ਗਗਨਦੀਪ ਜੈਸਵਾਲ ਅਤੇ ਰਿਆ ਗਰਗ ਦੀ ਫ਼ੋਟੋ।
ਬਠਿੰਡਾ, 19 ਫ਼ਰਵਰੀ 2020: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਫਾਰਮਾਸਿਊਟਿਕਲ ਸਾਇੰਸਜ਼ ਐਂਡ ਟੈਕਨਾਲੋਜੀ ਵਿਭਾਗ ਦੇ 2 ਸਕਾਲਰਾਂ ਨੇ ਹਾਲ ਹੀ ਵਿੱਚ ਐਲਾਨ ਕੀਤੇ ਗਏ ਨੈਸ਼ਨਲ ਲੈਵਲ ਦੀ ਪ੍ਰੀਖਿਆ ਗ੍ਰੈਜੁਏਟ ਫਾਰਮੇਸੀ ਐਪਟੀਚਿਊਡ ਟੈਸਟ 2020 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਸਾਲ ਜਨਵਰੀ ਮਹੀਨੇ ਵਿੱਚ ਨੈਸ਼ਨਲ ਟੈਸਟਿੰਗ ਏਜੇਂਸੀ (ਐਨ.ਟੀ.ਏ.) ਵੱਲੋਂ ਜੀਪੈਟ 2020 ਦੀ ਪ੍ਰੀਖਿਆ ਪੂਰੇ ਦੇਸ਼ ਭਰ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਕੁਲ 50,747 ਉਮੀਦਵਾਰਾਂ ਨੇ ਭਾਗ ਲਿਆ ।
ਫਾਰਮਾਸਿਊਟਿਕਲ ਵਿਭਾਗ ਦੇ ਸਕਾਲਰ ਗਗਨਦੀਪ ਜੈਸਵਾਲ ਅਤੇ ਮਿਸ ਰਿਆ ਗਰਗ ਨੇ ਇਸ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੋਟੀ ਦੇ ਯੋਗ ਉਮੀਦਵਾਰਾਂ ਵਿੱਚ ਆਪਣੀ ਜਗਾਹ ਬਣਾਈ ਅਤੇ ਵਿਭਾਗ ਦਾ ਨਾਂ ਚਮਕਾਇਆ। ਮਿਸ ਰਿਆ ਗਰਗ ਨੇ 97 % ਅਤੇ ਗਗਨਦੀਪ ਨੇ 93 % ਐਨ.ਟੀ.ਏ. ਸਕੋਰ ਪ੍ਰਾਪਤ ਕੀਤਾ।
ਇਸ ਮੌਕੇ ਯੂਨੀਵਰਸਿਟੀ, ਵਾਈਸ ਚਾਂਸਲਰ, ਪ੍ਰੋ (ਡਾ.) ਮੋਹਨ ਪਾਲ ਸਿੰਘ ਈਸ਼ਰ, ਨੇ ਸਕਾਲਰਾਂ ਦੀ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਯੂਨੀਵਰਸਿਟੀ, ਰਜਿਸਟਰਾਰ, ਪ੍ਰੋ (ਡਾ.) ਆਸ਼ੀਸ਼ ਬਾਲਦੀ, ਨੇ ਆਪਣੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਾਰਮਾਸਿਊਟਿਕਲ ਵਿਭਾਗ ਲਈ ਇਹ ਮਾਣ ਦੀ ਗੱਲ ਹੈ। ਉਨ੍ਹਾਂ ਹੋਰ ਜਾਣਕਾਰੀ ਦਿਂਦਿਆਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੀ. ਐਚ. ਡੀ. ਅਤੇ ਐਮ. ਫਾਰਮ ਕਰਨ ਲਈ ਸਾਲਾਨਾ ਵਜੀਫਾ ਮਿਲ ਸਕੇਗਾ ਅਤੇ ਦੇਸ਼ ਦੇ ਨਾਮਵਰ ਸੰਸਥਾਵਾਂ ਵਿੱਚ ਰਿਸਰਚ ਕਰਨ ਦਾ ਮੌਕਾ ਮਿਲੇਗਾ । ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਲਈ ਵਚਨਬੱਧ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ।
ਵਿਭਾਗ ਦੇ ਮੁਖੀ ਡਾ. ਰਾਹੁਲ ਦੇਸ਼ਮੁਖ ਅਤੇ ਸੀਨੀਅਰ ਫੈਕਲਟੀ ਮੈਂਬਰਾਂ, ਡਾ. ਉੱਤਮ ਕੁਮਾਰ ਮੰਡਲ ਅਤੇ ਡਾ. ਅਮਿਤ ਭਾਟੀਆ ਨੇ ਵੀ ਸਕਾਲਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿਤੀਆਂ।