਸਵੀਰ ਸਿੰਘ ਗੋਸਲ ਜਿਲ੍ਹਾ ਪ੍ਰਧਾਨ ਗੋਰਮਿੰਟ ਸਕੂਲ਼ ਲੈਕਚਰਾਰ ਯੂਨੀਅਨ ਮੁਹਾਲੀ ਅਤੇ ਹੋਰ ਅਹੁੰਦੇਦਾਰਾਂ ਦੀ ਮੀਟਿੰਗ ਮੁਹਾਲੀ ਵਿਖੇ ਹੋਈ ।ਡਾ. ਅਸ਼ਵਨੀ ਕੁਮਾਰ ਨੇ ਦੱਸਿਆਂ ਕਿ ਭਾਰਤ ਦੈੇ 27 ਸਟੇਟਾਂ ਦੇ ਡੇਲੀਗੇਟ ਭਾਗ ਲੇਣਗੇ।
ਇਸ ਕੰਨਵੈਸਨ ਦਾ ਮੁੱਖ ਉਦੇਸ ਗੁਣਾਤਮਿਕ ਸਿਖਿਆ ਨੂੰ ਸੁਧਾਰਣ ਲਈ ਅਧਿਆਪਕ ਦੀ ਭੂਮਿਕਾਂ ,ਨਵੀਂ ਸਿਖਿਆ ਨੀਤੀ ਦਾ ਵਿਸਲੇਸ਼ਨ,ਅਧੁਨਿਕ ਸਿਖਿਆ ਵਿੱਚ ਲੌੜ ਅਨੁਸਾਰ ਨਵੇਂ ਸਲੇਬਸ ਜੋੜਨਾ,ਅਤੇ ਵਾਧੂ ਸਲੇਬਸ ਨੂੰ ਹਟਾਉਣਾ,ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ,ਨਸ਼ਿਆਂ ਪ੍ਰਤੀ ਸਵੇਦਨਾ,ਵਾਤਾਵਰਨ ਨੂੰ ਦੂਸਤ ਹੋਣ ਤੋਂ ਬਚਾਉਣਾ,ਆਪਨੇ ਦੇਸ਼ ਪ੍ਰਤੀ ਪਿਆਰ ,ਸਭਿਆਚਰਕ ਸਾਂਝ ਪੈਦਾ ਕਰਨਾ ਹੈ।ਇਸ ਕੰਨਵੈਸਨ ਵਿੱਚ ਸਿਖਿਆ ਮੰਤਰੀ ਪੰਜਾਬ,ਵੱਖ-ਵੱਖ ਯੁਨੀਵਰਸਟੀਆਂ ਦੇ ਉਪ ਕੁਲਪਤੀ,ਉਘੇ ਸਿਖਿਆ ਸ਼ਾਸਤਰੀ ਨੂੰ ਸ਼ਾਮਲ ਕਰਾਉਣ ਬੇਨਤੀ ਕੀਤੀ ਜਾਵੇਗੀ ।ਇਸ ਮੌਕੇ ਸੋਵੀਨੀਅਰ ਜਾਰੀ ਕੀਤਾ ਜਾਵੇਗਾ ਜੋਕਿ ਭਾਰਤ ਦੇ 27 ਸਟੇਟਾਂ ਅਤੇ 50 ਹਜਾਰ ਵਿਦਿਆਂਰਥੀਆਂ ਅਤੇ ਅਧਿਆਪਕਾਂ ਪਹੁਚਾਉਣ ਦੀ ਕੌਸ਼ਿਸ ਕੀਤੀ ਜਾਵੇਗੀ।ਸੂਬਾ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲਗਭਗ 100 ਲੈਕਚਰਾਰਜ਼ ਅਤੇ ਚੰਡੀਗੜ੍ਹ 20 ਲੈਕਚਰਾਰਜ਼ ਭਾਗ ਲੈਣਗੇ।ਇਸ ਦੀ ਜਾਣਕਾਰੀ ਦਿਦਿਆ ਜਸਵੀਰ ਸਿੰਘ ਗੋਸਲ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਡੇਲ਼ੀਗੇਟਾ ਦੇ ਠਹਿਣ ਦੇ ਪ੍ਰਬੰਧ ਕਰ ਲਏ ਹਨ।ਇਸ ਮੋਕੇ ਡਾ.ਅਸ਼ਮਨੀ ਕੁਮਾਰ,ਡਾ.ਰਵਿੰਦਰ ਰਾਠੌੜ,ਡਾ.ਅਕਸ਼ਾਤ ਠਾਕੁਰ,ਡਾ.ਸਨਦੀਪ ,ਜਤਿੰਦਰ ਕੁਮਾਰ,ਹਾਕਮ ਸਿੰਘ ਜਸਵੀਰ ਸਿੰਘ ਗੋਸਲ,ਸਮਿੰਦਰ ਸਿੰਘ ਪ੍ਰਧਾਨ ਚੰਡੀਗੜ੍ਹ,ਡਾ.ਭੁਪਿੰਦਰ ਪਾਲ ਮੁਹਾਲੀ ,ਦਲਜੀਤ ਸਿੰਘ ਅਤੇ ਰਣਬੀਰ ਸ਼ਿੰਘ ਹਾਜਰ ਸਨ।