ਐਰੋਸਪੇਸ ਖੇਤਰ ਵਿੱਚ ਪ੍ਰਾਜੈਕਟਾਂ ਦੀਆਂ ਬਾਰੀਕੀਆਂ ਨੂੰ ਸਮਝਣਾ ਮਹੱਤਵਪੂਰਣ: ਸਾਬਕਾ ਏਅਰਮਾਰਸ਼ਲ ਸੁਖਚੈਨ ਸਿੰਘ
ਅਜੋਕੇ ਸਮੇਂ 'ਚ ਐਰੋਸਪੇਸ ਖੇਤਰ ਆਧੁਨਿਕ ਤਕਨੀਕਾਂ ਦੇ ਚਲਦੇ ਚਣੌਤੀ ਭਰਿਆ ਹੈ, ਜਿਸ ਦੇ ਅੰਤਰਗਤ ਖੇਤਰ ਦੇ ਪ੍ਰਾਜੈਕਟਾਂ, ਸਾਧਨਾਂ ਦਾ ਢਾਂਚਾਂ ਅਤੇ ਉਨ•ਾਂ ਦੀਆਂ ਬਾਰੀਕੀਆਂ ਨੂੰ ਚੰਗੀ ਤਰ•ਾਂ ਸਮਝਣਾ ਮਹੱਤਵਪੂਰਣ ਸਥਾਨ ਰੱਖਦਾ ਹੈ, ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਏਅਰਮਾਰਸ਼ਲ ਸੁਖਚੈਨ ਸਿੰਘ ਨੇ ਚੰਡੀਗੜ• ਯੂਨੀਵਰਸਿਟੀ ਘੜੂੰਆਂ ਵਿਖੇ ਐਰੋਸਪੇਸ ਇੰਜੀਨੀਅਰਿੰਗ ਵਿਭਾਗ ਵੱਲੋਂ ਉੱਤਰ ਭਾਰਤ ਦੇ ਪਹਿਲੇ ਐਰੋਸਪੇਸ ਇੰਜੀਨੀਅਰਿੰਗ ਕੰਪੀਟੀਸ਼ਨ 'ਸਪੇਸਫ਼ੀਲੀਆ-2019' ਪ੍ਰੋਗਰਾਮ ਦੇ ਆਗ਼ਾਜ਼ ਸਮਾਗਮ ਦੌਰਾਨ ਕੀਤਾ। ਐਰੋਸਪੇਸ ਇੰਜੀਨੀਅਰਿੰਗ ਦੇ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਏਅਰ ਸ਼ੋਅ, ਪੇਪਰ ਪ੍ਰੈਜ਼ੇਟੇਸ਼ਨ, ਪ੍ਰਾਜੈਕਟ ਮਾਡਲ ਪ੍ਰਦਰਸ਼ਨੀ ਅਤੇ ਐਰੋਸਪੇਸ ਨਾਲ ਸਬੰਧਤ ਹੋਰ ਮੁਕਾਬਲੇ ਕਰਵਾਏ ਜਾਣਗੇ। ਜਿਸ ਦੌਰਾਨ ਦੇਸ਼ ਦੀਆਂ ਵੱਖ ਵੱਖ 32 ਸਿੱਖਿਅਕ ਸੰਸਥਾਵਾਂ ਤੋਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਮੁਕਾਬਲਿਆਂ 'ਚ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਐਰੋਸਪੇਸ ਇੰਜੀਨੀਅਰਿੰਗ ਖੇਤਰ ਵਿੱਚ ਆਧੁਨਿਕ ਖੋਜਾਂ, ਤਕਨੀਕਾਂ ਬਾਰੇ ਜਾਣੂ ਕਰਵਾਉਣ ਲਈ ਐਰੋਸਪੇਸ ਇੰਜੀਨਅਰਿੰਗ ਰਿਸਰਚ ਵਿਸ਼ੇ 'ਤੇ ਨੈਸ਼ਨਲ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਦਘਾਟਨੀ ਸਮਾਗਮ ਦੌਰਾਨ ਸਾਬਕਾ ਏਅਰਮਾਰਸ਼ਲ ਸੁਖਚੈਨ ਸਿੰਘ ਏਵੀਐਸਐਮ (ਵਸ਼ਿਸ਼ਟ ਸੇਵਾ ਤਮਗ਼ਾ ਜੇਤੂ) ਇੰਡੀਅਨ ਏਅਰ ਫੋਰਸ ਦਾ ਸਵਾਗਤ ਸ੍ਰੀ ਬੀਐਸ ਸੋਈ ਪ੍ਰੋ-ਵਾਈਸ ਚਾਂਸਲਰ ਚੰਡੀਗੜ• ਯੂਨੀਵਰਸਿਟੀ, ਡਾ. ਧਰਮਹਿੰਦਰ ਸਿੰਘ ਚੰਦ ਐਰੋਸਪੇਸ ਵਿਭਾਗ ਮੁੱਖੀ, ਸ੍ਰੀ ਪੂਨਮਾ ਕਿਸ਼ਨ ਅਸਿਸਟੈਂਟ ਪ੍ਰੋਫ਼ੈਸਰ ਵੱਲੋਂ ਕੀਤਾ ਗਿਆ।
ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸਾਬਕਾ ਏਅਰਮਾਰਸ਼ਨ ਸੁਖਚੈਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਹੋਰ ਅਦਾਰਿਆਂ ਵਿੱਚ ਤਕਨੀਕੀ ਯੁੱਗ ਦੀ ਤਰਜਮਾਨੀ ਕਰਦੇ ਸੈਮੀਨਾਰਾਂ, ਮੁਕਾਬਿਲਆਂ ਦੌਰਾਨ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਟਕਨਾਲੋਜੀ, ਰਿਸਰਚ, ਆਧੁਨਿਕਤਾ ਆਦਿ ਖੇਤਰ ਵਿੱਚ ਚਣੌਤੀ ਭਰੇ ਜ਼ਿੰਦਗੀ ਦੇ ਪੜਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਸੂਝ ਤੇ ਦਿਸ਼ਾ ਮਿਲਦੀ ਹੈ। ਅੱਜ ਦੇਸ਼ ਦੇ ਵਿਗਿਆਨੀਆਂ ਦਾ ਮੁੱਖ ਉਦੇਸ਼ ਐਰੋਸਪੇਸ ਸਾਇੰਸ ਖੇਤਰ ਵਿੱਚ ਆਧੁਨਿਕ ਤਕਨੀਕਾਂ ਦਾ ਵਿਕਾਸ ਕਰਨਾ ਹੈ ਤਾਂ ਜੋ ਵੱਖ ਵੱਖ ਖੇਤਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਐਰੋਸਪੇਸ ਇੱਕ ਅਜਿਹਾ ਖੇਤਰ ਵਿੱਚ ਜਿਸ ਵਿੱਚ ਹਰ ਪਲ ਕੀਮਤੀ ਅਤੇ ਚਣੌਤੀ ਭਰਿਆ ਹੈ। ਉਨ•ਾਂ ਕਿਹਾ ਕਿ ਮੁਨੱਖੀ ਵਸੀਲਿਆਂ ਦੀ ਸਹੀ ਵਰਤੋਂ ਲਈ ਸਕਿੱਲ ਭਰਪੂਰ ਤਕਨਾਲੋਜੀ ਨੂੰ ਅਪਣਾਉਣਾ ਸਮੇਂ ਦੀ ਵੱਡੀ ਲੋੜ ਹੈ।
