ਅਕਾਲ ਅਕੈਡਮੀ ਚੋਲਾਂਗ ਵਿਖੇ ਹੋਈ ਅਥਲੈਟਿਕ ਮੀਟ ਵਿੱਚ ਵੱਖ - ਵੱਖ ਅਕੈਡੀਆਂ ਨੇ ਹਿੱਸਾ ਲਿਆ । ਜਿਸ ਵਿੱਚ ਅਕਾਲ ਅਕੈਡਮੀ ਖਿੱਚੀਪੁਰ ਦੇ ਤੀਸਰੀ , ਚੌਥੀ ਅਤੇ ਪੰਜਵੀਂ ਕਲਾਸ ਦੇ 44 ਵਿਦਿਆਰਥੀਆਂ ਨੇ ਭਾਗ ਲੈ ਕੇ 82 ਤਗਮੇ ਆਪਣੇ ਨਾਮ ਕੀਤੇ । ਕੁੜੀਆਂ ਅਤੇ ਮੁੰਡਿਆਂ ਨੇ ਅਲੱਗ - ਅਲੱਗ 100 , 200 , 400 , 600 ਅਤੇ 800 ਮੀਟਰ ਦੌੜਾਂ , ਸ਼ੌਟ ਪੁਟ , ਲੌਂਗ ਜੰਪ , ਹਾਈ ਜੰਪ ਵਿੱਚ 36 ਗੋਲਡ , 32 ਸਿਲਵਰ ਅਤੇ 14 ਬਰੌਨਜ਼ ਤਗਮੇ ਜਿੱਤੇ ਅਤੇ ਪਹਿਲਾ ਸਥਾਨ ਹਾਸਲ ਕੀਤਾ 100 ਮੀਟਰ ਦੌੜਾਂ ਵਿੱਚ ਤਰਨਦੀਪ ਕੌਰ ( ਤੀਸਰੀ ) , ਹਰਕੀਰਤ ਸਿੰਘ ( ਤੀਸਰੀ ) , ਪ੍ਰਭਰੂਪ ਕੌਰ ( ਚੌਥੀ ) , ਹਰਸ਼ਵੀਰ ਸਿੰਘ ( ਚੌਥੀ ) ਨੇ ਸੋਨ ਤਗਮੇ , ਸਾਬੀਆ ਸਿੰਘ ( ਤੀਸਰੀ ) , ਰੋਹਿਤ ਬੱਧਣ ( ਚੌਥੀ ) , ਸਿਮਰਨ ਕੌਰ ( ਚੌਥੀ ) , ਹਰਬਾਜ਼ ਸਿੰਘ ( ਪੰਜਵੀਂ ) ਨੇ ਸਿਲਵਰ ਤਗਮੇ , ਤਾਜ਼ਵੀਰ ਸਿੰਘ ( ਤੀਸਰੀ ) ਨੇ ਬਰੌਨਜ਼ ਤਗਮਾ ਜਿੱਤਿਆ । 200 ਮੀਟਰ ਦੌੜਾਂ ਵਿੱਚ ਤਰਨਦੀਪ ਕੌਰ ( ਤੀਸਰੀ ) , ਸਿਮਰਨ ਕੌਰ ( ਚੌਥੀ ) , ਏਕਮਜੋਤ ਸਿੰਘ ( ਚੌਥੀ ) ਨੇ ਪਹਲਾ , ਰਾਜਵੀਰ ਸਿੰਘ ( ਤੀਸਰੀ ) , ਜਸਲੀਨ ਕੌਰ ( ਚੌਥੀ ) , ਸ਼ਾਮ ਬਹਾਦੁਰ ( ਚੌਥੀ ) , ਏਕਮਪ੍ਰੀਤ ਕੌਰ ( ਪੰਜਵੀ ) ਨੇ ਦੂਜਾ ਅਤੇ ਮਨਿੰਦਰ ਸਿੰਘ ( ਸਰੀ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | 400 ਮੀਟਰ ਦੌੜਾਂ ਵਿੱਚ ਸ਼ਵਨੀਤ ਕੌਰ ਅਤੇ ਹਰਕੀਰਤ ਸਿੰਘ ( ਤੀਸਰੀ ) ਨੇ ਪਹਿਲਾ , ਹਰਨੂਰ ਕੌਰ ( ਤੀਸਰੀ ) ਅਤੇ ਮਨਪ੍ਰੀਤ ਕੌਰ ( ਚੌਥੀ ) ਨੇ ਦੂਜਾ ਅਤੇ ਮਨਰਾਜ ਸਿੰਘ ( ਚੌਥੀ ) ਅਤੇ ਮਨਪ੍ਰੀਤ ਸਿੰਘ ( ਪੰਜਵੀ ) ਨੇ ਤੀਸਰਾ ਸਥਾਨ ਹਾਸਲ ਕੀਤਾ । 600 ਮੀਟਰ ਅਤੇ 800 ਮੀਟਰ ਦੌੜਾਂ ਵਿੱਚ ਮਨਪ੍ਰੀਤ ਕੌਰ ( ਚੌਥੀ ) ਅਤੇ ਸੰਤੋਖ ਸਿੰਘ ( ਪੰਜਵੀ ) ਨੇ ਦੂਜਾ ਅਤੇ ਮਿਹਰਵਾਨ ਸਿੰਘ ( ਚੌਥੀ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸ਼ੋਟ ਪੁਟ ਵਿੱਚ ਮਨਰਾਜ ਸਿੰਘ ( ਚੌਥੀ ) ਅਤੇ ਹਰਪਾਲ ਸਿੰਘ ( ਪੰਜਵੀ ) ਨੇ ਕ੍ਰਮਵਾਰ 23 ਫੁੱਟ ਅਤੇ 21 ਫੁੱਟ ਦੂਰ ਗੋਲਾ ਸੁੱਟਕੇ ਪਹਿਲਾ ਸਥਾਨ ਆਪਣੇ ਨਾਮ ਦਰਜ ਕਰਵਾਇਆ । ਮਨਿੰਦਰ ਸਿੰਘ ( ਤੀਸਰੀ ) , ਮੰਨਤ ਬਸਰਾ ( ਚੌਥੀ ) , ਸ਼ਾਮ ਬਹਾਦੁਰ ( ਚੌਥੀ ) , ਲਵਪ੍ਰੀਤ ਕੌਰ ( ਪੰਜਵੀ ) , ਗੁਰਵੀਰ ਸਿੰਘ ( ਪੰਜਵੀ ) ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਬਲਜੀਤ ਕੌਰ ( ਚੌਥੀ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੌਂਗ ਜੰਪ ਵਿੱਚ ਜੈਸਮੀਨ ਕੌਰ ( ਤੀਸਰੀ ) , ਗੁਰਵੀਰ ਸਿੰਘ ( ਤੀਸਰੀ ) , ਜਸਲੀਨ ਕੌਰ ( ਚੌਥੀ ) , ਨਿਖਲ ( ਚੌਥੀ ) , ਰਮਨੀਤ ਕੌਰ ( ਪੰਜਵੀ ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਸ਼ਵਨੀਤ ਕੌਰ ( ਤੀਸਰੀ ) , ਜਸਮੀਤ ਕੌਰ ( ਚੌਥੀ ) , ਰੋਹਿਤ ਬੱਧਣ ( ਚੌਥੀ ) , ਦਿਵਿਆ ਠਾਕੁਰ ( ਪੰਜਵੀ ) , ਹਰਬਾਜ਼ ਸਿੰਘ ( ਪੰਜਵੀ ) ਨੇ ਦੂਜਾ ਸਥਾਨ ਅਤੇ ਅੰਮ੍ਰਿਤਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਹਾਈ ਜੰਪ ਵਿੱਚ ਜੈਸਮੀਨ ਕੌਰ ( ਤੀਸਰੀ ) , ਗੁਰਵੀਰ ਸਿੰਘ ( ਤੀਸਰੀ ) , ਭਰੂਪ ਕੌਰ ( ਚੌਥੀ ) , ਨਿਖਿਲ ( ਚੌਥੀ ) ਨੇ ਪਹਿਲਾ , ਖੁਸ਼ਵੀਰ ਸਿੰਘ ( ਤੀਸਰੀ ) , ਸੁਖਮਨ ਸਿੰਘ ( ਪੰਜਵੀ ) ਨੇ ਦੂਜਾ ਅਤੇ ਸਿਮਰਤ ਕੌਰ ( ਤੀਸਰੀ ) ਅਤੇ ਹਰਸ਼ਵੀਰ ਸਿੰਘ ( ਚੌਥੀ ) ਨੇ ਤੀਜਾ ਸਥਾਨ ਪ੍ਰਾਪਤ
ਕੀਤਾ । ਇਸੇ ਤਰ੍ਹਾਂ 400 ਮੀਟਰ ਰੀਲੇਅ ਦੌੜਾਂ ਵਿੱਚ ਤੀਸਰੀ ਅਤੇ ਚੌਥੀ ਕਲਾਸ ਦੇ ਕੁੜੀਆਂ ਅਤੇ ਮੁੰਡਿਆਂ ਨੇ । ਪਹਿਲਾ ਅਤੇ ਪੰਜਵੀ ਕਲਾਸ ਦੇ ਮੁੰਡਿਆਂ ਨੇ ਦੂਜਾ ਅਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਸੁਨੀਤਾ ਕਪਿਲ ਜੀ ਨੇ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਅੱਗੇ ਤੋਂ ਵੀ ਇਸੇ ਤਰ੍ਹਾਂ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਕੋਚ ਐੱਸ . ਪੀ . ਸਿੰਘ ਜੀ , ਮੈਡਮ ਸੀਮਾ ਰਾਣੀ , ਜਤਿੰਦਰ ਕੌਰ , ਪ੍ਰਭਜੋਤ ਗਿੱਲ , ਮਨਰੀਤ ਕੌਰ , ਜਸਵੀਰ ਕੌਰ ਅਤੇ ਤਜਿੰਦਰ ਕੌਰ ਦਾ ਖਾਸ ਧੰਨਵਾਦ ਕਰਦੇ ਹੋਏ ਉਹਨਾਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਜਿੱਤ ਦਾ ਸਿਹਰਾ ਉਹਨਾਂ ਸਿਰ ਬੰਨਿਆ ।