ਸਿੰਗਾਪੁਰ ਦਾ ਸ਼ੈਡਲਰ ਇੰਸਟੀਚਿਊਟ ਆਫ ਗਵਰਨੈਂਸ, ਮਗਸੀਪਾ ਦੀ ਲੀਡਰਸ਼ਿਪ ਵਿਕਾਸ ਕੇਂਦਰ ਸਥਾਪਿਤ ਕਰਨ ਵਿਚ ਮਦਦ ਕਰੇਗਾ
ਚੰਡੀਗਡ਼੍ਹ, 24 ਫਰਵਰੀ 2020 - ਸ਼ੈਂਡਲਰ ਇੰਸਟੀਚਿਊਟ ਆਫ ਗਵਰਨੈਂਸ, ਸਿੰਗਾਪੁਰ, ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ), ਪੰਜਾਬ ਵਿੱਚ ਡਿਜ਼ਾਈਨਿੰਗ, ਹਾਂ ਪੱਖੀ ਅਤੇ ਸਰਗਰਮ ਲੀਡਰਸ਼ਿਪ ਸੋਚ ਵਿਕਸਤ ਕਰਨ ਅਤੇ ਪੰਜਾਬ ਸਰਕਾਰ ਦੇ ਵਿਭਿੰਨ ਪੱਧਰ ਦੇ ਅਧਿਕਾਰੀਆਂ ਦੀ ਸਮਰੱਥਾ ਵਧਾ ਕੇ ਉਸਦੀ ਲੀਡਰਸ਼ਿਪ ਵਿਕਾਸ ਕੇਂਦਰ ਸਥਾਪਿਤ ਕਰਨ ਵਿੱਚ ਮਦਦ ਕਰੇਗਾ। ਅੱਜ ਮਗਸੀਪਾ ਕੰਪਲੈਕਸ ਵਿੱਚ ਇੱਕ ਮੰਥਨ ਸੈਸ਼ਨ ਵਿੱਚ ਇਸ ’ਤੇ ਸਹਿਮਤੀ ਹੋਈ ਜਿਸ ਵਿੱਚ ਪੰਜਾਬ ਸਰਕਾਰ ਦੀ ਪ੍ਰਮੱਖ ਸਕੱਤਰ ਅਤੇ ਮਗਸੀਪਾ ਦੀ ਡਾਇਰੈਕਟਰ ਸ੍ਰੀਮਤੀ ਜਸਪ੍ਰੀਤ ਤਲਵਾਰ ਅਤੇ ਸ਼ੈਂਡਲਰ ਇੰਸਟੀਚਿਊਟ ਆਫ ਗਵਰਨੈਂਸ (ਸੀਆਈਜੀ), ਸਿੰਗਾਪੁਰ ਦੇ ਕਾਰਜਕਾਰੀ ਡਾਇਰੈਕਟਰ ਵੂ ਵਈ ਨੇਂਗ ਅਤੇ ਸੀਆਈਜੀ ਦੇ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਗਿਆਨੇਂਦਰਾ ਬਡਗਿਆਨ ਆਪਣੇ ਟੀਮ ਮੈਂਬਰਾਂ ਨਾਲ ਸ਼ਾਮਲ ਹੋਏ। ਇਸ ਦੌਰਾਨ ਗਿਆਨ, ਬਿਹਤਰੀਨ ਅਨੁਭਵਾਂ ਅਤੇ ਲਾਜ਼ਮੀ ਸਿਖਲਾਈ ਹੁਨਰ ਸਾਂਝਾ ਕਰਕੇ ਭਾਈਵਾਲੀ ਨੂੰ ਮਜ਼ਬੂਤ ਕਰਨ, ਖੋਜ ਵਿੱਚ ਸੁਧਾਰ ਵਰਗੇ ਕਈ ਮੁੱਦਿਆਂ ’ਤੇ ਵਿਸਥਾਰਤ ਚਰਚਾ ਕੀਤੀ ਗਈ। ਸਿੰਗਾਪੁਰ ਦੇ ਸ਼ੈਂਡਲਰ ਇੰਸਟੀਚਿਊਟ ਆਫ ਗਵਰਨੈਂਸ ਦੇ ਪ੍ਰਤੀਨਿਧੀਆਂ ਨੇ ਮਗਸੀਪਾ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਸੰਸਥਾਨ ਸਮਰੱਥਾ ਨਿਰਮਾਣ, ਅਨੁਭਵ ਸਾਂਝਾ ਕਰਨ, ਚੰਗੇ ਅਭਿਆਸ, ਬਲੂ ਪ੍ਰਿੰਟ ਅਤੇ ਭਰੋਸੇਯੋਗ ਨੈੱਟਵਰਕ ਪਲੈਟਫਾਰਮ ਪ੍ਰਦਾਨ ਕਰਕੇ ਦੁਨੀਆ ਭਰ ਵਿੱਚ ਰਾਸ਼ਟਰੀ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਲੱਗਿਆ ਹੋਇਆ ਹੈ।
