ਵਿਜੇ ਗਰਗ
ਮਲੋਟ, 9 ਜੁਲਾਈ 2020 - ਮਲੋਟ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੀਆਂ ਦਸਵੀਂ ਜਮਾਤ ਦੀਆਂ 4 ਵਿਦਿਆਰਥਣਾਂ ਨੇ ਪੰਜਾਬ ਰਾਜ ਨਿਪੁਨਤਾ ਖੋਜ ਪ੍ਰੀਖਿਆ ( ਪੀ.ਐਸ.ਟੀ.ਐਸ.ਈ.) ਸਾਲ 2019-20 ਦੀ ਪ੍ਰੀਖਿਆ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾ ਲਿਆ ਹੈ, ਇਹਨਾ ਵਿਦਿਆਰਥਣਾਂ ਵਿੱਚ ਮੋਨੂੰ ਰਾਣੀ, ਰਾਜਵਿੰਦਰ ਕੌਰ, ਪੂਨਮ ਰਾਣੀ, ਸੁਭਪ੍ਰੀਤ ਕੌਰ ਨੇ ਮਿਹਨਤ ਕਰਕੇ ਵਜ਼ੀਫਾ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ।