ਬਰਨਾਲਾ, 21 ਸਤੰਬਰ 2019 - ਅੱਜ ਪਿੰਡ ਬਰਨਾਲਾ ਜ਼ਿਲਾ ਮਾਨਸਾ ਦੇ ਮਿਡਲ ਸਕੂਲ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਕੈਂਪ ਲਗਾਇਆ ਗਿਆ। ਜੋ ਕਿ ਮਾਨਯੋਗ ਜ਼ਿਲਾ ਅਤੇ ਸੈਂਸਨ ਜੱਜ ਮਾਨਸਾ ਜੀ ਦੇ ਹੁਕਮਾਂ ਅਨੁਸਾਰ ਅਤੇ ਸ੍ਰੀ ਅਮਨਦੀਪ ਸਿੰਘ ਜੱਜ ਸਾਹਿਬ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਜੀ ਦੀ ਯੋਗ ਅਗਵਾਈ ਸਦਕਾ ਮਿਡਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਸ੍ਰੀ ਅੰਗਰੇਜ਼ ਸਿੰਘ ਕਲੇਰ ਐਡਵੋਕੇਟ ਨੇ ਦਿੱਤੀ ਜਿਸ ਵਿੱਚ ਲੋਕ ਅਦਾਲਤਾਂ ਬਾਰੇ,ਵਿਦਿਆਰਥੀ ਵਰਗ ਨੂੰ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ, ਮਾਤਾ-ਪਿਤਾ ਸੀਨੀਅਰ ਸਿਟੀਜ਼ਨ ਦੀ ਦੇਖਭਾਲ ਤੇ ਭਲਾਈ ਸਬੰਧੀ ਕਾਨੂੰਨ ਬਾਰੇ,ਬਜੁਰਗਾਂ ਲਈ ਮੈਡੀਕਲ ਸੇਵਾਵਾਂ, ਸੰਪਤੀ ਦੇ ਨੁਕਸਾਨ ਦੀ ਪੂਰਤੀ ਬਾਰੇ,ਬੱਚਿਆਂ ਅਤੇ ਔਰਤਾਂ ਦੀ ਸਾਂਭ ਸੰਭਾਲ ਬਾਰੇ, ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਪ੍ਰੋਗਰਾਮ ਵਿੱਚ ਸਰਬਜੀਤ ਕੌਰ ਪੈਰਾ ਲੀਗਲ ਵਲੰਟੀਅਰ ਪਿੰਡ ਬਰਨਾਲਾ ਨੇ ਪ੍ਰੋਗਰਾਮ ਬਾਰੇ ਅਧਿਆਪਕਾਂ ਨਾਲ ਸੰਪਰਕ ਕਰਕੇ ਵਧੀਆ ਢੰਗ ਨਾਲ ਪ੍ਰਬੰਧ ਕੀਤਾ ਗਿਆ। ਆਪਣੇ ਵਿਚਾਰ ਪੇਸ਼ ਕਰਕੇ ਬੱਚਿਆਂ ਨੂੰ ਕਾਨੂੰਨੀ ਜਾਣਕਾਰੀ ਪ੍ਰਦਾਨ ਕੀਤੀ ਗਈ। ਪਿੰਡ ਬਰਨਾਲਾ ਵਿਖੇ ਇੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਇੱਕ ਮੁਫ਼ਤ ਹੈਲਪ ਡੈਸਕ ਖੋਲ੍ਹਿਆ ਗਿਆ ਇਸ ਸਮੇਂ ਸਮੂਹ ਗਰਾਂਮ ਪੰਚਾਇਤ ਸਰਪੰਚ ਸ੍ਰੀ ਜੱਗਾ ਸਿੰਘ ਅਤੇ ਮੈਂਬਰ ਪੰਚਾਇਤ ਹਾਜ਼ਰ ਹੋਏ।
ਮੌਕੇ ਤੇ ਮੁੱਖ ਅਧਿਆਪਕ ਮੈਡਮ ਪੂਜਾ ਰਾਣੀ, ਮੈਡਮ ਆਰਤੀ ਬਾਂਸਲ, ਮੈਡਮ ਰੇਨੂੰ,ਮੈਡਮ ਨਿਰਮਲਾ ਰਾਣੀ ਪੰਜਾਬੀ ਟੀਚਰ,ਰਾਜਦੀਪ ਸਿੰਘ ਅਧਿਆਪਕ,ਸੰਦੀਪ ਕੁਮਾਰ ਆਰਟ ਐਂਡ ਕਰਾਫਟ ਟੀਚਰ,ਸੁਖਪਾਲ ਕੌਰ,ਵੀਰਪਾਲ ਕੌਰ, ਪਿੰਡ ਦੇ ਸਰਪੰਚ ਸ੍ਰੀ ਜੱਗਾ ਸਿੰਘ, ਮੈਂਬਰ ਪੰਚਾਇਤ ਰਾਜਵੀਰ ਸਿੰਘ,ਬੱਗੜ ਸਿੰਘ ਮੈਂਬਰ,ਕੁਲਦੀਪ ਸਿੰਘ ਮੈਂਬਰ ਪੰਚਾਇਤ,ਬੀਰਬਲ ਸਿੰਘ ਪੰਚ,ਬਿੱਲੂ ਸਿੰਘ ਮਾਨ,ਗੋਗੀ ਭੋਜੀਆ, ਗੁਰਸੇਵਕ ਸਿੰਘ ਸਾਬਕਾ ਮੈਂਬਰ ਪੰਚਾਇਤ ਆਦਿ ਸ਼ਾਮਲ ਹੋਏ।ਇਸ ਮੌਕੇ ਤੇ ਸਕੂਲ ਦੇ ਸਟਾਫ ਅਤੇ ਗਰਾਂਮ ਪੰਚਾਇਤ ਪਿੰਡ ਬਰਨਾਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਜ਼ਿਲ੍ਹਾ ਕਾਨੂੰਨੀ ਅਥਾਰਟੀ ਮਾਨਸਾ ਦੀ ਟੀਮ ਨੂੰ ਜੀ ਆਇਆਂ ਨੂੰ ਆਖਿਆ ਅਤੇ ਧੰਨਵਾਦ ਕੀਤਾ ਕਿ ਬਹੁਤ ਚੰਗੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ ਗਈ।ਜਿਸ ਨਾਲ ਬੱਚਿਆਂ ਦੇ ਗਿਆਨ ਵਿੱਚ ਚੋਖਾ ਵਾਧਾ ਹੋਇਆ ਹੈ।