ਇਸ ਦੌਰਾਨ ਪਹਿਲੇ ਦਿਨ ਵਿਦਿਆਰਥੀਆਂ ਵੱਲੋਂ ਐਰੋਸਪੇਸ ਖੇਤਰ ਨਾਲ ਸਬੰਧਿਤ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਦੋਰਾਨ ਸੂਬੇ ਦੇ ਹੋਰਨਾਂ ਸਿੱਖਿਅਕ ਸੰਸਥਾਵਾਂ ਤੋਂ ਵੀ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿਚ ਸ਼ਮੂਲੀਅਤ ਕਰਦਿਆਂ ਜਾਣਕਾਰੀ ਪ੍ਰਾਪਤ ਕੀਤੀ। ਇਸ ਪ੍ਰਦਰਸ਼ਨ ਦੌਰਾਨ ਚੰਡੀਗੜ• ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੁੱਲ 63 ਮਾਡਲਾਂ, ਪ੍ਰਾਜੈਕਟਾਂ ਦੀ ਪ੍ਰਦਰਸ਼ਿਤ ਕੀਤੇ।ਜਿਸ ਵਿੱਚ ਆਰਸੀ ਏਅਰਕ੍ਰਾਫ਼ਟ, ਮਿੱਗ 21 ਮਾਡਲ, ਸਪੇਸ ਸਟੇਸ਼ਨ ਮਾਡਲ, ਫ਼ੋਰਸ ਸਤੁੰਲਨ ਮਾਡਲ, ਲਿਫ਼ਟ ਜਨੇਰੇਸ਼ਨ ਏਅਰ ਗੁਬਾਰੇ, ਮਲਟੀ ਰੋਲ ਫਾਈਟਰ, ਰਾਕੇਟ ਬੁੱਗੀ ਮਕੈਨੀਕਲ ਮਾਡਲ, ਏਅਰ ਐਂਬੂਲੈਂਸਾਂ, ਫਾਈਟਰ ਏਅਰਕ੍ਰਾਫ਼ਟ, ਏਅਰ ਟੈਕਸੀ, ਮਿਲਟਰੀ ਕਾਰਗੋ, 20 ਸੀਟਰ ਏਅਰਕ੍ਰਾਫ਼ਟ ਅਤੇ ਬਿਜ਼ਨੈਸ ਜੈਟ ਪ੍ਰਾਜੈਕਟਾਂ ਦੀ ਪੇਸ਼ਕਾਰੀ ਕੀਤੀ ਗਈ। ਜਿਨ•ਾਂ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਏਅਰ ਮਾਰਸ਼ਲ ਸੁਖਚੈਨ ਸਿੰਘ ਨੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਚੰਡੀਗੜ• ਯੂਨੀਵਰਸਿਟੀ ਦੇ ਵਿਦਿਅਰਾਥੀਆਂ ਵੱਲੋਂ ਵਰਲਡ ਗਿਨੀਜ਼ ਬੁੱਕ ਆਫ਼ ਰਿਕਾਰਡ ਵੱਲ ਅਹਿਮ ਪੁਲਾਂਘ ਪੁਟਦਿਆਂ 900 ਪਲਾਸਟਿਕ ਬੋਤਲਾਂ ਤੋਂ ਤਿਆਰ ਦੁਨੀਆਂ ਦੇ ਸੱਭ ਤੋਂ ਵੱਡੇ 5 ਮੀਟਰ ਉਚੇ ਅਤੇ 50.5 ਸੈਂਟੀਮੀਟਰ ਘੇਰੇ ਦਾ ਆਕਾਰ ਦੇ ਹਾਈਡ੍ਰੋ ਵਾਟਰ ਰਾਕੇਟ ਲਾਂਚ ਕੀਤਾ ਗਿਆ।