ਸ੍ਰੀਮਤੀ ਜਸਪ੍ਰੀਤ ਤਲਵਾਰ ਨੇ ਮਗਸੀਪਾ ਸੰਸਥਾਨ ਵੱਲੋਂ ਚੁੱਕੇ ਗਏ ਕਦਮਾਂ ’ਤੇ ਪ੍ਰਕਾਸ਼ ਪਾਉਂਦਿਆਂ ਦੱਸਿਆ ਕਿ ਸੰਸਥਾਨ ਵੱਲੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ, ਚੰਡੀਗਡ਼੍ਹ ਹੈੱਡਕੁਆਰਟਰ ਵਿਖੇ ਤਾਇਨਾਤ ਵਿਭਿੰਨ ਅਧਿਕਾਰੀਆਂ ਅਤੇ ਮਗਸੀਪਾ ਦੇ ਬਠਿੰਡਾ, ਪਟਿਆਲਾ ਅਤੇ ਜਲੰਧਰ ਦੇ ਖੇਤਰੀ ਕੇਂਦਰਾਂ ਵਿੱਚ ਗੁਣਵੱਤਾ ਭਰਪੂਰ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾਨ ਨੇ ਪਹਿਲਾਂ ਹੀ ਲਾਲ ਬਹਾਦਰ ਸ਼ਾਸਤਰੀ ਅਕਾਦਮੀ, ਮਸੂਰੀ, ਨੈਸ਼ਨਲ ਇੰਸਟੀਚਿੳੂ ਫਾਰ ਸਮਾਰਟ ਗਵਰਨਮੈਂਟ (ਐੱਨਆਈਐੱਸਜੀ), ਹੈਦਰਾਬਾਦ ਅਤੇ ਦੇਸ਼ ਦੇ ਹੋਰ ਪ੍ਰਤਿਸ਼ਠਤ ਸਿਖਲਾਈ ਸੰਸਥਾਨਾਂ ਨਾਲ ਮਿਲ ਕੇ ਸਾਰੇ ਪੱਧਰਾਂ ’ਤੇ ਸਿਖਲਾਈ ਦੇ ਮਿਆਰ ਨੂੰ ਉੱਨਤ ਕਰਨ ਵਿੱਚ ਸਹਿਯੋਗ ਕੀਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਸੰਸਥਾਨ ਨੇ ਆਪਣੀ ਸਿਖਲਾਈ ਸਮਰੱਥਾ ਦਾ ਵਿਸਥਾਰ ਕਰਦੇ ਹੋਏ ਲਾਲ ਬਹਾਦਰ ਸ਼ਾਸਤਰੀ ਅਕਾਦਮੀ, ਮਸੂਰੀ ਵੱਲੋਂ ਸਪਾਂਸਰ ਬੰਗਲਾਦੇਸ਼ ਦੇ ਸਿਵਲ ਅਧਿਕਾਰੀਆਂ ਲਈ ਸਫਲਤਾ ਪੂਰਵਕ ਸਿਖਲਾਈ ਪ੍ਰਦਾਨ ਕੀਤੀ ਹੈ। ਇਸ ਤਰ੍ਹਾਂ ਹੀ ਦੇਸ਼ ਦੇ ਹੋਰ ਰਾਜਾਂ ਵੱਲੋਂ ਮਿਡ-ਕਰੀਅਰ ਟਰੇਨਿੰਗ ਲਈ ਆਪਣੇ ਸਿਵਲ ਸੇਵਕਾਂ ਨੂੰ ਸਿਖਲਾਈ ਲਈ ਇੱਥੇ ਭੇਜਿਆ ਜਾਂਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸ਼ੈਂਡਲਰ ਇੰਸਟੀਚਿਊਟ ਆਫ ਗਵਰਨੈਂਸ, ਸਿੰਗਾਪੁਰ ਦੇ ਸਹਿਯੋਗ ਨਾਲ ਇੱਥੇ ਲੀਡਰਸ਼ਿਪ ਗੁਣਵੱਤਾ ਅਤੇ ਸੁਸ਼ਾਸਨ ਦੇ ਸਮਰੱਥ ਬਣਾਉਣ ਲਈ ਕੇਂਦਰ ਬਣਾਉਣ ਨਾਲ ਸੰਸਥਾਨ ਨੂੰ ਬਹੁਤ ਲਾਭ ਹੋਵੇਗਾ।