ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 7 ਅਕਤੂਬਰ 2019 - ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟ ਰਿਹਾ ਹੈ ਅਤੇ ਪਾਣੀ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕਣ ਦੀ ਅਤਿਅੰਤ ਜ਼ਰੂਰਤ ਹੈ, ਜੇਕਰ ਹੁਣ ਵੀ ਇਸ ਸਬੰਧੀ ਗੰਭੀਰਤਾ ਨਹੀਂ ਵਿਖਾਈ ਗਈ ਤਾਂ ਆਉਣ ਵਾਲੇ ਸਮੇਂ 'ਚ ਇਸ ਦੇ ਭਿਅੰਕਰ ਨਤੀਜੇ ਉਜਾਗਰ ਹੋਣਗੇ।। ਇਸ ਗੱਲ ਦਾ ਪ੍ਰਗਟਾਵਾ ਕੈਲੀਫੋਰਨੀਆ (ਅਮਰੀਕਾ) ਦੇ ਖੇਤੀਬਾੜੀ ਮਾਹਿਰ ਇੰਜੀਨੀਅਰ ਮਿਸਟਰ ਬੌਬ ਵਿਲੀ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਇਕ ਵਿਸ਼ੇਸ਼ ਗੱਲਬਾਤ ਮੌਕੇ ਕੀਤਾ। ਮਿਸਟਰ ਬੌਬ ਨੇ ਧਰਤੀ ਹੇਠਲੇ ਪਾਣੀ ਨੂੰ 'ਦੁਬਾਰਾ ਸ਼ਕਤੀ' ਦੇਣ ਲਈ ਰਿਫ਼ਾਇਟਲ ਟੈਕਨਾਲੋਜੀ ਦੀ ਖੋਜ਼ ਕੀਤੀ ਹੈ।।
ਮਿਸਟਰ ਬੌਬ, ਜੋ ਕਿ ਸੈਕਰਾਮੈਂਟੋ, ਕੈਲੀਫੋਰਨੀਆ (ਯੂਐਸਏ) ਤੋਂ ਚਰਨਜੀਤ ਉਰਫ਼ ਚਾਰਲੀ ਟਿਵਾਣਾ ਦੇ ਨਾਲ ਕਾਲਜ ਕੈਂਪਸ ਵਿਖੇ ਪੁੱਜੇ ਸਨ, ਵਲੋਂ ਧਰਤੀ ਦੀ ਉਪਜ਼ਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕੀਤੀ ਗਈ ਖੋਜ਼ ਸਬੰਧੀ ਆਪਣੇ ਵਿਚਾਰ ਕਾਲਜ ਖੇਤੀਬਾੜੀ ਵਿਭਾਗ ਦੇ ਮੁੱਖੀ ਅਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।। ਉਨ•ਾਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਗਰੂਕਤਾ ਅਤੇ ਠੋਸ ਯਤਨਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ•ਾਂ ਦੀ ਤਕਨੀਕ ਅਨੁਸਾਰ ਜ਼ਮੀਨ ਹੇਠਲੀ ਸਤ•ਾ ਨੂੰ ਪੁੱਟ ਕੇ ਡੂੰਘੀ ਖਾਈ ਬਣਾਈ ਜਾਂਦੀ ਹੈ ਅਤੇ ਇਸ ਨੂੰ ਫਾਈਬਰ ਨਾਲ ਭਰਿਆ ਜਾਂਦਾ ਹੈ ਜੋ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ 'ਚ ਸਹਾਇਕ ਹੁੰਦਾ ਹੈ ਅਤੇ ਇਸ ਨਾਲ ਜੀਵਨ ਅਤੇ ਖੇਤੀਬਾੜੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ।।
ਇਸ ਤੋਂ ਪਹਿਲਾਂ ਉਨ•ਾਂ ਦਾ ਸਵਾਗਤ ਸ: ਛੀਨਾ ਅਤੇ ਕਾਲਜ ਪਿੰ੍ਰਸੀਪਲ ਡਾ. ਮਹਿਲ ਸਿੰਘ ਨੇ ਕੀਤਾ, ਜਿਨ•ਾਂ ਨੇ ਪੰਜਾਬ 'ਚ ਖੇਤੀ ਸੈਕਟਰ ਨਾਲ ਜੁੜੇ ਵੱਖਲੂ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕੀਤੇ।। ਉਨ•ਾਂ ਨੇ ਪੰਜਾਬ 'ਚ ਮਿੱਟੀ ਦੀ ਪ੍ਰਕਿਰਤੀ ਅਤੇ ਕੀੜਿਆਂ ਨੂੰ ਮਾਰਨ ਅਤੇ ਪਾਣੀ ਬਚਾਉਣ ਦੇ ਕੁਦਰਤੀ ਤਰੀਕਿਆਂ ਬਾਰੇ ਵੀ ਦੱਸਿਆ। ਅਮਰੀਕੀ ਮਾਹਿਰ ਨੇ ਕਿਹਾ ਕਿ ਪੰਜਾਬ ਭਾਰਤ ਦੀ 'ਅਨਾਜ ਦੀ ਟੋਕਰੀ' ਹੈ ਅਤੇ ਜੇਕਰ ਖੇਤੀਬਾੜੀ ਨੂੰ ਇੱਥੇ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਪੂਰੇ ਦੇਸ਼ ਦੀ ਅਨਾਜ ਸੁਰੱਖਿਆ ਨੂੰ ਪ੍ਰਭਾਵਿਤ ਕਰੇਗਾ ਅਤੇ ਇਸ ਤਰ•ਾਂ ਉਭਰਦੀ ਸਥਿਤੀ ਨਾਲ ਨਜਿੱਠਣ ਲਈ ਉਚਿੱਤ ਉਪਾਅ ਕਰਨ ਲਈ ਯੋਗ ਉਪਰਾਲੇ ਕਰਨ ਦੀ ਲੋੜ ਹੈ।।