ਰਜਨੀਸ਼ ਸਰੀਨ
ਨਵਾਂਸ਼ਹਿਰ, 10 ਫਰਵਰੀ 2020 - ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਦੀ ਯੋਗ ਅਗਵਾਈ ਅਧੀਨ ਵੱਖ-ਵੱਖ ਸਰਕਾਰੀ ਸਕੂਲਾ ਦੇ ਮੁੱਖੀਆ ਅਤੇ ਸਮੂਹ ਸਟਾਫ ਵੱਲੋਂ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਸ਼ੈਸ਼ਨ 2020-21 ਲਈ ਦਾਖਲ਼ਾ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਲੜੀ ਤਹਿਤ ਪਿ੍ਰੰਸੀਪਲ ਮੀਨਾ ਗੁਪਤਾ, ਇੰਦਰਪੁਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਅਤੇ ਜਿਲ੍ਹਾ ਸਿੱਖਿਆ ਸੂਧਾਰ ਟੀਮ ਜਿਸ ਵਿੱਚ ਪ੍ਰਮੋਦ ਭਾਰਤੀ, ਨਿਰਮਲ ਸਿੰਘ, ਵਿਨੈ ਕੁਮਾਰ ਅਤੇ ਸਕੂਲ ਸਮੂਹ ਸਟਾਫ ਵੱਲੌਂ ਸਾਝੇ ਤੌਰ ਤੇ ਸ਼ੈਸ਼ਨ 2020-21 ਲਈ ਪਿੰਡ ਹੇੜੀਆਂ ਵਿਖੇ ਘਰ ਘਰ ਜਾ ਕੇ ਦਾਖਲਾ ਮੁਹਿੰਮ ਸ਼ੁਰੂ ਕੀਤੀ।ਇਸ ਸਮੇ ਵੱਖ-ਵੱਖ ਪਿੰਡ ਵਾਸੀਆ ਨਾਲ ਸਪੰਰਕ ਕਰ ਕੇ ਸਰਕਾਰੀ ਸਕੂਲ ਵਿੱਚ ਦਿੱਤੀਆ ਜਾਂਦੀਆ ਸਰਕਾਰ ਵੱਲੋਂ ਸਹੂਲਤਾਂ ਜਿਵੇਂ ਈ-ਕੰਨਟੈਂਟ ਨਾਲ ਪੜ੍ਹਾਈ, ਮੁਫ਼ਤ ਕਿਤਾਬਾਂ, ਮੁਫਤ ਵਰਦੀ ਅਤੇ ਖਾਣਾ ਆਦਿ ਤੋਂ ਇਲਾਵਾ ਵਿੱਦਿਅਕ ਯੋਗਤਾ ਨਾਲ ਨਿਪੰੁਨ ਅਧਿਆਪਕਾਂ ਵੱਲੋਂ ਨਵੀਆ ਤਕਨੀਕਾ ਨਾਲ ਕਰਵਾਈ ਜਾਂਦੀ ਪੜ੍ਹਾਈ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸਕੂਲ ਪਿ੍ਰੰਸੀਪਲ ਮੀਨਾ ਗੁਪਤਾ ਨੇ ਲੋਕਾ ਨਾਲ ਸਪੰਰਕ ਕਰਦਿਆ ਦੱਸਿਆ ਕੇ ਸਰਕਾਰੀ ਸਕੂਲ਼ਾਂ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੈ।ਪੜ੍ਹਾਈ ਵਿੱਚ ਗੁਣਵੱਤਾ ਚੰਗੇ ਨਤੀਜੇ ਅਤੇ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੰੁ ਵਜੀਫ਼ੇ ਵੀ ਦਿੱਤੇ ਜਾਂਦੇ ਹਨ।ਇਸ ਲਈ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲ ਕਰਵਾਉ।ਇੰਦਰਪੁਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਜੋ ਕਿ ਲੜਕੀਆਂ ਦਾ ਸਕੂਲ ਹੈ ਇੱਥੇ ਲੜਕੀਆਂ ਦੇ ਆਉਣ ਜਾਣ ਲਈ ਪਿੰਡ ਨਿਵਾਸੀਆਂ ਵੱਲੋਂ ਬੱਸਾ ਦੀ ਸਹੂਲਤ ਵੀਂ ਦਿੱਤੀ ਗਈ ਹੈ।
ਜਿਸ ਨਾਲ ਲੜਕੀਆਂ ਸੁਰੱਖਿਅਤ ਆ-ਜਾ ਸਕਦੀਆ ਹੈ।ਸਰਕਾਰੀ ਸਕੂਲ ਵਿੱਚ ਕੰਪਿਊਟਰ ਦੀ ਸਿੱਖਿਆ ਵੀਂ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੋੜਣ ਲਈ ਸਕੂਲ਼ਾ ਵਿੱਚ ਇੰਟੀਗ੍ਰੇਟਿੱਡ ਸਾਇੰਸ ਲੈਬਜ਼ ਸਥਾਪਿਤ ਕੀਤੀਆ ਗਈਆ ਹਨ। ਇੰਨ੍ਹਾਂ ਸਾਰੀਆਂ ਸਹੂਲਤਾ ਨੂੰ ਮੁੱਖ ਰੱਖਦੇ ਹੋਏ ਆਪਣੀਆ ਲੜਕੀਆਂ ਨੂੰ ਇਸ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਓ ।ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆ ਨਾਲ ਸਪੰਰਕ ਕਰਕੇ ਉਨ੍ਹਾਂ ਨੂੰ ਸਰਕਾਰੀ ਸਕੂਲ਼ਾ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ ।ਇਸ ਸਮੇਂ ਸੰਜੀਵ ਕੁਮਾਰ, ਜਸਵਿੰਦਰ ਕੌਰ, ਸਰਿੰਦਰਪਾਲ ਸਿੱਧੂ, ਚੈਂਚਲ ਸਿੰਘ, ਜਤਿੰਦਰ ਕੁਮਾਰ, ਮੱਖਣ ਲਾਲ, ਨਰਿੰਦਰ ਸਿੰਘ, ਮਨਦੀਪ ਕੌਰ, ਐੱਸ.ਐੱਮ.ਸੀ.ਮੈਂਬਰ ਨਿਰਮਲ ਸਿੰਘ,ਆਸ਼ਾ ਰਾਣੀ, ਪਰਮਜੀਤ ਕੌਰ, ਸੁਖਵਿੰਦਰ ਕੁਮਾਰ ਪੰਚ ਤੋਂ ਇਲਾਵਾ ਪਿੰਡ ਦੇ ਪੱਤਵੰਤੇ ਅਤੇ ਸਮੂਹ ਸਟਾਫ ਹਾਜ਼ਰ ਸੀ।