ਚੰਡੀਗੜ੍ਹ, 27 ਨਵੰਬਰ 2019 - ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆਵਾਂ ਕਰਵਾਉਣ ਲਈ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਅਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਲਈਆਂ ਜਾ ਰਹੀਆਂ ਡਿਪਲੋਮਾ ਦੀਆਂ ਪ੍ਰੀਖਿਆਵਾਂ ਵਿੱਚ ਨਕਲ ਨੂੰ ਨੱਥ ਪਾਉਣ ਲਈ ਪੰਜਾਬ ਟੈਕਨੀਕਲ ਸਿੱਖਿਆ ਬੋਰਡ ਦੇ ਸੈਕਟਰੀ ਰਾਜੀਵ ਕੁਮਾਰ ਗੁਪਤਾ, ਪੀਸੀਐਸ ਨੇ ਸੁਖਮਨੀ ਪੌਲੀਟੈਕਨਿਕ ਕਾਲਜ ਡੇਰਾਬਸੀ, ਯੂਨੀਵਰਸਲ ਪੌਲੀਟੈਕਨਿਕ ਕਾਲਜ ਲਾਲੜੂ ਅਤੇ ਸਵਾਮੀ ਪਰਮਾਨੰਦ ਪੋਲੀਟੈਕਨਿਕ ਕਾਲਜ ਲਾਲੜੂ ਵਿੱਚ ਅਚਨਚੇਤ ਚੈਕਿੰਗ ਕੀਤੀ।
ਰਾਜੀਵ ਗੁਪਤਾ ਅਨੁਸਾਰ ਇਸ ਚੈਕਿੰਗ ਦੌਰਾਨ ਪਰਮਾਨੰਦ ਪੋਲੀਟੈਕਨਿਕ ਕਾਲਜ ਦਾ ਇਕ ਵਿਦਿਆਰਥੀ ਨਕਲ ਕਰਦਾ ਪਾਇਆ ਗਿਆ ਅਤੇ ਉਸ 'ਤੇ ਨਕਲ ਕੇਸ ਦਰਜ ਕੀਤਾ ਗਿਆ। ਇਸ ਚੈਕਿੰਗ ਦੌਰਾਨ ਸੈਕਟਰੀ ਦੇ ਨਾਲ ਰਜਿਸਟਰਾਰ ਦਰਸ਼ਨ ਸਿੰਘ ਅਤੇ ਕੰਟਰੋਲਰ ਪ੍ਰੀਖਿਆ ਜਸਪਾਲ ਸਿੰਘ ਮੌਜੂਦ ਸਨ। ਸੈਕਟਰੀ ਨੇ ਸਾਰੇ ਸੁਪਰਡੈਂਟਾਂ, ਡਿਪਟੀ ਸੁਪਰਡੈਂਟਾਂ, ਇਨਵਿਕਿਲੇਟਰਾਂ ਅਤੇ ਅਬਜ਼ਰਵਰਾਂ ਨੂੰ ਪ੍ਰੀਖਿਆਵਾਂ ਦੌਰਾਨ ਚੁਸਤ ਰਹਿਣ ਅਤੇ ਬੋਰਡ ਵੱਲੋਂ ਨਿਰਪੱਖ ਪ੍ਰੀਖਿਆਵਾਂ ਕਰਵਾਉਣ ਦੇ ਯਤਨ ਵਿੱਚ ਸਹਾਇਤਾ ਕਰਨ ਲਈ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਬੋਰਡ ਦੇ ਚੇਅਰਮੈਨ ਸ਼੍ਰੀ ਅਨੁਰਾਗ ਵਰਮਾ ਆਈ.ਏ.ਐੱਸ. ਦੀ ਅਗਵਾਈ ਹੇਠ ਬੋਰਡ ਨੇ ਇਮਤਿਹਾਨ ਵਾਲੇ ਦਿਨ ਉਸੇ ਸਵੇਰੇ ਪ੍ਰਸ਼ਨ ਪੱਤਰਾਂ ਦਾ ਪਾਸਵਰਡ ਸੁਰੱਖਿਅਤ ਰੱਖਣ ਸਮੇਤ ਇਨ੍ਹਾਂ ਪ੍ਰੀਖਿਆਵਾਂ ਵਿੱਚ ਕਈ ਸੁਧਾਰ ਕੀਤੇ ਗਏ ਜਿਵੇਂ ਕਿ...
2. ਸਰਕਾਰੀ ਕਾਲਜਾਂ ਵਿਚ ਵੱਡੀ ਗਿਣਤੀ ਵਿਚ ਪ੍ਰੀਖਿਆ ਕੇਂਦਰਾਂ ਨੂੰ ਤਬਦੀਲ ਕਰਨਾ।
3. ਬਾਹਰਲੇ ਸੰਸਥਾਨਾਂ ਤੋਂ ਪ੍ਰੀਖਿਆਵਾਂ ਕਰਵਾਉਣ ਲਈ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਭੇਜਣਾ।
4. ਪੂਰੇ ਸਮੇਂ ਦੇ ਨਿਰੀਖਕਾਂ ਨੂੰ ਨਿੱਜੀ ਕੇਂਦਰਾਂ ਵਿੱਚ ਨਿਯੁਕਤ ਕੀਤਾ ਗਿਆ ਹੈ। ਇਹ ਨਿਰੀਖਕ ਆਈ.ਜੀ.ਕੇ.ਪੀ.ਟੀ.ਯੂ, ਐੱਮ.ਆਈ.ਐੱਮ.ਆਈ.ਟੀ, ਉੱਚ ਸਿੱਖਿਆ ਵਿਭਾਗ, ਐਮ.ਆਰ.ਐਸ.ਪੀ.ਟੀ.ਯੂ. ਅਤੇ ਹੋਰ ਸਰਕਾਰੀ ਇੰਜੀਨੀਅਰ ਕਾਲਜਾਂ ਤੋਂ ਲਏ ਗਏ ਹਨ।