ਧੁੱਗਾ ਕਲਾਂ 27 ਜਨਵਰੀ 2020: ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਸਾਇੰਸ ਵਿਸ਼ੇ ਤੇ ਅਧਾਰਿਤ ਵਰਕਿੰਗ ਮਾਡਲ ਪ੍ਰਦਰਸ਼ਨੀ ਲਗਾਈ ਗਈ । ਇਸ ਪ੍ਰਦਰਸ਼ਨੀ ਦਾ ਉਦੇਸ ਬੱਚਿਆਂ ਨੂੰ ਵਿਗਿਆਨ ਵਿਸ਼ੇ ਵੱਲ ਉਤਸ਼ਾਹਿਤ ਕਰਨਾ ਸੀ । ਇਸ ਪ੍ਰਦਰਸ਼ਨੀ ਵਿੱਚ ਪੰਜਵੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ । ਜਿਸ ਵਿੱਚ ਵਿਦਿਆਰਥੀਆਂ ਦੁਆਰਾ ਫੋਕਟ ਸਮੱਗਰੀ ਨੂੰ ਦੁਬਾਰਾ ਵਰਤੋਂ ਵਿੱਚ ਲਿਆ ਕੇ ਬਣਾਏ ਗਏ ਸਾਇੰਸ ਮਾਡਲਾ ਨੂੰ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ ਗਿਆ । ਬੱਚਿਆਂ ਦੇ ਮਾਤਾ-ਪਿਤਾ ਬੜੇ ਹੀ ਉਤਸ਼ਾਹ ਨਾਲ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਅਕੈਡਮੀ ਪੁੱਜੇ । ਜਿੱਥੇ ਕਿ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਾਡਲਾ ਬਾਰੇ ਮਾਪਿਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ । ਅਖੀਰ ਵਿੱਚ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਬੱਚਿਆਂ ਦੀ ਹੋਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਆਧੁਨਿਕ ਯੁੱਗ ਵਿੱਚ ਅੱਗੇ ਵਧਣ ਲਈ ਵਿਗਿਆਨ ਵਿਸ਼ੇ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਇਸ ਮੌਕੇ ਗੁਰਚਰਨ ਸਿੰਘ, ਦੇਸ ਰਾਜ ਸਿੰਘ, ਜਗਮੀਤ ਸਿੰਘ, ਨਛੱਤਰ ਸਿੰਘ, ਰਾਜਵਿੰਦਰ ਕੋਰ ਥਿਆੜਾ, ਸੰਦੀਪ ਕੋਰ, ਅਨੁਰਾਧਾ, ਸੰਦੀਪ ਕੋਰ ਢਿੱਲੋਂ, ਰਾਜਵਿੰਦਰ ਕੋਰ ਸੰਧੂ, ਬਬੀਤਾ ਸੁਮਨ, ਮਨਪ੍ਰੀਤ ਕੋਰ, ਬਲਜੀਤ ਕੋਰ, ਅੰਜੂ ਭਾਟੀਆ, ਰਾਜਵਿੰਦਰ ਕੋਰ ਅਟਵਾਲ, ਬਲਜੀਤ ਕੋਰ ਬਾਜਵਾ, ਰੁਪਿੰਦਰ ਕੋਰ, ਮਨਦੀਪ ਕੋਰ, ਸੀਮਾ, ਹਰਪ੍ਰੀਤ ਕੋਰ, ਸ੍ਰੀ ਲਕਸ਼ਮੀ, ਪਰਮਿੰਦਰ ਕੋਰ, ਰਾਜਵਿੰਦਰ ਕੋਰ, ਸੁਸ਼ਮਾ ਕੋਰ, ਜਸਪ੍ਰੀਤ ਕੋਰ, ਆਦਿ ਸਟਾਫ ਹਾਜ਼ਰ ਸਨ ।