ਗੁਰਪ੍ਰੀਤ ਸਿੰਘ ਜਖਵਾਲੀ
ਜਖਵਾਲੀ, 30 ਜੁਲਾਈ 2020 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮੂਲੇਪੁਰ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਨਤੀਜਾ ਸੌ ਫ਼ੀਸਦੀ ਰਿਹਾ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਵਰਮਾ ਨੇ ਦੱਸਿਆ ਕਿ ਸਕੂਲ ਦੀ ਬਾਰ੍ਹਵੀਂ ਜਮਾਤ ਦੇ ਕੁੱਲ 78 ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ। ਉਹਨਾਂ ਦੱਸਿਆ ਕਿ ਆਰਟਸ ਗਰੁੱਪ ਵਿਚੋਂ ਕਾਜਲ ਸ਼ਰਮਾ ਨੇ 94.9% ਅੰਕ ਲੈ ਕੇ ਪਹਿਲਾ,ਖੁਸ਼ਦੀਪ ਕੌਰ ਨੇ 92% ਅੰਕ ਲੈ ਕੇ ਦੂਜਾ ਅਤੇ ਜਸ਼ਨਦੀਪ ਸਿੰਘ ਨੇ 87.8% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਇੰਸ ਗਰੁੱਪ ਵਿਚੋਂ ਯਸ਼ਪ੍ਰੀਤ ਕੌਰ ਨੇ 82.44 % ਅੰਕ ਲੈ ਕੇ ਪਹਿਲਾ,ਜਸਪ੍ਰੀਤ ਕੌਰ ਨੇ 74.22% ਅੰਕ ਲੈ ਕੇ ਦੂਜਾ ਅਤੇ ਅਮਨਜੋਤ ਕੌਰ ਨੇ 72.66% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਸ਼ਾਨਦਾਰ ਨਤੀਜੇ ਦੀ ਪ੍ਰਿੰਸੀਪਲ ਰਾਜੇਸ਼ ਵਰਮਾ ਨੇ ਵਿਦਿਆਰਥੀਆ ਅਤੇ ਸਮੂਹ ਸਟਾਫ਼ ਤੇ ਨਾਲ ਹੀ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕੀ ਅਸੀਂ ਆਪਣੇ ਇਹਨਾਂ ਬੱਚਿਆਂ ਤੇ ਸਕੂਲ ਸਟਾਫ਼ ਉੱਤੇ ਫ਼ਕਰ ਮਹਿਸੂਸ ਕਰ ਰਹੇ ਹਾਂ।