ਚੰਡੀਗੜ੍ਹ, 15 ਨਵੰਬਰ 2019 - ਇੰਡੀਅਨ ਆਰਮੀ ਨੇ ਮਿਲਟਰੀ ਨਰਸਿੰਗ ਸਰਵਿਸਿਜ਼ ਬੀਐਸਸੀ (ਨਰਸਿੰਗ) ਕੋਰਸ-2020 ਲਈ ਅਰਜ਼ੀਆਂ ਮੰਗੀਆਂ ਹਨ। ਆਰਮਡ ਫੋਰਸਿਜ਼ ਮੈਡੀਕਲ ਕਾਲਜਾਂ ਦੀਆਂ ਕੁੱਲ 220 ਸੀਟਾਂ ਹਨ ਜਿਨ੍ਹਾਂ 'ਤੇ ਦਾਖਲਾ ਲਿਆ ਜਾਵੇਗਾ। ਅਰਜ਼ੀ ਦੇਣ ਦੀ ਆਖ਼ਰੀ ਤਰੀਕ 2 ਦਸੰਬਰ 2019 ਹੈ। ਉਮੀਦਵਾਰ ਆਨਲਾਈਨ ਹੀ ਇਸ਼ ਦਾਖਲੇ ਲਈ ਅਪਲਾਈ ਕਰ ਸਕਦੇ ਹਨ। ਇੰਡੀਅਨ ਆਰਮੀ ਵੱਲੋਂ ਕਰਵਾਇਆ ਜਾ ਰਿਹਾ ਕੋਰਸ ਚਾਰ ਸਾਲ ਦਾ ਹੋਵੇਗਾ। ਇਨ੍ਹਾਂ ਅਹੁਦਿਆਂ ਲਈ ਸਿਰਫ ਮਹਿਲਾ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ।
ਕੋਰਸ ਪੂਰਾ ਕਰਨ ਤੋਂ ਬਾਅਦ, ਸਫਲ ਉਮੀਦਵਾਰਾਂ ਦੀ ਨਿਯੁਕਤੀ ਭਾਰਤੀ ਫੌਜ ਵਿਚ ਸਥਾਈ / ਸ਼ਾਰਟ ਸਰਵਿਸ ਕਮਿਸ਼ਨ ਦੇ ਅਧਾਰ ਤੇ ਕੀਤੀ ਜਾਵੇਗੀ।