ਰਜਨੀਸ਼ ਸਰੀਨ
- ਟੀ.ਪੀ.ਓਜ ਅਤੇ ਵਿਦਿਆਰਥੀਆਂ ਲਈ ਐਚ.ਆਰ ਮੀਟ ਦਾ ਵੀ ਆਯੋਜਨ ਕੀਤਾ ਗਿਆ
ਜਲੰਧਰ/ਕਪੂਰਥਲਾ, 26 ਫਰਵਰੀ 2020 - ਇੰਫੋਸਿਸ ਲਿਮਿਟੇਡ ਵੱਲੋਂ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 45 ਵਿਦਿਆਰਥੀਆਂ ਦੀ ਚੌਣ ਕੀਤੀ ਗਈ ਹੈ। ਇਨ੍ਹਾਂ 45 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਸਾਂਝੇ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਚੁਣਿਆ ਗਿਆ। ਇਹ ਵਿਦਿਆਰਥੀ ਸਾਲ 2020 ਵਿਚ ਪਾਸ ਹੋਣ ਜਾ ਰਹੇ ਹਨ! ਸਾਲ 2020 ਵਿੱਚ ਪਾਸ ਹੋਣ ਵਾਲੇ ਕੁੱਲ 350 ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਭਾਗ ਲਿਆ। ਇਹ ਵਿਦਿਆਰਥੀ ਯੂਨੀਵਰਸਿਟੀ ਦੇ 30 ਐਫੀਲੀਏਟਿਡ ਕਾਲਜਾਂ ਤੋਂ ਸਨ! ਇਸ ਦੋ ਰੋਜ਼ਾ ਪਲੇਸਮੈਂਟ ਡਰਾਈਵ ਵਿੱਚ ਬੀ.ਟੈਕ, ਐਮ.ਟੈਕ, ਐਮ.ਸੀ.ਏ ਅਤੇ ਐਮ.ਐੱਸ.ਸੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਪਹਿਲਾਂ ਲਿਖਿਤ ਪਰੀਖਿਆ ਵਿਚ ਭਾਗ ਲਿਆ ਅਤੇ ਫਿਰ ਇੰਟਰਵਿਊ ਵਿਚ ਭਾਗ ਲਿਆ! ਚੁਣੇ ਗਏ ਵਿਦਿਆਰਥੀਆਂ ਨੂੰ 3.60 ਐਲ.ਪੀ.ਏ. ਦਾ ਪੈਕੇਜ ਦਿੱਤਾ ਜਾਵੇਗਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਜੇ ਕੁਮਾਰ ਸ਼ਰਮਾਂ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਵੀ ਕੀਤੀ ਗਈ। ਉਪ-ਕੁਲਪਤੀ ਡਾ. ਸ਼ਰਮਾਂ ਨੇ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿੱਚ ਵੀ ਬਹੁਕੌਮੀ ਕੰਪਨੀਆਂ ਦੀਆਂ ਪਲੇਸਮੈਂਟ ਡਰਾਈਵਾਂ ਦਾ ਪ੍ਰਬੰਧ ਕਰਦੀ ਰਹੇਗੀ। ਇਸ ਮੌਕੇ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ (ਕਾਰਪੋਰੇਟ ਰਿਲੇਸ਼ਨ ) ਨਵਦੀਪਕ ਸੰਧੂ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀ 10 ਐਫੀਲੀਏਟਿਡ ਕਾਲਜਾਂ ਦੇ ਹਨ ਜਿਨ੍ਹਾਂ ਵਿਚ 12 ਜੀ ਐਨ ਡੀ ਈ ਸੀ ਲੁਧਿਆਣਾ ਤੋਂ, 08 ਆਈ ਕੇ ਜੀ ਪੀਟੀਯੂ ਮੁੱਖ ਕੈਂਪਸ, ਬੀ ਬੀ ਐਸ.ਬੀ.ਈ.ਕਾਲੇਜ ਫਤਹਿਗੜ੍ਹ ਸਾਹਿਬ ਤੋਂ 08, ਡੇਵੀਏਟ ਜਲੰਧਰ ਤੋਂ 06, ਏ.ਸੀ.ਈ.ਟੀ ਅੰਮ੍ਰਿਤਸਰ ਤੋਂ 04, ਸੀਟੀ ਇੰਸਟੀਚਿਉਟ ਜਲੰਧਰ ਤੋਂ 03, ਬੀਸੀਈਟੀ ਗੁਰਦਾਸਪੁਰ ਤੋਂ 01 ਐਸ.ਯੂ.ਸੀ. ਤੰਗੌਰੀ ਤੋਂ 01, ਸੀਜੀਸੀ ਤੋਂ 01 ਅਤੇ ਪੀਸੀਈਟੀ ਲੁਧਿਆਣਾ ਤੋਂ 01 ਵਿਦਿਆਰਥੀ ਸ਼ਾਮਲ ਹੈ।
ਇਸ ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜਾਂ ਦੇ ਪਲੇਸਮੈਂਟ ਅਧਿਕਾਰੀਆਂ ਅਤੇ ਪ੍ਰੀ-ਫਾਈਨਲ ਈਅਰ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਇਕ ਰੋਜ਼ਾ ਐਚ.ਆਰ. ਮੀਟ ਦਾ ਵੀ ਅਯੋਜਨ ਕੀਤਾ ਗਿਆ। ਇਸ ਵਿੱਚ ਟੇਲੈਂਟ ਐਕੁਵਿਜ਼ਨ ਲੀਡ ਇੰਫੋਸਿਸ ਦੇ ਸਾਰਥਕ ਸ਼ਰਮਾ ਨੇ 2021 ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਇੰਫੋਸਿਸ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਸਾਰੇ ਟੀ.ਪੀ.ਓਜ ਅਤੇ ਵਿਦਿਆਰਥੀਆਂ ਦੇ ਵੱਖ-ਵੱਖ ਪ੍ਰਸ਼ਨਾਂ ਨੂੰ ਵੀ ਸੰਬੋਧਿਤ ਕੀਤਾ ਗਿਆ।