ਲਖਨਊ, 4 ਅਗਸਤ 2020 - ਉੱਤਰ ਪ੍ਰਦੇਸ਼ ਦੀ ਪ੍ਰਤਿਭਾ ਵਰਮਾ ਨੇ ਅੱਜ ਐਲਾਨੇ ਗਏ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੇ 2019 ਦੇ ਪ੍ਰੀਖਿਆ ਨਤੀਜਿਆਂ 'ਚ ਲੇਡੀ ਕੈਂਡੀਡੇਟਸ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕੁੱਲ ਮਿਲਾ ਕੇ ਪ੍ਰਤਿਭਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਪ੍ਰਦੀਪ ਸਿੰਘ ਅਤੇ ਜਤਿਨ ਕਿਸ਼ੋਰ ਕ੍ਰਮਵਾਰ ਪਹਿਲੇ ਅਤੇ ਦੂਜੇ ਨੰਬਰ 'ਤੇ ਰਹੇ। ਪ੍ਰਤਿਭਾ ਨੇ ਇਸ ਤੋਂ ਪਹਿਲਾਂ ਇੰਡੀਅਨ ਰੈਵੀਨਿਊ ਸਰਵਿਸ (ਆਈਆਰਐਸ) ਜ਼ੁਆਇਨ ਕੀਤਾ ਸੀ।
ਉਸ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਈਏਐਸ ਅਫਸਰ ਬਣਨ ਦਾ ਸੁਪਨਾ ਲੈਂਦੀ ਸੀ ਅਤੇ ਜਦੋਂ ਉਸ ਨੇ ਯੂ ਪੀ ਐਸ ਸੀ ਦੇ ਨਤੀਜੇ ਦੇਖੇ ਤਾਂ ਉਸ ਇੱਕ ਵਾਰ ਤਾਂ ਵਿਸ਼ਵਾਸ ਹੀ ਨਹੀਂ ਹੋਇਆ।'