ਰਜਨੀਸ਼ ਸਰੀਨ
ਨਵਾਂਸ਼ਹਿਰ, 3 ਜੂਨ 2020 - ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਸਿੱਖਿਆ ਸੁਧਾਰ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਅਤੇ ਸਿੱਖਿਆ ਵਿੱਚ ਕ੍ਰਾਤੀ ਕਾਰੀ ਗੁਣਾਤਮਕ ਸੁਧਾਰ ਲਿਆਏ ਜਾ ਰਹੇ ਹਨ। ਮਹਾਮਾਰੀ ਕੋਵਿਡ-੧੯ ਦੇ ਕਾਰਨ ਪਿਛਲੇ ੦੨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਲਾਕ ਡਾਉਨ ਦੋਰਾਨ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ " ਘਰ ਬੈਠੇ ਸਿੱਖਿਆ ਪ੍ਰੋਗਰਾਮ" ਤਹਿਤ ਦੂਰਦਰਸ਼ਨ , ਰੇਡਿa, ਵਾਟਸਐਪ, ਯੂਟਿਉਬ ਆਦਿ ਸਾਧਨਾਂ ਰਾਹੀਂ ਬੱਚਿਆਂ ਨੂੰ ਘਰ ਬੈਠੈ ਹੀ ਸਿਲੇਬਸ ਮੁਤਾਬਿਕ ਪੜਾਈ ਕਰਵਾਉਣ ਦੇ ਨਾਲ-ਨਾਲ ਵਿੱਦਿਅਕ ਸਹਾਇਕ ਗਤੀਵਿਧੀਆਂ ਵੀ ਕਰਵਾਇਆਂ ਜਾ ਰਹੀਂਆ ਹਨ।
ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਸ਼ਲਾਘਾ ਯੋਗ ਉਪਰਾਲਿਆਂ ਨੂੰ ਆਮ ਲੋਕਾਂ ਤੱਕ ਪਹੂੰਚਾਉਣ ਲਈ ਸੋਸ਼ਲ ਮੀਡੀਆਂ ਦੀ ਵਰਤੋਂ ਵੀ ਕੀਤੀ ਜਾ ਰਹੀਂ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਾਰਸਐਪ ਗਰੁੱਪ ਬਨਾਏ ਗਏ ਹਨ। ਸਕੂਲ ਐਕਟੀਵਿਟੀ ਦਾ ਫੇਸਬੁੱਕ ਪੇਜ ਵੀ ਬਨਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਵਿਭਾਗ ਦੀਆਂ ਗਤੀਵਿਧੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸੁਵਿਧਾਵਾਂ ਦੇਣ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣੂ ਕਰਵਾਇਆ ਜਾ ਸਕੇ।
ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸੁਸ਼ੀਲ ਕੁਮਾਰ ਤੁਲੀ ਅਤੇ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਪਵਨ ਕੁਮਾਰ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਇਸ ਲੜੀ ਤਹਿਤ ਜਿਲ੍ਹਾ ਸਿੱਖਿਆ ਦਫਤਰ ਵਿਖੇ ੫੫ ਇੰਚ ਦੀ ਸਮਾਰਟ ਐਲ.ਈ.ਡੀ ਲਗਾ ਦਿੱਤੀ ਗਈ ਹੈ। ਇਸ ਰਾਹੀਂ ਸਿੱਖਿਆ ਵਿਭਾਗ ਦੀਆਂ ਵੱਕ-ਵੱਖ ਗਤੀਵਿਧੀਆਂ ਦਾ ਲਗਾਤਾਰ ਪ੍ਰਸਾਰਨ ਕੀਤਾ ਜਾਵੇਗਾ।ਜਿਲ੍ਹਾ ਸਿੱਖਿਆ ਦਫਤਰ ਵਿਖੇ ਵਿਜਿਟ ਕਰਨ ਵਾਲੀ ਆਮ ਪਬਲਿਕ ਇਸ ਐਲ.ਈ.ਡੀ ਰਾਹੀਂ ਵਿਭਾਗ ਦੀਆਂ ਗਤੀਵਿਧੀਆਂ ਨੂੰ ਦੇਖ ਸਕਦੇ ਹਨ।
ਜਿਲ੍ਹਾ ਸਿੱਖਿਆ ਅਫਸਰਾਂ ਨੇ ਦੱਸਿਆ ਕਿ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਕੋਵਿਡ-੧੯ ਮਹਾਮਾਰੀ ਕਾਰਨ ਚੱਲ ਰਹੇ ਲਾਕ-ਡਾਉਨ ਦੌਰਾਨ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਦਿਖਾਈ ਜਾ ਰਹੀ ਲਗਨ ਦਾ ਸਮਾਜ ਵਿੱਚ ਸਾਰਥਕ ਪ੍ਰਭਾਵ ਪੈ ਰਿਹਾ ਹੈ।ਇਸ ਦਾ ਅੰਦਾਜਾ ਇਸ ਗੱਲ ਤੋਂ ਸਹਿਜ ਹੀ ਲਗਾਇਆ ਜਾ ਸਕਦਾ ਹੈ ਕਿ ਭਾਵੇ ਸਕੂਲ ਬੰਦ ਹਨ ਪ੍ਰੰਤੂ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਚਲਾਈ ਜਾ ਰਹੀ ਆਨ-ਲਾਈਨ ਦਾਖਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਪਿਛਲੇ ਵਿਦਿਅਕ ਸੈਸ਼ਨ ਨਾਲੋਂ ਇਸ ਵਾਰ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।