ਸਪੇਸਫੀਲੀਆ ਦੇ ਦੂਜੇ ਦਿਨ ਵਿਦਿਆਰਥੀਆਂ ਦੇ ਪੇਪਰ ਪ੍ਰੈਜੈਟੇਸ਼ਨ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਵਿਦਿਆਰਥੀਆਂ ਦੀਆਂ 4 ਮੈਂਬਰੀ, ਕੁੱਲ 20 ਟੀਮਾਂ ਨੇ ਮੁਕਾਬਲਿਆਂ 'ਚ ਹਿੱਸਾ ਲਿਆ।ਇਸ ਦੋਰਾਨ 25 ਵਿਦਿਆਰਥੀਆਂ ਬਾਹਰਲੀਆਂ ਸਿੱਖਿਅਕ ਸੰਸਥਾਵਾਂ ਅਤੇ 55 ਵਿਦਿਆਰਥੀ ਚੰਡੀਗੜ• ਯੂਨੀਵਰਸਿਟੀ ਨਾਲ ਸੰਬੰਧਿਤ ਸਨ। ਇਨ•ਾਂ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਕੇਸੀਜੀ ਕਾਲਜ ਆਫ਼ ਟਕਨਾਲੋਜੀ ਚੇਨੱਈ ਦੇ ਵਿਦਿਆਰਥੀ ਵਾਇੰਕਾਟ੍ਰੇਮਨਨ, ਦੂਜਾ ਸਥਾਨ ਬੀਐਸ ਅਬਦੁਰ ਰਹਿਮਾਨ ਇੰਸਟੀਚਿਊਟ ਦੇ ਵਿਦਿਆਰਥੀ ਕਾਰਥੀਕੇ ਅਤੇ ਤੀਜਾ ਸਥਾਨ ਤਾਮਿਲਨਾਡੂ ਕਾਲਜ ਦੇ ਵਿਦਿਆਰਥੀ ਲੋਕੇਸ਼ ਨੇ ਪ੍ਰਾਪਤ ਕੀਤਾ। ਇਸ ਦੌਰਾਨ ਜੱਜਾਂ ਦੀ ਭੂਮਿਕਾ ਡਾ. ਸੁਧੀਰ ਜੋਸ਼ੀ ਯੂਪੀਈਐਸ ਯੂਨੀਵਰਸਿਟੀ ਦੇਹਰਾਦੂਨ ਐਰੋਸਪੇਸ ਵਿਭਾਗ ਮੁਖੀ, ਡਾ. ਨੀਰਜ ਬਾਲਾ ਐਸੋਸੀਏਟ ਪ੍ਰੋਫ਼ੈਸਰ ਬੰਦਾ ਸਿੰੰਘ ਬਹਾਦਰ ਕਾਲਜ ਫ਼ਤਿਹਗੜ• ਸਾਹਿਬ ਅਤੇ ਡਾ. ਰਾਕੇਸ਼ ਕੁਮਾਰ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ• ਨੇ ਨਿਭਾਈ।
ਇਸ ਦੌਰਾਨ ਸ੍ਰੀ ਬੀਐਸ ਸੋਈ ਪ੍ਰੋ-ਵਾਈਸ ਚਾਂਸਲਰ ਚੰਡੀਗੜ• ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਉਪਰ ਉਠ ਕੇ ਸਮਾਜ ਤੇ ਦੇਸ਼ ਵਿੱਚ ਮੌਜੂਦਾ ਗੰਭੀਰ ਮਸਲਿਆਂ ਦੇ ਹੱਲ ਲੱਭਣ ਲਈ ਖੋਜ, ਤਕਨੀਕੀ ਗਿਆਨ ਵੱਲ ਧਿਆਨ ਦੇ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉਥੋਂ ਦੇ ਖੋਜੀਆਂ, ਵਿਗਿਆਨੀਆਂ ਅਤੇ ਇੰਜੀਨੀਅਰਾਂ 'ਤੇ ਨਿਰਭਰ ਕਰਦੀ ਹੈ। ਉਨ•ਾਂ ਕਿਹਾ ਚੰਡੀਗੜ• ਯੂਨੀਵਰਸਿਟੀ ਦੇ ਐਰੋਸਪੇਸ ਵਿਭਾਗ ਵੱਲੋਂ ਕੀਤਾ ਇਹ ਉਪਰਾਲਾ ਵਿਦਿਆਰਥੀ ਨੂੰ ਆਧੁਨਿਕ ਤਕਨੀਕੀ ਯੁੱਗ ਵਿੱਚ ਸਹੀ ਦਿਸ਼ਾ ਪ੍ਰਦਾਨ ਕਰੇਗਾ।