ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਨਵੰਬਰ 2019 - ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੋਰਤਾਂ ਉਪਰ ਹੋ ਰਹੇ ਹਿੰਸਾਂ ਦੇ ਖਾਤਮੇ ਸਬੰਧੀ ਅੰਤਰ ਰਾਸਟਰੀ ਦਿਵਸ ਜਿਲਾ ਪੱਧਰੀ ਸਮਾਗਮ ਬੀਤੇ ਦਿਨੀਂ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਇਆ ਗਿਆ।
ਇਸ ਸਮਾਗਮ ਵਿੱੱਚ ਚੇਅਰਪਰਸਨ ਰੈਡ ਕਰਾਸ ਸੋਸਾਇਟੀ ਜਯੋਤੀ ਸਿੰਘ ਰਾਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨਾਂ ਬਰਜਿੰਦਰਾ ਕਾਲਜ ਵਿਖੇ ਸ਼ਿਕਾਇਤ ਕਿਹਨੂੰ ਕਹੀਏ, ਸਾਨੂੰ ਦੱਸੋ “ ਸ਼ੀ ਬਾੱਕਸ” ਦੀ ਸਥਾਪਨਾ ਕੀਤੀ। ਇਸ ਸਬੰਧੀ ਉਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਲੜਕੀਆਂ/ ਔਰਤਾਂ ਆਪਣੇ ਖਿਲਾਫ ਹੋਈ ਹਿੰਸਾ ਕਿਸੇ ਨਾਲ ਸਾਂਝੀ ਨਹੀਂ ਸਨ ਕਰ ਸਕਦੀਆਂ, ਉਹ ਇਸ ਵਿਚ ਲਿਖ ਕੇ ਪਾ ਸਕਦੀਆਂ ਹਨ। ਉਨਾਂ ਦੱਸਿਆ ਇਹ ਬਾਕਸ ਸਮਾਜਿਕ ਸੁਰੱਖਿਆ ਵਿਭਾਗ ਤਹਿਤ ਸਥਾਪਿਤ ਕੀਤੇ ਗਏ ਸਖੀ ਵਨ ਸਟਾੱਪ ਸੈਂਟਰ ਦੇ ਅਧਿਕਾਰੀ ਵੱਲੋਂ 10 ਦਿਨਾਂ ਬਾਅਦ ਖੌਲਿਆ ਜਾਇਆ ਕਰੇਗਾ ਅਤੇ ਪੀੜਤਾ ਦੀ ਪਹਿਚਾਨ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ। ਉਨਾਂ ਵਿਦਿਆਰਥਣਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਉਪਰ ਹੋਣ ਵਾਲੀ ਹਿੰਸਾਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਸਮੇਂ ਸਭ ਤੋਂ ਵੱਡੀ ਜਰੂਰਤ ਅਤੇ ਔਰਤਾਂ /ਲੜਕੀਆਂ ਉਪਰ ਹੋਣ ਵਾਲੀ ਹਿੰਸਾਂ ਘੱਟ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ । ਔਰਤਾਂ ਵਿਰੁੱਧ ਹਿੰਸਾ ਨੂੰ ਘੱਟ ਕਰਨ ਲਈ ਨੌਜਵਾਨ ਪੀੜੀ ਕੀ ਯੋਗਦਾਨ ਪਾ ਸਕਦੀ ਇਸ ਤੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਐਡਵੋਕੇਟ ਸਰਬਜੀਤ ਸਿੰਘ ਮੈਬਰ ਜੇ ਜੇ ਬੋਰਡ ਅਤੇ ਸ੍ਰੀਮਤੀ ਜਿਲਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਸ਼ਿੰਦਰਪਾਲ ਕੋਰ ਨੇ ਕਾਨੂੰਨੀ ਪ੍ਰਕਿਰਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ । ਇਸ ਬਾਰੇ ਔਰਤਾਂ ਉਪਰ ਹਿੰਸਾ ਨੂੰ ਘੱਟ ਕਰਨ ਲਈ ਬਣਾਏ ਐਕਟਾਂ ਜਿਵੇ ਦਹੇਜ ਐਕਟ,ਘਰੇਲੂ ਹਿੰਸਾ ਐਕਟ, ਸੈਕਸੂਅਲ ਹਿਰਾਸਮੈਟ ਆਨ ਵਰਕ ਪਲੇਸ ਐਕਟ ਅਤੇ ਬੱਚਿਆਂ ਲਈ ਪੌਸਕੋ ਐਕਟ ਅਤੇ ਹੋਰ ਅਧਿਕਾਰਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਸਟੇਜ ਸਕੱਤਰ ਦੀ ਭੁਮਿਕਾ ਪ੍ਰੋਫੈਸ਼ਰ ਨਰਿੰਦਰ ਸਿੰਘ ਬਰਾੜ ਵੱਲੋ ਨਿਭਾਈ ਗਈ। ਇਸ ਮੌਕੇ ਪ੍ਰਿੰਸੀਪਲ ਬਰਜਿੰਦਰ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਰਮਿੰਦਰ ਘਈ, ਪ੍ਰਿੰਸੀਪਲ ਸਰਕਾਰੀ ਬੀ ਐਡ ਕਾਲਜ ਡਾ. ਰਣਜੀਤ ਸਿੰਘ, ਪ੍ਰੋਫੈਸਰ ਪਰਮਿੰਦਰ ਸਿੰਘ, ਜਿਲਾ ਪ੍ਰੋਗਰਾਮ ਅਫਸਰ ਮੈਡਮ ਸੁਨੀਤਾ ਰਾਣੀ ਪ੍ਰਬੰਧਕ ਸਖੀ ਵਨ ਸਟੋਪ ਸੈਟਰ ਮੈਡਮ ਵੰਦਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਔਰਤਾਂ ਵੀ ਹਾਜਰ ਸਨ ।