- ਕੇਂਦਰ ਸਰਕਾਰ ਅਤੇ ਯੂ.ਜੀ.ਸੀ. ਨੇ ਕੀਤੀ ਇਸ ਦੀ ਮੰਗ
- ਪੰਜਾਬ ਦੇ ਲੱਖਾਂ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨਾ ਕਰਾਉਣ ਦੇ ਫੈਸਲੇ ਤੇ ਅਡਿੱਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦਾ ਅਨ ਏਡਿਡ ਕਾਲਜਾਂ ਨੇ ਕੀਤਾ ਫੈਸਲੇ ਦਾ ਨਿੱਘਾ ਸਵਾਗਤ
ਚੰਡੀਗੜ੍ਹ, 9 ਜੁਲਾਈ 2020 - ਪੰਜਾਬ ਦੇ ਮੰਨੇ ਪ੍ਰਮੰਨੇ ਸਿੱਖਿਆ ਸ਼ਾਸਤਰੀ ਸਤਨਾਮ ਸਿੰਘ ਸੰਧੂ, ਅਸ਼ੋਕ ਮਿੱਤਲ, ਮਨਜੀਤ ਸਿੰਘ, ਅੰਸ਼ੂ ਕਟਾਰੀਆ ਨੇ ਕੈਪਟਨ ਅਮਰਿੰਦਰ ਸਿੰਘ ਦੇ ਯੂ ਜੀ ਸੀ ਨੂੰ ਪੰਜਾਬ ਵਿੱਚ ਪ੍ਰੀਖਿਆਵਾਂ ਨਾ ਕਰਾਉਣ ਦੀ ਦੁਬਾਰਾ ਅਪੀਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਦਮ ਪੰਜਾਬ ਦੇ ਵਿਦਿਆਰਥੀਆਂ ਲਈ ਤਾਂ ਲਾਹੇਵੰਦ ਹੈ ਹੀ ਪਰ ਇਸ ਨਾਲ ਪੰਜਾਬ ਦੀਆਂ ਵੱਖ -ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਸੁੱਖ ਦਾ ਸਾਹ ਆਉਗਾ।
ਕੈਪਟਨ ਅਮਰਿੰਦਰ ਸਿੰਘ ਵਾਰ ਵਾਰ ਇਹ ਕਹਿ ਰਹੇ ਹਨ ਕਿ ਕੋਰੋਨਾ ਦੇ ਵਧਦੇ ਹੋਏ ਮਾਮਲਿਆਂ ਕਾਰਨ ਇਹ ਮਾਹੌਲ ਪ੍ਰੀਖਿਆਵਾਂ ਦੇ ਅਨੁਕੂਲ ਨਹੀਂ ਹੈ ਉੱਥੇ ਹੀ ਪੰਜਾਬ ਵਿਚ ਦਲਿਤ ਅਤੇ ਨੀਵੀ ਜਾਤੀ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਔਨਲਾਈਨ ਪ੍ਰੀਖਿਆਵਾਂ ਵੀ ਮੁਮਕਿਨ ਨਹੀਂ ਹਨ।
ਇਸ ਲਈ ਅਨ ਏਡਿਡ ਕਾਲਜਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਦਾ ਯੂ ਜੀ ਸੀ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਦਾ ਸਵਾਗਤ ਕੀਤਾ ਹੈ। ਕੈਪਟਨ ਦੇ ਇਸ ਰੁੱਖ ਨਾਲ ਨਾ ਸਿਰਫ 1600 ਕਾਲਜਾਂ ਅਤੇ ਦਰਜਨਾਂ ਯੂਨੀਵਰਸਿਟੀਆਂ ਨੂੰ ਬਲਕਿ ਹੋਰ ਰਾਜਾਂ ਦੇ ਪੰਜਾਬੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਵੀ ਰਾਹਤ ਮਿਲੀ ਹੈ ਕਿਓਂਕਿ ਕੋਰੋਨਾ ਦੀ ਵਜ੍ਹਾ ਨਾਲ ਪ੍ਰੀਖਿਆਵਾਂ ਵਿੱਚ ਹਾਜਰ ਹੋਣਾ ਮੁਸ਼ਕਿਲ ਹੈ।
ਐਸਸੀ ਵਰਗ ਦੇ ਉਹ ਵਿਦਿਆਰਥੀ ਜਿਨ੍ਹਾਂ ਨੂੰ ਲੈਪਟਾਪ ਇੰਟਰਨੇਟ ਸਮਾਰਟ ਫੋਨ ਨਾ ਹੋਣ ਕਾਰਨ ਆਨਲਾਈਨ ਪ੍ਰੀਖਿਆਵਾਂ ਵਿੱਚ ਹਾਜਰ ਨਹੀਂ ਹੋ ਸਕਦੇ ਉਹ ਇਸ ਫੈਸਲੇ ਨਾਲ ਖੁਸ਼ ਹਨ।
ਅਨ ਏਡਿਡ ਕਾਲਜਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਯੂਜੀਸੀ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਦਾ ਨਿੱਘਾ ਸਵਾਗਤ ਕੀਤਾ ਹੈ। ਸਵਾਗਤ ਕਰਨ ਵਾਲਿਆਂ ਐਸੋਸੀਏਸ਼ਨਾਂ ਵਿਚ ਸ਼ਾਮਿਲ ਹਨ ਚਰਨਜੀਤ ਸਿੰਘ ਵਾਲੀਆ, ਨਰਸਿੰਗ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ; ਡਾ. ਗੁਰਮੀਤ ਸਿੰਘ ਧਾਲੀਵਾਲ, ਪ੍ਰਧਾਨ, ਪੁਟੀਆ; ਜਗਜੀਤ ਸਿੰਘ, ਪ੍ਰਧਾਨ, ਬੀ.ਐਡ ਫੈਡਰੇਸ਼ਨ; ਰਾਜਿੰਦਰ ਧਨੋਆ, ਪੌਲੀਟੈਕਨਿਕ ਐਸੋਸੀਏਸ਼ਨ; ਜਸਨਿਕ ਸਿੰਘ, ਬੀ.ਐਡ. ਐਸੋਸੀਏਸ਼ਨ; ਐੱਸ. ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਸ਼ੀਮਾਂਸ਼ੂ ਗੁਪਤਾ, ਆਈਟੀਆਈ ਐਸੋਸੀਏਸ਼ਨ; ਐੱਸ. ਸੁਖਮੰਦਰ ਸਿੰਘ ਚੱਠਾ, ਪ੍ਰਧਾਨ, ਪੰਜਾਬ ਅਨਏਡਿਡ ਡਿਗਰੀ ਕਾਲਜ, ਜੰਮੂ-ਕਸ਼ਮੀਰ, ਮਹਾਰਾਸ਼ਟਰਾ ਅਤੇ ਦਿੱਲੀ ਜਿਹੇ ਰਾਜਾਂ ਦੇ ਵਿਦਿਆਰਥੀਆਂ ਨੇ ਵੀ ਇਸ ਫੈਸਲੇ ਦੀ ਸਲਾਂਘਾ ਕੀਤੀ ਹੈ ਕਿਓਂਕਿ ਇਹਨਾਂ ਖੇਤਰਾਂ ਵਿੱਚ ਕੋਵਿਡ 19 ਦੇ ਮਾਮਲੇ ਜ਼ਿਆਦਾ ਹਨ।